ਸ਼ਿਵ ਸੈਨਾ ਬਾਲ ਠਾਕਰੇ ਦੀ ਸ਼ਿਕਾਇਤ 'ਤੇ ਡੀਜੀਪੀ ਨੇ ਮੁਸਲਿਮ ਪ੍ਰਵਾਸੀਆਂ 'ਤੇ ਤਿੱਖੀ ਨਜ਼ਰ ਰੱਖਣ ਦੇ ਦਿੱਤੇ ਹੁਕਮ: ਹਰਵਿੰਦਰ ਸੋਨੀ
ਰੋਹਿਤ ਗੁਪਤਾ
ਗੁਰਦਾਸਪੁਰ 27 ਜੂਨ 2022- ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਸੂਬਾ ਉਪ ਪ੍ਰਧਾਨ ਹਰਵਿੰਦਰ ਸੋਨੀ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਵਲੋਂ ਮੁੱਖ ਮੰਤਰੀ ਪੰਜਾਬ, ਡੀ.ਜੀ.ਪੀ.ਪੰਜਾਬ, ਆਈ.ਜੀ ਬਾਰਡਰ ਰੇਂਜ ਅਤੇ ਐਸ.ਐਸ.ਪੀ ਗੁਰਦਾਸਪੁਰ ਨੂੰ ਪੱਤਰ ਲਿਖਿਆ ਸੀ ਕਿ ਪੰਜਾਬ ਵਿੱਚ ਖਾਸ ਕਰਕੇ ਸਰਹੱਦੀ ਬੈਲਟ ਵਿੱਚ ਬਹੁਤ ਸਾਰੇ ਪ੍ਰਵਾਸੀ ਗੈਰ-ਕਾਨੂੰਨੀ ਢੰਗ ਨਾਲ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਦੀ ਪਛਾਣ ਪੂਰੀ ਤਰ੍ਹਾਂ ਨਾਲ ਕਿਸੇ ਨੂੰ ਵੀ ਨਹੀਂ ਹੈ, ਜੋ ਕਿ ਬਹੁਤ ਖਤਰਨਾਕ ਸਾਬਤ ਹੋ ਸਕਦੇ ਹਨ।
ਸੋਨੀ ਨੇ ਕਿਹਾ ਕਿ ਬਹੁਤ ਯੋਜਨਾਬੱਧ ਤਰੀਕੇ ਨਾਲ ਸ਼ਹਿਰਾਂ ਅਤੇ ਪਿੰਡਾਂ ਵਿੱਚ ਸਥਾਪਿਤ ਹੋ ਰਹੇ ਇਹਨਾਂ ਪਰਵਾਸੀਆਂ ਦਾ ਮੁੱਖ ਉਦੇਸ਼ ਲਵ ਜਿਹਾਦ ਚਲਾਉਣਾ ਅਤੇ ਸਮਾਜਿਕ ਮਾਹੌਲ ਨੂੰ ਵਿਗਾੜਨਾ ਹੈ ਅਤੇ ਇੰਝ ਜਾਪਦਾ ਹੈ ਕਿ ਇਨ੍ਹਾਂ ਨੂੰ ਕੁਝ ਸਿਆਸਤਦਾਨਾਂ ਦੀ ਮਦਦ ਵੀ ਮਿਲਦੀ ਹੈ। ਆਪਣੇ ਇਸ ਮਿਸ਼ਨ ਲਈ ਇਨ੍ਹਾਂ ਪਰਵਾਸੀਆਂ ਨੇ ਪਹਿਲਾਂ ਪ੍ਰਾਈਮ ਲੋਕੇਸ਼ਨਾਂ 'ਤੇ ਮਹਿੰਗੀਆਂ ਮਹਿੰਗੀਆਂ ਦੁਕਾਨਾਂ ਕਿਰਾਏ 'ਤੇ ਲਈਆਂ, ਫਿਰ ਜ਼ਮੀਨਾਂ ਖਰੀਦੀਆਂ, ਉਸ ਤੋਂ ਬਾਅਦ ਉਸ ਨੇ ਵੱਡੀ ਗਿਣਤੀ 'ਚ ਹੋਰ ਪਰਵਾਸੀਆਂ ਨੂੰ ਵਸਾਉਣਾ ਸ਼ੁਰੂ ਕਰ ਦਿੱਤਾ।
ਪਿਛਲੇ ਦਿਨੀਂ ਇਨ੍ਹਾਂ ਪ੍ਰਵਾਸੀਆਂ ਵੱਲੋਂ ਅਰਦਾਸ ਦੀ ਆੜ ਵਿੱਚ ਹਿੰਦੂਤਵ ਵਿਰੁੱਧ ਨਾਅਰੇਬਾਜ਼ੀ ਕਰਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਸਬੰਧੀ ਮਲੇਰਕੋਟਲਾ, ਜੰਮੂ, ਕਾਦੀਆਂ, ਸਹਾਰਨਪੁਰ ਆਦਿ ਤੋਂ ਸ਼ਰਾਰਤੀ ਅਨਸਰ ਵੀ ਸ਼ਾਮਲ ਹੋਏ ਸਨ ਜਿਸ ਤੋਂ ਬਾਅਦ ਸ਼ਿਵ ਸੈਨਾ ਵੱਲੋਂ ਇੱਕ ਲਿਖਤੀ ਸ਼ਿਕਾਇਤ ਡੀ.ਜੀ.ਪੀ.ਪੰਜਾਬ ਅਤੇ ਐਸ.ਐਸ.ਪੀ ਗੁਰਦਾਸਪੁਰ ਨੂੰ ਕੀਤੀ ਗਈ ਸੀ ਅਤੇ ਡੀ ਜੀ ਪੀ ਪੰਜਾਬ ਵੱਲੋਂ ਇਸ ਤੇ ਰਿਪੋਰਟ ਐਸ ਐਸ ਪੀ ਕੋਲੋਂ ਮੰਗੀ ਗਈ ਸੀ। ਐਸ.ਐਸ.ਪੀ ਗੁਰਦਾਸਪੁਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡੀ.ਜੀ.ਪੀ.ਪੰਜਾਬ ਨੂੰ ਰਿਪੋਰਟ ਕਰ ਦਿੱਤੀ ਹੈ ਕਿ ਉਨਾਂ ਨੇ ਗੁਰਦਾਸਪੁਰ ਦੇ ਹਰੇਕ ਖੇਤਰ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਤਿੱਖੀ ਨਜ਼ਰ ਰੱਖਣ ਦੇ ਆਦੇਸ਼ ਦਿੱਤੇ ਹਨ। ਸੋਨੀ ਨੇ ਡੀਜੀਪੀ ਪੰਜਾਬ, ਆਈਜੀ ਬਾਰਡਰ ਰੇਂਜ ਅਤੇ ਐਸਐਸਪੀ ਗੁਰਦਾਸਪੁਰ ਦਾ ਧੰਨਵਾਦ ਕੀਤਾ।
ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਪਰਵਾਸੀਆਂ ਦੇ ਪਿਛੋਕੜ ਦੀ ਉਨ੍ਹਾਂ ਦੇ ਰਹਿਣ ਵਾਲੇ ਇਲਾਕਿਆਂ ਤੋਂ ਸ਼ਨਾਖਤ ਕੀਤੀ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਆਪਣੇ ਇਲਾਕਿਆਂ ਵਿਚ ਗਰੀਬੀ ਵਿਚ ਰਹਿ ਰਹੇ ਇਹ ਲੋਕ ਬਾਹਰੀ ਇਲਾਕੇ ਵਿਚ ਆ ਕੇ ਮਹਿੰਗੀਆਂ ਦੁਕਾਨਾਂ ਅਤੇ ਮਕਾਨ ਕਿਵੇਂ ਲੈ ਕੇ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰਦੇ ਹਨ।