ਗੁਰਦਾਸਪੁਰ ਦੀ ਧੀ ਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚੋ ਪੰਜਾਬ 'ਚੋਂ ਪਹਿਲਾ ਸਥਾਨ ਕੀਤਾ ਹਾਸਿਲ
ਰਿਪੋਰਟਰ - ਰੋਹਿਤ ਗੁਪਤਾ
ਗੁਰਦਾਸਪੁਰ, 28 ਜੂਨ 2022 - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰਵੀਂ ਜਮਾਤ ਦੇ ਐਲਾਨੇ ਗਏ ਨਤੀਜਆਂ ਵਿੱਚ ਗੁਰਦਾਸਪੁਰ ਦੇ ਹਲਕਾ ਬਟਾਲਾ ਦੀ ਰਹਿਣ ਵਾਲ਼ੀ ਅਰਸ਼ਦੀਪ ਕੌਰ ਨੇ 500 ਵਿੱਚੋਂ 497 ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।
ਵਿ ਓ::- ਇਸ ਮੋਕੇ ਲੜਕੀ ਦੇ ਪਿਤਾ ਗੁਰਮੀਤ ਸਿੰਘ ਨੇ ਕਿਹਾ ਕਿ ਉਹ ਲੁਧਿਆਣਾ ਰਹਿੰਦੇ ਹਨ ਅਤੇ ਓਹਨਾ ਨੂ ਆਪਣੀ ਬੇਟੀ ਤੇ ਮਾਨ ਹੈ ਜਿਸਨੇ ਉਸਦਾ ਅੱਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਇਹ ਉਹਨਾਂ ਲਈ ਮਾਨ ਵਾਲ਼ੀ ਗਲ ਹੈ ਅਤੇ ਕਿਹਾ ਕਿ ਬੇਟੀ ਅੱਗੇ ਵਿ ਹੋਰ ਪੜ੍ਹਾਈ ਕਰ ਆਪਣਾ ਅੱਤੇ ਪੰਜਾਬ ਦਾ ਨਾਮ ਰੌਸ਼ਨ ਕਰੇਗੀ।