ਸੀ.ਆਈ.ਏ ਸਟਾਫ ਮਹਾਰਾਣਾ ਨੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਲੈ ਕੇ ਚਾਰ ਵਿਅਕਤੀਆਂ ਨੂੰ ਕੀਤਾ ਕਾਬੂ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 28 ਜੂਨ 2022, ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਸਥਾਨਕ ਜ਼ਿਲ੍ਹਾ ਪੁਲੀਸ ਮੁਖੀ ਮੈਡਮ ਅਲਕਾ ਮੀਨਾ ਅਤੇ ਐਸ.ਪੀ.(ਡੀ )ਸ੍ਰੀ ਰਮਨੀਸ਼ ਚੌਧਰੀ ਦੀ ਰਹਿਨਮਾਈ ਹੇਠ ਸੀ.ਆਈ.ਏ ਸਟਾਫ ਮਹਾਰਾਣਾ ਦੀ ਟੀਮ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਲੈ ਕੇ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਆਈ.ਏ ਸਟਾਫ ਮਾਹੋਰਾਣਾ ਦੇ ਇੰਚਾਰਜ ਗੁਰਪ੍ਰੀਤ ਸਿੰਘ ਭਿੰਡਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਪੁਲੀਸ ਵੱਲੋਂ ਵਿਡੀ ਗਈ ਮੁਹਿੰਮ ਦੌਰਾਨ ਸੀਆਈਏ ਸਟਾਫ ਮਹਾਰਾਣਾ ਦੀ ਟੀਮ ਵੱਲੋਂ 1.ਬਲਵਿੰਦਰ ਸਿੰਘ ਉਰਫ ਰਮਨ ਪੁੱਤਰ ਗੁਰਚਰਨ ਸਿੰਘ ਵਾਸੀ ਰਜਿੰਦਰ ਨਗਰ ਵਾਰਡ 22 ਮਲੇਰਕੋਟਲਾ,
2. ਯਾਕੂਬ ਪੁੱਤਰ ਹਾਜੀ ਸਰੀਫ ਵਾਸੀ ਮੁਹੱਲਾ ਆਬੀਆ ਵਾਲਾ ਜਮਾਲਪੁਰਾ ਮਲੇਰਕੋਟਲਾ
3. ਮੁਹੰਮਦ ਵਾਸਿਫ਼ ਪੁੱਤਰ ਸਾਬਿਰ ਮੁਹੰਮਦ ਵਾਸੀ ਨਹਿਰੂ ਮਾਰਕੀਟ ਵਾਰਡ ਨੰ. 16 ਮਲੇਰਕੋਟਲਾ 4. ਆਮਿਰ ਅਖਤਰ ਪੁੱਤਰ ਬਿੱਲੂ ਖਾਨ ਵਾਸੀ ਅਹਿਮਦਪੁਰ (ਧਲੇਰ ਕਲਾਂ) ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਨ੍ਹਾਂ ਦੱਸਿਆ ਕਿ ਦੋਸ਼ੀਆਂ ਪਾਸੋਂ 50 ਗ੍ਰਾਮ ਹੈਰੋਇਨ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ।