ਭ੍ਰਿਸ਼ਟਾਚਾਰੀ ਮੰਤਰੀਆਂ ਅਤੇ ਅਫਸਰਾਂ ਨੂੰ ਸੰਜੇ ਪੋਪਲੀ ਦੀ ਦੁਰ ਦਸ਼ਾ ਤੋਂ ਸਿੱਖਿਆ ਲੈਣ ਦੀ ਲੋੜ ਹੈ - ਸੁਖਪ੍ਰੀਤ ਵਿਕੀ ਹਰਨੇਕ ਜੈਨਪੁਰ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 28 ਜੂਨ2022 - ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਫੜੇ ਗਏ ਆਈ, ਏ, ਐਸ ਅਧਿਕਾਰੀ ਸੰਜੇ ਪੋਪਲੀ ਦੇ ਨੌਜਵਾਨ ਪੁੱਤ ਦਾ ਅੰਤਿਮ ਸੰਸਕਾਰ ਅੱਜ ਕਰ ਦਿੱਤਾ ਗਿਆ ਅਤੇ ਸੰਜੇ ਪੋਪਲੀ ਵੱਲੋਂ ਕਿਲੋਆਂ ਦੇ ਹਿਸਾਬ ਨਾਲ ਜੋੜਿਆਂ ਸੋਨਾ ਵੀ ਉਸਦੇ ਪੁੱਤਰ ਦੀ ਜਾਨ ਨਹੀਂ ਬਚਾ ਸਕਿਆ।ਆਮ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਹੜੱਪਣ ਵਾਲਾ ਕਰੋੜਾਂ ਰੁਪਏ ਦਾ ਮਾਲਕ ਹੋਣ ਤੇ ਬਾਵਜੂਦ ਜਵਾਨ ਪੁੱਤਰ ਦੇ ਤੁਰ ਜਾਣ ਕਾਰਨ ਅੱਜ ਕੱਖੋ ਹੋਲਾ ਹੋ ਗਿਆ ਹੈ।
ਭ੍ਰਿਸ਼ਟਾਚਾਰੀ ਸਿਆਸਤਦਾਨਾਂ ਅਤੇ ਅਫ਼ਸਰਾਂ ਲਈ ਇਹ ਸਬਕ ਸਿੱਖਣ ਦਾ ਵੇਲਾ ਹੈ। ਕਿ ਕੁਝ ਵੀ ਨਾਲ ਨਹੀਂ ਜਾਣਾ। ਜੇਕਰ ਉਹ ਸਿੱਖ ਸਕਣ ਕਿ ਲੋਕਾਂ ਦਾ ਖ਼ੂਨ ਨਿਚੋੜ ਕੇ ਇੱਕਠਾ ਕੀਤਾ ਗਿਆ ਪੈਸਾ ਕਿਸੇ ਆਪਣੇ ਦੀ ਜ਼ਿੰਦਗੀ ਨਹੀਂ ਖਰੀਦ ਸਕਦਾ। ਇਸੇ ਤਰਾ ਹੀ ਸੁਲਤਾਨਪੁਰ ਲੋਧੀ ਵਿੱਚ ਵੀ ਮਾਲ ਵਿਭਾਗ ਵਿੱਚ ਨੌਕਰੀ ਦੌਰਾਨ ਕਈ ਮੁਲਾਜ਼ਮਾ ਨੇ ਕਈ ਅਬਾਦਕਾਰ ਕਿਸਾਨਾਂ ਦੀਆ ਜੰਗਲ ਪੁਟ ਕੇ ਅਬਾਦ ਕੀਤੀਆ ਜਮੀਨਾ ਜੋ ਸੈਂਟਰ ਸਰਕਾਰ ਦੀ ਪਾਲਿਸੀ ਅਨੁਸਾਰ ਕੇਵਲ 15000 ਰੁਪਏ ਪ੍ਰਤੀ ਏਕੜ ਨਾਲ ਮਾਲਕਾਨਾ ਹੱਕ ਮਿਲਣਾ ਸੀ ਉਹ ਜਮੀਨਾ ਨੂੰ ਇਹਨਾ ਭਰਿਸ਼ਟ ਅਫਸਰਾਂ ਸਬੰਧਤ ਭੋਲੇ ਭਾਲੇ ਕਿਸਾਨਾ ਦੀਆ ਨਾਜੈਜ ਫਾਇਦਾ ਚੁਕ ਕਿ ਉਹਨਾ ਦੀ ਜਮੀਨ ਪ੍ਰਤੀ ਕਿਲਾ ਪੱਕਾ ਕਰਨ ਲਈ 2 ਤੋ ਢਾਈ ਕਨਾਲ ਰਿਸ਼ਵਤ ਵੱਜੋ ਹਜਮ ਕਰਦੇ ਆਏ ਹਨ । ਤੇ ਭਰਿਸ਼ਟਾਚਾਰ ਵਿੱਚ ਕਈ ਦਰਜਨਾ ਜਮੀਨ ਇਕੱਠੀ ਕੀਤੀ ਹੈ । ਇਹਨਾ ਭ੍ਰਿਸ਼ਟਾਚਾਰੀ ਲੋਕਾ ਦੇ ਸਮਾਜ ਵਿੱਚ ਵਿਚਰਦੇ ਕਈ ਸਫੈਦਪੋਸ਼ ਲੋਕਾ ਨਾਲ ਗੂੜੇ ਅੰਦਰੂਨੀ ਸੰਬੰਧ ਹਨ , ਜੋ ਇਹਨਾ ਮੁਲਾਜ਼ਮਾ ਤੇ ਭੀੜ ਪੈਣ ਸਮੇ ਇਹਨਾ ਦੀ ਢਾਲ ਵੱਜੋ ਕੰਮ ਆਉਦੇ ਹਨ ।
ਇਸ ਸਮੇਂ ਲੋਕਾ ਨੂੰ ਕਿਸਾਨ ਆਗੂਆ ਨੇ ਅਪੀਲ ਕੀਤੀ ਹੈ ਕਿ ਜੋ ਵੀ ਭ੍ਰਿਸ਼ਟ ਅਫਸਰਸ਼ਾਹੀ ਦੀ ਲੁੱਟ ਦਾ ਸ਼ਿਕਾਰ ਹੋਇਆ ਹੈ।ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਝੰਡੇ ਹੇਠਾਂ ਆ ਜਾਵੇ ਜਥੇਬੰਧੀ ਉਸ ਹਰ ਇੱਕ ਆਸ ਦੀ ਕਿਰਨ ਤੱਕ ਦੱਬੇ ਕੁਚਲੇ ਲੋਕਾ ਦੇ ਹੱਕਾ ਤੱਕ ਸੰਘਰਸ਼ ਜਾਰੀ ਰੱਖੇਗੀ ਜਦ ਤੱਕ ਭਰਿਸ਼ਟਾਚਾਰ ਮੁਕਤ ਲੋਕ ਰਾਜ ਨਹੀ ਸਥਾਪਤ ਹੋ ਜਾਦਾ l ਇਸ ਸਮੇ ਕਿਸਾਨ ਆਗੂ ਸੁਖਪ੍ਰੀਤ ਸਿੰਘ ਪੱਸਣ ਕਦੀਮ ਜਿਲਾ ਪ੍ਰੈਸ ਸਕੱਤਰ ਤਰਸੇਮ ਸਿੰਘ ਵਿੱਕੀ ਜੈਨਪੁਰ ਜੋਨ ਖਜਾਨਚੀ ਹਰਨੇਕ ਸਿੰਘ ਜੈਨਪੁਰ ਸੰਨਦੀਪ ਪਾਲ ਸਿੰਘ ਕਾਲੇਵਾਲ ਹਾਜਰ ਸਨ।