ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਜਲੰਧਰ ’ਚ ਸਥਿਤ ਪਾਰਕਿੰਗ ਦੇ ਠੇਕੇ ਦੀ ਨਿਲਾਮੀ 8 ਜੁਲਾਈ ਨੂੰ
ਜਲੰਧਰ, 28 ਜੂਨ 2022 : ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਜਲੰਧਰ ’ਚ ਸਥਿਤ ਸਕੂਟਰ, ਕਾਰ ਪਾਰਕਿੰਗ ਦੇ ਠੇਕੇ ਦੀ ਨਿਲਾਮੀ 8 ਜੁਲਾਈ ਨੂੰ ਕੀਤੀ ਜਾ ਰਹੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਠੇਕੇ ਦੀ ਨਿਲਾਮੀ (1-08-2022 ਤੋਂ 31-03-2023 ਤੱਕ ਦੇ ਸਮੇਂ ਲਈ) ਖੁੱਲ੍ਹੀ ਬੋਲੀ ਅਧੀਨ 8 ਜੁਲਾਈ, 2022 ਨੂੰ ਸਵੇਰੇ 11 ਵਜੇ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਪ੍ਰਧਾਨਗੀ ਹੇਠ ਉਨ੍ਹਾਂ ਦੀ ਅਦਾਲਤ ਕਮਰਾ ਨੰ.18, ਜ਼ਮੀਨੀ ਮੰਜ਼ਿਲ, (ਦਫ਼ਤਰ ਡਿਪਟੀ ਕਮਿਸ਼ਨਰ) ਵਿਖੇ ਹੋਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਹਰ ਬੋਲੀਕਾਰ ਨੂੰ ਬੋਲੀ ਵਿੱਚ ਸ਼ਾਮਲ ਹੋਣ ਲਈ ਆਪਣੀ ਦਰਖਾਸਤ ਅਤੇ ਸਕਿਓਰਿਟੀ ਦੀ ਰਕਮ ਦਾ ਬੈਂਕ ਡ੍ਰਾਫਟ, ਜੋ ਕਿ ਡੀ.ਸੀ.-ਕਮ-ਚੇਅਰਮੈਨ ਓ ਐਂਡ ਐਮ ਸੁਸਾਇਟੀ, ਜਲੰਧਰ ਦੇ ਪੱਖ ਵਿੱਚ ਹੋਵੇ, ਡਿਪਟੀ ਕਮਿਸ਼ਨਰ ਦਫ਼ਤਰ, ਜਲੰਧਰ (ਨਜ਼ਾਰਤ ਸ਼ਾਖਾ) ਕਮਰਾ ਨੰ.123 ਪਹਿਲੀ ਮੰਜ਼ਿਲ, ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਬੋਲੀ ਦੀ ਮਿਤੀ ਤੋਂ ਇਕ ਦਿਨ ਪਹਿਲਾ ਜਮ੍ਹਾ ਕਰਵਾਉਣਾ ਹੋਵੇਗਾ।
ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਠੇਕੇ ਦੀ ਰਾਖਵੀਂ ਬੋਲੀ 22,74,000 ਰੁਪਏ ਅਤੇ ਸਕਿਓਰਿਟੀ 9,00,000 ਰੁਪਏ ਹੈ। ਉਨ੍ਹਾਂ ਦੱਸਿਆ ਕਿ ਬੋਲੀ ਦੀਆਂ ਸ਼ਰਤਾਂ ਦਫ਼ਤਰ ਡਿਪਟੀ ਕਮਿਸ਼ਨਰ (ਨਜ਼ਾਰਤ ਸ਼ਾਖਾ) ਕਮਰਾ ਨੰ.123 ਪਹਿਲੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਜਲੰਧਰ ਵਿਖੇ ਕੰਮ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਦੇਖੀਆਂ ਜਾ ਸਕਦੀਆਂ ਹਨ।