ਮਾਸਟਰ ਕਾਡਰ ਯੂਨੀਅਨ ਵੱਲੋਂ ਅਧਿਆਪਕਾਂ ਦੀ ਡਿਊਟੀ ਗ਼ੈਰ ਵਿੱਦਿਅਕ ਕੰਮਾਂ ਤੇ ਲਗਾਉਣ ਦੀ ਨਿਖੇਧੀ
ਚੰਡੀਗੜ੍ਹ, 28 ਜੂਨ 2022 - ਮਾਸਟਰ ਕਾਡਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਰਾਜ ਸਿੰਘ ਬੁੱਟਰ, ਜਨਰਲ ਸਕੱਤਰ ਹਰਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਬਰਾੜ ਅਤੇ ਸਰਪ੍ਰਸਤ ਕੁਲਜੀਤ ਸਿੰਘ ਮਾਨ ਵੱਲੋ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਇਆ ਦੱਸਿਆ ਕੇ ਸਵਾਮਿਤਵਾ ਸਕੀਮ ਅਧੀਨ ਸਰਵੇ ਤੇ ਲਗਪਗ 200 ਅਧਿਆਪਕਾਂ ਦੀ ਗ਼ੈਰ ਵਿੱਦਿਅਕ ਡਿਊਟੀ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਤੇ ਹੁਕਮਾਂ ਤੇ ਲਗਾਈ ਗਈ ਹੈ।ਜਦੋਂ ਕਿ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵਿਧਾਨ ਸਭਾ ਦੇ ਵਿੱਚ ਵੀ ਐਲਾਨ ਕਰ ਚੁੱਕੇ ਹਨ ਕੇ ਕਿਸੇ ਵੀ ਅਧਿਆਪਕ ਦੀ ਡਿਊਟੀ ਗੈਰਵਿਦਿਅਕ ਕੰਮ ਤੇ ਨਹੀਂ ਲਗਾਈ ਜਾਵੇਗੀ।
ਏਨੀ ਗਿਣਤੀ ਦੇ ਵਿਚ ਅਧਿਆਪਕਾਂ ਨੂੰ ਸਕੂਲੋਂ ਬਾਹਰ ਕੱਢਣ ਨਾਲ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਵੇਗਾ। ਪਹਿਲਾਂ ਹੀ ਲਗਪਗ ਦੋ ਸਾਲ ਕੋਰੋਨਾ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਚੁੱਕਿਆ ਹੈ। ਨਾਲ ਹੀ ਇਹ ਵੀ ਦੱਸਣਯੋਗ ਹੈ ਕੇ ਰਾਈਟ ਟੂ ਐਜੂਕੇਸ਼ਨ ਐਕਟ ਦੀ ਉਲੰਘਣਾ ਵੀ ਕੀਤੀ ਜਾ ਰਹੀ ਹੈ । ਇਸ ਲਈ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਨ੍ਹਾਂ ਅਧਿਆਪਕਾਂ ਦੀ ਡਿਊਟੀ ਨੂੰ ਤੁਰੰਤ ਪ੍ਰਭਾਵ ਤੋਂ ਕੱਟ ਕੇ ਸਬੰਧਿਤ ਸਕੂਲਾਂ ਵਿੱਚ ਭੇਜਿਆ ਜਾਵੇ ਤਾਂ ਕਿ ਬੱਚਿਆਂ ਦੀ ਪਡ਼੍ਹਾਈ ਦਾ ਆਉਣ ਵਾਲੇ ਸਮੇਂ ਚ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਗਿੱਲ ,ਮਨਜੀਤ ਸਿੰਘ, ਕੁਲਦੀਪ ਸਿੰਘ, ਨਰਿੰਦਰ ਸਿੰਘ ਲੰਬੀ ,ਗੁਰਦੀਪ ਸਿੰਘ, ਗੁਰ ਕ੍ਰਿਪਾਲ ਸਿੰਘ,ਚੰਦਨ ਕੁਮਾਰ , ਸੁਖਮੰਦਰ ਸਿੰਘ , ਗੁਰਪ੍ਰੀਤ ਸਿੰਘ ਦੁੱਗਲ,ਮਲਕੀਤ ਸਿੰਘ ਕੋਟਲੀ ਅਤੇ ਹਰਜੀਤ ਸਿੰਘ ਆਦਿ ਹਾਜ਼ਰ ਸਨ l