ਮਾਨਸਾ ਪੁਲਿਸ ਨੇ ਵਹੀਕਲ ਚੋਰ ਨੂੰ ਚੋਰੀ ਦੇ 2 ਮੋਟਰਸਾਈਕਲਾਂ ਸਮੇਤ ਕੀਤਾ ਕਾਬੂ
ਸੰਜੀਵ ਜਿੰਦਲ
ਮਾਨਸਾ , 28 ਜੂਨ 2022 : ਮਾਨਸਾ ਪੁਲੀਸ ਨੇ ਵਹੀਕਲ ਚੋਰੀ ਜੇ ਮੁਕੱਦਮੇ ਵਿਚ ਮੁਲਜ਼ਮ ਸੁਖਦੇਵ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਕਿਸ਼ਨਗੜ੍ਹ ਸੇਢਾ ਸਿੰਘ ਵਾਲਾ ਨੂੰ ਕਾਬੂ ਕਰਕੇ ਚੋਰੀ ਦੇ 2 ਮੋਟਰਸਾਈਕਲਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਹੈ । ਬਰਾਮਦ ਕੀਤੇ ਦੋਵਾਂ ਮੋਟਰਸਾਈਕਲਾਂ ਦੀ ਕੁੱਲ ਮਲੀਤੀ ਕੀਮਤ ਲਗਪਗ 80 ਹਜਾਰ ਰੁਪਏ ਬਣਦੀ ਹੈ ।
ਐੱਸਐੱਸਪੀ ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 27-06-2022 ਨੂੰ ਥਾਣਾ ਬਰੇਟਾ ਦੀ ਪੁਲਿਸ ਪਾਰਟੀ ਗਸ਼ਤ ਤੇ ਬਹਾਦਰਪੁਰ ਕੈਚੀਆਂ ਬਰੇਟਾ ਮੋਜੂਦ ਸੀ ਤਾਂ ਇਤਲਾਹ ਮਿਲਣ ਤੇ ਮੁਲਜ਼ਮ ਵਿਰੁੱਧ ਮੁਕੱਦਮਾ ਨੰਬਰ 63 ਮਿਤੀ 27-6-202 ਅ/ਧ 379, 411 ਥਾਣਾ ਬਰੇਟਾ ਦਰਜ ਰਜਸਿਟਰ ਕੀਤਾ ਗਿਆ ।
ਐਸਆਈ ਪਰਵੀਨ ਕੁਮਾਰ ਮੁੱਖ ਅਫਸਰ ਥਾਣਾ ਬਰੇਟਾ ਦੀ ਅਗਵਾਈ ਹੇਠ ਹੌਲਦਾਰ ਰਿੰਕੂ ਸਿੰਘ ਸਮੇਤ ਪੁਲਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਮੁਲਜ਼ਮ ਤੋਂ ਚੋਰੀ ਦੇ 2 ਮੋਟਰਸਾਈਕਲ ਨੰਬਰੀ PB50A 3001 ਮਾਰਕਾ CD-DELUX ਅਤੇ HR 59 A 4901 ਮਾਰਕਾ ਸਪਲੈਡਰ ਬਰਾਮਦ ਕਰਵਾਏ ਗਏ ਹਨ । ਉਕਤ ਮੁਲਜ਼ਮ ਸੁਖਦੇਵ ਸਿੰਘ ਤੇ ਚੋਰੀ ਅਤੇ ਹੋਰ ਜੁਰਮਾਂ ਤਹਿਤ ਕੁੱਲ ਸਤਾਰਾਂ ਮੁਕੱਦਮੇ ਦਰਜ ਰਜਿਸਟਰ ਹਨ । ਗ੍ਰਿਫ਼ਤਾਰ ਕੀਤੇ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਜਿਸ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ।