ਪੰਜਾਬ ਬੋਰਡ ਵੱਲੋਂ ਬਾਰ੍ਹਵੀਂ ਦੇ ਐਲਾਨੇ ਗਏ ਨਤੀਜੇ 'ਚ ਲੁਧਿਆਣਾ ਦੀ ਅਰਸ਼ਦੀਪ ਕੌਰ ਸੂਬੇ 'ਚ ਪਹਿਲੇ ਤੇ ਵੈਸ਼ਾਲੀ ਤੀਜੇ ਸਥਾਨ 'ਤੇ
ਸੰਜੀਵ ਸੂਦ
ਲੁਧਿਆਣਾ 28 ਜੂਨ 2022 - ਪੰਜਾਬ ਬੋਰਡ ਵੱਲੋਂ ਅੱਜ ਬਾਰ੍ਹਵੀਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ ਜਿਸ ਵਿਚ ਇਕ ਵਾਰ ਫਿਰ ਕੁੜੀਆਂ ਨੇ ਬਾਜ਼ੀ ਮਾਰੀ ਹੈ। ਲੁਧਿਆਣਾ ਦੇ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੀ ਅਰਸ਼ਦੀਪ ਕੌਰ ਨੇ ਸੂਬੇ ਭਰ ਵਿੱਚ ਪਹਿਲੇ ਸਥਾਨ ਅਤੇ ਵੈਸ਼ਾਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਜਿਸ ਤੋਂ ਬਾਅਦ ਸਕੂਲ ਦੇ ਵਿਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ। ਬੱਚੇ ਦੇ ਪਰਿਵਾਰ ਅਤੇ ਸਕੂਲ ਦੇ ਅਧਿਆਪਕਾਂ ਵੱਲੋਂ ਇਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਢੋਲ ਤੇ ਭੰਗੜੇ ਪਾਏ ਜਾ ਰਹੇ ਹਨ।
ਸਕੂਲ ਦੇ ਪ੍ਰਿੰਸੀਪਲ ਹਰਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਸਕੂਲ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਸੂਬੇ ਭਰ ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜਦਕਿ ਉਨ੍ਹਾਂ ਦੇ ਸਕੂਲ ਦੀ ਇਕ ਹੋਰ ਵਿਦਿਆਰਥਣ ਵੈਸ਼ਾਲੀ ਨੇ ਸੂਬੇ ਭਰ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਤੀਜੇ ਸਥਾਨ ਤੇ ਆਉਣ ਵਾਲੀ ਵਿਦਿਆਰਥਣ ਵਿਸ਼ਾਲੀ ਨੇ ਕਿਹਾ ਕਿ ਉਹ ਰੁਟੀਨ ਬਣਾ ਕੇ ਡੇਲੇ ਪਰਾਈ ਦਿਲ ਲਗਾ ਕੇ ਕਰਦੀ ਸੀ ਅਤੇ ਇਸ ਵਿੱਚ ਸਕੂਲ ਦੇ ਟੀਚਰ ਅਤੇ ਪਰਿਵਾਰ ਉਸ ਨੂੰ ਪੂਰੇ ਤੌਰ ਤੇ ਸਹਿਯੋਗ ਦਿੰਦੇ ਸਨ।
ਉਨ੍ਹਾਂ ਨੇ ਕਿਹਾ ਕਿ ਉਹ ਵੱਡੇ ਹੋ ਕੇ IAS ਬਣਨਾ ਚਾਹੁੰਦੇ ਹਨ। ਉਨ੍ਹਾਂ ਨੇ ਬਾਕੀਆਂ ਬੱਚਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਪੜ੍ਹਾਈ ਦਿਲ ਲਾ ਕੇ ਕਰਨ ਕਾਮਯਾਬੀ ਜ਼ਰੂਰ ਮਿਲੇਗੀ। ਉੱਥੇ ਹੀ ਵੈਸ਼ਾਲੀ ਦੇ ਮਾਤਾ ਨੇ ਕਿਹਾ ਕਿ ਉਹ ਬੱਚੇ ਨੂੰ ਘਰ ਦੇ ਕੰਮ ਬਿਲਕੁਲ ਨਹੀਂ ਕਰਾਉਂਦੀ ਸੀ ਉਹ ਬੱਚੇ ਨੂੰ ਪੜ੍ਹਾਈ ਕਰਨ ਲਈ ਹੀ ਕਹਿੰਦੇ ਸਨ ਅਤੇ ਉਨ੍ਹਾਂ ਨੂੰ ਉਮੀਦ ਸੀ ਕਿ ਉਨ੍ਹਾਂ ਦੇ ਬੱਚੀ ਟੌਪਰ ਜ਼ਰੂਰ ਆਵੇਗੀ।