ਭੰਡਾਰੇ ਵਾਲੇ ਟਰੱਕਾਂ ਨੂੰ ਤਹਿਸੀਲਦਾਰ ਵੱਲੋਂ ਝੰਡੀ ਦੇ ਕੇ ਕੀਤਾ ਗਿਆ ਰਵਾਨਾ
ਦੀਪਕ ਜੈਨ
ਜਗਰਾਉਂ, 28 ਜੂਨ 2022 - ਗੌਰੀ ਸ਼ੰਕਰ ਸੇਵਾ ਮੰਡਲ ਜਗਰਾਉਂ ਵਲੋਂ ਸ੍ਰੀ ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ਲਈ ਲਗਾਏ ਜਾਣ ਵਾਲੇ ਭੰਡਾਰੇ ਲਈ ਟਰੱਕ ਰਵਾਨਾ ਕੀਤੇ ਗਏ , ਭੰਡਾਰੇ ਵਾਲੇ ਟਰੱਕਾਂ ਨੂੰ ਤਹਿਸੀਲਦਾਰ ਜਗਰਾਉਂ ਮਨਮੋਹਨ ਕੌਸ਼ਿਕ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ । ਇਸ ਮੌਕੇ ਤਹਿਸੀਲਦਾਰ ਕੌਸ਼ਿਕ ਵੱਲੋਂ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਬਹੁਤ ਹੀ ਵੱਡਾ ਪਵਿੱਤਰ ਕਾਰਜ ਹੈ ਜਿਸ ਨੂੰ ਸੰਸਥਾ ਵੱਲੋਂ ਲਗਾਤਾਰ ਤੇਰਾਂ ਸਾਲਾਂ ਤੋਂ ਨਿਭਾਇਆ ਜਾ ਰਿਹਾ ਹੈ, ਜਿਸ ਲਈ ਸੰਸਥਾ ਦੇ ਸਾਰੇ ਹੀ ਮੈਂਬਰ ਵਧਾਈ ਦੇ ਪਾਤਰ ਹਨ, ਇਸ ਮੌਕੇ ਤਹਿਸੀਲਦਰ ਕੌਸ਼ਿਕ ਦੇ ਸਪੁੱਤਰ ਜੈਏਸ਼ ਕੌਸ਼ਿਕ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ।
ਇਸ ਵਾਰ ਮੰਡਲ ਦੇ ਮੈਂਬਰਾਂ ਵਿਚ ਇਸ ਭੰਡਾਰੇ ਪ੍ਰਤੀ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ ਕਿਉਂਕਿ ਦੋ ਸਾਲ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਭੰਡਾਰਾ ਨਹੀਂ ਲੱਗ ਸਕਿਆ ਜਿਸ ਘਾਟ ਮੈਂਬਰਾਂ ਵੱਲੋਂ ਇਸ ਸਾਲ ਭੰਡਾਰੇ ਲਈ ਵਿਸ਼ੇਸ਼ ਤਿਆਰੀਆਂ ਆਰੰਭੀਆਂ ਗਈਆਂ । ਕਲੱਬ ਦੇ ਪ੍ਰਧਾਨ ਵਿਵੇਕ ਗਰਗ ਅਤੇ ਚੇਅਰਮੈਨ ਯੋਗ ਦਾ ਸ਼ਰਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਲੱਬ ਵੱਲੋਂ ਇਹ ਤੇਰ੍ਹਵਾਂ ਭੰਡਾਰਾ ਲਗਾਇਆ ਜਾ ਰਿਹਾ ਹੈ ਜੋ ਕਿ ਜੰਮੂ ਸ੍ਰੀਨਗਰ ਮਾਰਗ ਤੇ ਸਥਿਤ ਅਰਥ ਪੈਲੇਸ ਮਾਂਡ ਵਿਖੇ ਲਗਾਇਆ ਜਾਵੇਗਾ , ਉਨ੍ਹਾਂ ਦੱਸਿਆ ਕਿ ਇਸ ਵਾਰ ਮੈਂਬਰਾਂ ਵਿੱਚ ਬਹੁਤ ਹੀ ਉਤਸ਼ਾਹ ਹੈ ਜਿਸ ਕਾਰਨ ਮੈਂਬਰਾਂ ਵੱਲੋਂ ਲਗਾਤਾਰ ਦੋ ਮਹੀਨੇ ਸਖ਼ਤ ਮਿਹਨਤ ਕੀਤੀ ਗਈ ।
ਉਨ੍ਹਾਂ ਅੱਗੇ ਦੱਸਿਆ ਕਿ ਇਹ ਭੰਡਾਰਾ ਸਮੂਹ ਜਗਰਾਉਂ ਅਤੇ ਸ੍ਰੀ ਗੌਰੀ ਸ਼ੰਕਰ ਸੇਵਾ ਮੰਡਲ ਦੀਆਂ ਬਰਾਂਚਾਂ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਹੈ , ਇਹ ਭੰਡਾਰਾ ਸ਼੍ਰੀ ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ਵਿੱਚ ਆਪਣਾ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ , ਭੰਡਾਰੇ ਵਿਚ ਯਾਤਰੀਆਂ ਤਕਰੀਬਨ ਹਰ ਸੁਵਿਧਾ ਹੀ ਮੁਹੱਈਆ ਕਰਾਈ ਜਾਂਦੀ ਹੈ , ਭੰਡਾਰਾ ਤੀਹ ਜੂਨ ਤੋਂ ਸ਼ੁਰੂ ਹੋ ਕੇ ਪ੍ਰਭੂ ਇੱਛਾ ਤੱਕ ਚੱਲੇਗਾ ।
ਇਸ ਮੌਕੇ ਸੁਮਿਤ ਸ਼ਾਸਤਰੀ, ਅਸ਼ਵਨੀ ਕੁਮਾਰ ਲਾਲਾ, ਕਨ੍ਹੱਈਆ ਕੁਮਾਰ ,ਸੰਜੀਵ ਮਲਹੋਤਰਾ, ਸੁਖਦੀਪ ਨਾਹਰ, ਵਰਿੰਦਰ ਕੁਮਾਰ ,ਅਮਿਤ ਸ਼ਰਮਾ, ਸਚਿਨ ਲੂੰਬਾ , ਪਵਨ ਕੱਕਡ਼ ,ਅਮਿਤ ਨਿਜਾਵਨ, ਬ੍ਰਿਜ ਸ਼ਰਮਾ ,ਅੰਕਿਤ ਗਰਗ, ਰਾਜਾ ਲੂੰਬਾ ਸ਼ਰਧਾਲੂ ਹਾਜ਼ਰ ਸਨ ।