ਡੇਰਾਬੱਸੀ : ਨੌਜਵਾਨ ਦੇ ਗੋਲੀ ਮਾਰਨ ਵਾਲੇ ਏਐਸਆਈ ਦੇ ਖਿਲਾਫ ਮਾਮਲਾ ਦਰਜ
ਬਾਬੂਸ਼ਾਹੀ ਨੈਟਵਰਕ
ਡੇਰਾਬੱਸੀ, 28 ਜੂਨ 2022- ਡੇਰਾਬੱਸੀ ਵਿਚ 26 ਜੂਨ ਨੂੰ ਪੰਜਾਬ ਪੁਲਿਸ ਦੇ ਏਐਸਆਈ ਵਲੋਂ ਨਾਕੇ ਦੌਰਾਨ
ਹੋਏ ਝਗਡ਼ੇ ਦੌਰਾਨ ਇਕ ਨੌਜਵਾਨ ਦੇ ਪੱਟ ਵਿਚ ਗੋਲੀ ਮਾਰਨ ਦੇ ਮਾਮਲੇ ਵਿਚ ਏਐਸਆਈ ਬਲਵਿੰਦਰ ਸਿੰਘ
ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਏਐਸਆਈ ਨੂੰ ਮੁਅੱਤਲ ਕਰ ਦਿੱਤਾ ਹੈ।
ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।