← ਪਿਛੇ ਪਰਤੋ
ਮਾਂ ਨੇ ਲਾਇਆਂ ਦੋਸ਼ ਮੇਰੀ ਲੜਕੀ ਨੂੰ ਜ਼ਹਿਰ ਦੇ ਕੇ ਮਾਰਿਆ
ਬੰਗਾ 27 ਜੂਨ 2022 : ਥਾਣਾ ਸਦਰ ਬੰਗਾ ਦੇ ਪਿੰਡ ਮਾਹਲ ਗਹਿਲਾ ਵਿਖੇ ਇਕ ਵਿਆਹੀ ਲੜਕੀ ਦੀ ਭੇਦ ਭਰੇ ਹਾਲਾਤਾਂ ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ। ਇਸ ਮਾਮਲੇ ਸਬੰਧੀ ਥਾਣਾ ਰਾਹੋ ਦੇ ਪਿੰਡ ਸਲੇਮਪੁਰ ਦੀ ਲੜਕੀ ਮੋਨਿਕਾ ਦੀ ਮਾਤਾ ਰਾਣੀ ਪਤਨੀ ਸੁਰਿੰਦਰ ਪਾਲ ਨੇ ਦੱਸਿਆ ਕਿ ਮੇਰੀ ਲੜਕੀ ਦੀ ਸ਼ਾਦੀ 2015 ਵਿੱਚ ਥਾਣਾ ਸਦਰ ਬੰਗਾ ਦੇ ਪਿੰਡ ਮਾਹਲਗਹਿਲਾ ਵਿਖੇ ਬਲਵਿੰਦਰ ਚੰਦ ਪੁੱਤਰ ਅਵਤਾਰ ਚੰਦ ਨਾਲ ਹੋਈ ਸੀ ਸੁਹਰਾ ਪਰਿਵਾਰ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਕੱਲ ਇਕ ਵਾਰ ਮੇਰੀ ਲੜਕੀ ਨਾਲ ਗੱਲ ਹੋਈ ਸੀ ਤੇ ਸਾਨੂੰ ਤਾਂ ਅੱਜ ਪਤਾ ਲੱਗਾ ਕਿ ਸਾਡੀ ਲੜਕੀ ਨੂੰ ਜਹਿਰ ਦੇ ਕੇ ਸੁਹਰੇ ਪਰਿਵਾਰ ਨੂੰ ਮਾਰ ਦੇਣ ਦਾ ਦੋਸ਼ ਲਾਏ ਹਨ। ਇਸ ਸਬੰਧੀ ਅਸੀਂ ਥਾਣਾ ਸਦਰ ਬੰਗਾ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਐੱਸ ਐਚ ਓ ਰਾਜੀਵ ਸਿੰਘ ਨੇ ਇਸ ਮਾਮਲੇ ਸਬੰਧੀ ਦੱਸਿਆ ਕਿ ਪਰਿਵਾਰ ਵਾਲੇ ਜੋ ਬਿਆਨ ਦਰਜ ਕਰਵਾਉਣਗੇ ਉਸ ਅਨੁਸਾਰ ਮਾਮਲਾ ਦਰਜ ਕੀਤਾ ਜਾਵੇਗਾ।
Total Responses : 189