ਪਟਿਆਲਾ ਹੈਰੀਟੇਜ਼ ਮਿਉਜੀਕਲ ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਦਾ ਗਠਨ ਸ਼ਲਾਘਾਯੋਗ ਕਦਮ - ਹਰਦੇਵ ਆਸੀ
ਜੀ ਐਸ ਪੰਨੂ
ਪਟਿਆਲਾ 27 ਜੂਨ2022 - ਲੰਮੇ ਸਮੇਂ ਤੋਂ ਗੀਤ ਸੰਗੀਤ, ਪੰਜਾਬੀ ਤੇ ਹਿੰਦੀ ਭਾਸ਼ਾਵਾਂ ਦੀ ਪ੍ਰਫੁੱਲਤਾ ਲਈ ਵਧੀਆ ਉਪਰਾਲਾ ਕਰ ਰਹੀ ਗੈਰ ਸਰਕਾਰੀ ਸੰਸਥਾਂ ਰਾਮ ਸੰਗੀਤ ਸਭਾ ਦਾ ਗੋਲਡਨ ਜੁਬਲੀ ਸਮਾਗਮ ਨਵਗਠਿਤ ਪਟਿਆਲਾ ਹੈਰੀਟੇਜ ਮਿਉਜੀਕਲ ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਵਲੋਂ ਰਾਮ ਸੰਗੀਤ ਆਡੀਟੋਰੀਅਮ ਵਿਖੇ ਆਯੋਜਿਤ ਕੀਤਾ ਗਿਆ।
ਸਮਾਰੋਹ ਦਾ ਉਦਘਾਟਨ ਸੁਸਾਇਟੀ ਦੇ ਚੇਅਰਮੈਨ ਨਰਿੰਦਰ ਪਾਲ ਲਾਲੀ ਸਾਬਕਾ ਵਾਈਸ ਚੇਅਰਮੈਨ ਪਨਸਪ ਨੇ ਸਮਾਂ ਰੌਸ਼ਨ ਕਰਕੇ ਕੀਤਾ।
ਪ੍ਰੋਗਰਾਮ ਦੇ ਮੁੱਖ ਮਹਿਮਾਨ ਜ਼ਿਲ੍ਹਾਂ ਲੋਕ ਸੰਪਰਕ ਅਧਿਕਾਰੀ ਪਟਿਆਲਾ ਹਰਦੇਵ ਸਿੰਘ ਆਸੀ ਸਨ।
ਸਮਾਜਸੇਵੀ ਵਾਤਾਵਰਣ ਤੇ ਕਲਾਂ ਪ੍ਰੇਮੀ ਭਗਵਾਨ ਦਾਸ ਗੁੱਪਤਾ ਪ੍ਰਧਾਨ ਇਲੈਕਟ ਰੌਟਰੀ ਕਲੱਬ ਪਟਿਆਲਾ ਮਿਡ ਟਾਊਨ,ਹਰਦੀਪ ਸਿੰਘ ਸਹਾਇਕ ਲੋਕ ਸੰਪਰਕ ਅਧਿਕਾਰੀ ਪਟਿਆਲਾ ਤੇ ਇੰਦਰ ਪਰੁਥੀ ਯਾਕਾ ਡਾਇਰੈਕਟਰ ਯਾਕਾ ਮਿਊਜੀਕਲ ਗਰੁੱਪ ਅੰਬਾਲਾ ਕੈਟ ਵਿਸ਼ੇਸ਼ ਮਹਿਮਾਨਾਂ ਦੇ ਤੌਰ ਤੇ ਪਹੁੰਚੇ।
ਸੁਸਾਇਟੀ ਦੇ ਪ੍ਰਧਾਨ ਜਗਜੀਤ ਸਿੰਘ ਸੱਗੂ ਸਾਬਕਾ ਸੀਨੀਅਰ ਵਾਈਸ ਚੇਅਰਮੈਨ ਰਾਮਗੜ੍ਹੀਆ ਵੈਲਫ਼ੇਅਰ ਬੋਰਡ ਪੰਜਾਬ ਨੇ ਮੁੱਖ ਮਹਿਮਾਨ, ਪਤਵੰਤਿਆਂ ਕਲਾਕਾਰਾਂ ਤੇ ਸਮੂੰਹ ਸਰੋਤਿਆਂ ਨੂੰ ਜੀ ਆਇਆਂ ਕਿਹਾ ਜਦਕਿ ਰਾਮ ਸੰਗੀਤ ਸਭਾ ਦੇ ਮੁੱਖ ਆਯੋਜਕ ਡਾ.ਰਾਮ ਅਰੋੜਾ ਤੇ ਬਿੰਦੁ ਅਰੋੜਾ ਨੇ ਧੰਨਵਾਦੀ ਸ਼ਬਦ ਕਹੇ। ਮੰਚ ਸੰਚਾਲਨ ਦਾ ਫ਼ਰਜ਼ ਰਾਜ ਕੁਮਾਰ ਨੇ ਬਾਖੂਬੀ ਨਿਭਾਇਆ। ਨਰਿੰਦਰ ਅਰੋੜਾ ਦਾ ਰੌਸ਼ਨੀ ਤੇ ਆਵਾਜ਼ ਪ੍ਰਬੰਧ ਤਸੱਲੀਬਖ਼ਸ਼ ਸੀ।
ਪ੍ਰੋਗਰਾਮ ਵਿੱਚ ਪੰਜਾਬ ਤੇ ਹਰਿਆਣਾ ਤੋਂ ਪਹੁੰਚੇ ਗੈਰ ਪੇਸ਼ਾਵਰ ਕਲਾਕਾਰਾਂ ਨੇ ਕੈਰੋਕੇ ਧੁਨਾਂ ਦੀ ਸਹਾਇਤਾ ਨਾਲ ਹਿੰਦੀ ਤੇ ਪੰਜਾਬੀ ਦੇ ਪ੍ਰਸਿੱਧ ਫਿਲਮੀ ਤੇ ਗੈਰ ਫਿਲਮੀ ਗੀਤ ਪੇਸ਼ ਕੀਤੇ।
ਆਵਾਜ਼ ਪੰਜਾਬ ਦੀ ਡਾ.ਸੁਮੰਗਲ ਅਰੋੜਾ ਤੇ ਉਹਨਾਂ ਦੀ 8 ਸਾਲਾ ਬੇਟੀ ਬੇਬੀ ਹੁਨਰ ਅਰੋੜਾ ਨੇ ਗੀਤ " ਕੋਇਲ ਬੋਲੀ,ਦੁਨੀਆਂ ਡੋਲੀ, ਸਮਝੋਂ ਦਿਲ ਕੀ ਬੋਲੀ" ਗਾਕੇ ਆਪਣੀ ਕਲਾਂ ਦਾ ਲੋਹਾ ਮਨਵਾਇਆ। ਬੇਬੀ ਹੁਨਰ ਬਹੁਤ ਹੀ ਪ੍ਰਤਿਭਾਸ਼ਾਲੀ ਹੈ ਤੇ ਭਵਿੱਖ ਵਿੱਚ ਇਸਦੇ ਇੱਕ ਵੱਡਾ ਕਲਾਕਾਰ ਬਨਣ ਦੀਆਂ ਕਾਫ਼ੀ ਸੰਭਾਵਨਾਵਾਂ ਨਜਰ ਆ ਰਹੀਂਆਂ ਹਨ।
ਇਸ ਮੌਕੇ ਸੰਗੀਤਕਾਰ ਕੁਮਾਰ ਵਿਨੈ, ਸੀਨੀਅਰ ਕਲਾਕਾਰ ਵਰਿੰਦਰ ਖੁਰਲ, ਵਾਤਾਵਰਣ, ਪੁਰਾਤਤਵ ਪ੍ਰੇਮੀ ਕੇ.ਐਸ.ਸੇਖੋਂ ਤੇ ਕੁਲਦੀਪ ਗਰੋਵਰ ਨੂੰ ਮੁੱਖ ਮਹਿਮਾਨ ਨੇ ਵਿਸ਼ੇਸ਼ ਤੌਰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ।
ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਮਾਜਸੇਵੀ ਵਾਤਾਵਰਣ ਤੇ ਕਲਾ ਪ੍ਰੇਮੀ ਭਗਵਾਨ ਦਾਸ ਗੁੱਪਤਾ ਨੇ ਦੱਸਿਆ ਕਿ ਕੋਰੋਕੇ ਸੰਗੀਤ ਪੱਛਮ ਤੋ ਬਾਅਦ ਹੁਣ ਉਤਰੀ ਭਾਰਤ ਵਿੱਚ ਵੀ ਬਹੁਤ ਮਕਬੂਲ ਹੋ ਰਿਹਾ ਹੈ ਜਿਸਨੂੰ ਕਲਾਕਾਰਾਂ ਵਲੋ ਅਪਣਾਇਆ ਜਾ ਰਿਹਾ ਹੈ ਤੇ ਸਰੋਤਿਆਂ ਵਲੋ ਵੀ ਕਾਫੀ ਪਸੰਦ ਕੀਤਾ ਜਾਂ ਰਿਹਾ ਹੈ।
ਮੁੱਖ ਮਹਿਮਾਨ ਹਰਦੇਵ ਸਿੰਘ ਆਸੀ ਜ਼ਿਲ੍ਹਾਂ ਲੋਕ ਸੰਪਰਕ ਅਧਿਕਾਰੀ ਪਟਿਆਲਾ ਨੇ ਸਭਾ ਦੇ ਸਮੂੰਹ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਗੋਲਡਨ ਜੁਬਲੀ ਸਾਲ ਦੀਆਂ ਮੁਬਾਰਕਾਂ ਦਿੰਦਿਆਂ ਪੱਤਰਕਾਰ ਜਗਜੀਤ ਸਿੰਘ ਸੱਗੂ ਵਲੋਂ ਪਟਿਆਲਾ ਹੈਰੀਟੇਜ ਮਿਉਜੀਕਲ ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਦੇ ਗਠਨ ਨੂੰ ਵੀ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਦੱਸਿਆਂ। ਉਹਨਾਂ ਕਿਹਾ ਕਿ ਸੰਗੀਤ ਰੋਗੀਆਂ ਲਈ ਮੱਲਮ ਦਾ ਕੰਮ ਕਰਦਾ ਹੈ ਤੇ ੳਹਨਾਂ ਦੇ ਜਲਦੀ ਤੰਦਰੁਸਤ ਹੋਣ ਵਿੱਚ ਸਹਾਈ ਹੁੰਦਾਂ ਹੈ।
ਸੁਸਾਇਟੀ ਵਲੋਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਤੇ ਪਤਵੰਤੇ ਸੱਜਣਾਂ ਨੂੰ ਫੁਲਾਂ ਦੇ ਬੂਕੇ ਦੇਕੇ ਅਤੇ ਸ਼ਾਨਦਾਰ ਯਾਦਗਾਰੀ ਚਿੰਨਾਂ ਨਾਲ ਸਨਮਾਨਿਤ ਕੀਤਾ।
ਮੁਖ ਮਹਿਮਾਨ ਨੇ ਸਮੂੰਹ ਕਲਾਕਾਰਾਂ ਨੂੰ ਸਰਟੀਫਿਕੇਟ ਵੀ ਵੰਡੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭੁਪਿੰਦਰ ਸਿੰਘ, ਮਨਜੀਤ ਕੌਰ, ਮਨਜੀਤ ਸਿੰਘ, ਅਸ਼ਵਨੀ ਗੋਇਲ, ਅਸ਼ਵਨੀ ਮਹਿਤਾ, ਡੀ.ਐਸ.ਪੁਰੀ, ਨਰੇਸ਼ ਮਲਹੋਤਰਾ, ਰਮਨਜੀਤ ਕੌਰ, ਸੰਜੀਵ ਕੁਮਾਰ ਮੇਨੈਜਰ ਐਚ.ਡੀ.ਐਫ਼.ਸੀ, ਸਾਬਕਾ ਮਿਉਸਪਲ ਕਾਉਸਲਰ ਅਨੁਜ ਦਿਰਵੇਦੀ ਰਾਜ ਕੁਮਾਰ ਅੰਮ੍ਰਿਤਸਰੀਆ,ਚਰਨ ਦਾਸ ਖੱਤਰੀ, ਮਦਨ ਲਾਲ ਰਾਜਪੁਰਾ, ਕ੍ਰਿਸ਼ਨ ਅਰੋੜਾ, ਪ੍ਰਮੋਦ ਰਾਜਪੁਰਾ, ਇੰਦਰਜੀਤ ਲਾਬਾਂ, ਕੁਲਦੀਪ ਸਿੰਘ,ਗੁਰਦੀਪ ਸਿੰਘ ਮਾਹਲ,ਅਨਿਲ ਕੁਮਾਰ ਵਰਮਾ, ਅਤੇ ਸਯਾਨੀ ਵੀ ਹਾਜਰ ਹੋਏ।