AAP ਨੇਤਾ ਨੇ ਦਿਖਾਈ ਭਲਮਾਣਸੀ , ਲੱਭਿਆ ਮੋਬਾਈਲ ਵਾਪਸ ਕੀਤਾ ਮਾਲਕ ਨੂੰ
ਕਪੂਰਥਲਾ, 29 ਜੂਨ, 2022: ਆਮ ਆਦਮੀ ਪਾਰਟੀ ਦੇ ਦੇ SC Wing ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਮਾਹਲਾ ਅਤੇ ਪਤਨੀ ਸੁਖਵਿੰਦਰ ਕੌਰ ਬਿਆਸ ਨੂੰ ਜਾਂਦੇ ਪਿੰਡ ਮਨਸੂਰ ਵਾਲਾ ਬੇਟ ਦੇ ਸ਼ਮਸ਼ਾਨ ਘਾਟ ਦੇ ਕੋਲੋਂ ਰਸਤੇ ਵਿੱਚ ਇੱਕ ਮੋਬਾਇਲ ਡਿੱਗਾ ਹੋਇਆ ਮਿਲਿਆ ਜੋ ਕਿ ਕਾਫੀ ਕੀਮਤੀ ਸੀ ।
ਉਸ ਤੋਂ ਬਾਅਦ ਢਿਲਵਾਂ ਥਾਣੇ ਵਿੱਚ ਜਾ ਕੇ ਫੋਨ ਵਿਚੋਂ ਨੰਬਰ ਕੱਢਿਆ ਤਾਂ ਪਤਾ ਲੱਗਿਆ ਕਿ ਇੰਦਰਜੀਤ ਸਿੰਘ ਪੁੱਤਰ ਪਾਖਰ ਸਿੰਘ ਪਿੰਡ ਬੁਤਾਲਾ ਸੀ ।
ਢਿਲਵਾਂ ਥਾਣਾ ਦੇ ਏ ਐਸ ਆਈ ਕੇਵਲ ਸਿੰਘ ਦੀ ਅਗਵਾਈ ਹੇਠ ਮੋਬਾਈਲ ਉਸਦੇ ਮਾਲਕ ਨੂੰ ਸੌਂਪ ਦਿੱਤਾ ਗਿਆ ਉਸ ਤੋਂ ਉਹਨਾਂ ਨੇ ਪਰਮਜੀਤ ਸਿੰਘ ਮਾਹਲਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਲੋਕ ਕਹਿੰਦੇ ਹਨ, ਇਮਾਨਦਾਰੀ ਖ਼ਤਮ ਹੋ ਚੁੱਕੀ ਹੈ, ਪਰ ਆਮ ਆਦਮੀ ਪਾਰਟੀ ਦੇ ਵਰਕਰ ਪਰਮਜੀਤ ਸਿੰਘ ਮਾਹਲਾ ਨੇ ਮੋਬਾਈਲ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਦਿੱਤਾ ।