ਪੁਲਿਸ ਨੇ ਇੱਕ ਕਰੋੜ 10 ਲੱਖ ਰੁਪਏ ਦੀ 220 ਗ੍ਰਾਮ ਹੈਰੋਇਨ ਸਮੇਤ ਤਿੰਨ ਵਿਅਕਤੀਆਂ ਨੂੰ ਕੀਤਾ ਕਾਬੂ
ਬਾਬੂਸ਼ਾਹੀ ਨੈਟਵਰਕ
ਤਰਨਤਾਰਨ, 29 ਜੂਨ 2022
ਰਣਜੀਤ ਸਿੰਘ ਢਿੱਲੋਂ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਤਰਨ ਤਾਰਨ ਵੱਲੋ ਮਾੜੇ ਅਨਸਰਾਂ ਅਤੇ ਨਸ਼ਿਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਵਲਟੋਹਾ ਦੀ ਪੁਲਿਸ ਨੂੰ ਤਕਰੀਬਨ ਇੱਕ ਕਰੋੜ ਦਸ ਲੱਖ ਰੁਪਏ ਦੀ 220 ਗ੍ਰਾਮ ਹੈਰੋਇਨ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਵੱਡੀ ਸਫ਼ਲਤਾ ਹਾਸਿਲ ਹੋਈ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਵਲਟੋਹਾ ਦੇ ਮੁਖੀ ਐਸ.ਐਚ.ਓ ਪਰਵਿੰਦਰ ਸਿੰਘ ਨਾਗੋਕੇ ਨੇ ਦੱਸਿਆ ਕਿ ਪੁਲਿਸ ਥਾਣਾ ਵਲਟੋਹਾ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਸਬੰਧੀ ਇਲਾਕੇ ਵਿੱਚ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ ਜਿਸਦੇ ਚਲਦਿਆਂ ਏ.ਐਸ.ਆਈ ਬਲਵਿੰਦਰ ਸਿੰਘ ਚੌਕੀ ਇੰਚਾਰਜ ਅਲਗੋਂ ਕੋਠੀ ਵੱਲੋਂ ਸਮੇਤ ਪੁਲਿਸ ਪਾਰਟੀ ਦਾਣਾ ਮੰਡੀ ਅਲਗੋਂ ਖੁਰਦ ਵਾਲੀ ਸਾਈਡ ਤੇ ਵਹੀਕਲ ਚੈਕਿੰਗ ਕੀਤੀ ਜਾ ਰਹੀ ਸੀ ਇੱਕ ਨੌਜਵਾਨ ਮੋਟਰਸਾਈਕਲ ਨੰਬਰ ਪੀ.ਬੀ.65-ਏ.ਐਲ-8152 ਤੇ ਸਵਾਰ ਨੂੰ ਰੁਕਣ ਲਈ ਕਿਹਾ ਗਿਆ ਤਾਂ ਨੌਜਵਾਨ ਮੋਟਰਸਾਈਕਲ ਰੋਕ ਕੇ ਪਿੱਛੇ ਨੂੰ ਮੋੜਨ ਲੱਗਾ ਤਾਂ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਉਸ ਨੂੰ ਫ਼ੜ ਕੇ ਉਸਦੀ ਤਲਾਸ਼ੀ ਲਈ ਗਈ ਤਾਂ ਉਸਦੇ ਕੋਲੋ 150 ਗ੍ਰਾਂਮ ਹੈਰੋਇਨ ਬਰਾਮਦ ਕੀਤੀ ਗਈ। ਜਿਸ ਦੀ ਪਹਿਚਾਣ ਪ੍ਰਿਸ ਉਰਫ਼ ਪਿੱਛੀ ਪੁੱਤਰ ਸਤਨਾਮ ਸਿੰਘ ਸਾਬੀ ਵਾਸੀ ਅਬਾਦੀ ਅਮਰਕੋਟ ਹਾਲ ਵਾਸੀ ਵਲਟੋਹਾ ਹੋਈ। ਇਸੇ ਤਰ੍ਹਾਂ ਹੀ ਏ.ਐਸ.ਆਈ ਦਵਿੰਦਰ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਮੋੜ ਗੁਰਦੁਆਰਾ ਬਾਬਾ ਭਾਈ ਝਾੜੂ ਸਾਹਿਬ ਜੀ ਰੋੜ ਦਾਸੂਵਾਲ ਗਸ਼ਤ ਕਰਦੇ ਜਾ ਰਹੇ ਸਨ ਤਾਂ ਪਿੰਡ ਵਾਲ਼ੀ ਸਾਈਡ ਤੋਂ ਦੋ ਵਿਅਕਤੀ ਮੋਟਰਸਾਈਕਲ ਨੰਬਰ ਪੀ.ਬੀ.02-ਬੀ.ਜੇ-4037 ਆਹ ਰਹੇ ਸੀ ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਦਿੱਤਾ ਗਿਆ ਤਾਂ ਉਹਨਾਂ ਵੱਲੋਂ ਮੋਟਰਸਾਈਕਲ ਰੋਕ ਕੇ ਪਿੱਛੇ ਵੱਲ ਭੱਜਣ ਦੀ ਕੋਸ਼ਿਸ਼ ਕੀਤੀ ਗਈ।
ਜਿਨਾਂ ਨੂੰ ਤਫਤੀਸ਼ੀ ਅਫਸਰ ਅਤੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਰੋਕ ਕੇ ਕਾਬੂ ਕਰ ਲਿਆ ਗਿਆ। ਜਿਨ੍ਹਾਂ ਦੀ ਤਲਾਸ਼ੀ ਲੈਣ ਤੇ ਅਜੈ ਕੁਮਾਰ ਉਰਫ਼ ਗੁੰਗੀ ਪੁੱਤਰ ਸੋਮ ਸਿੰਘ ਵਾਸੀ ਕਸੇਲ ਕੋਲੋਂ 40 ਗ੍ਰਾਂਮ ਅਤੇ ਸੋਮਨਾਥ ਪੁੱਤਰ ਸਰਬ ਦਿਆਲ ਵਾਸੀ ਹਿੰਮਤਪੁਰਾ ਕੋਲੋਂ 30 ਗ੍ਰਾਂਮ ਹੈਰੋਇਨ ਬਰਾਮਦ ਕੀਤੀ ਗਈ। ਇਸ ਮੌਕੇ ਐਸ.ਐਚ.ਓ ਪਰਵਿੰਦਰ ਸਿੰਘ ਨਾਗੋਕੇ ਨੇ ਦੱਸਿਆ ਕਿ ਇਹ ਦੋਵੇਂ ਵਿਅਕਤੀ ਅਮ੍ਰਿਤਸਰ ਤੋਂ ਇਹ ਕੇ ਅੱਡੇ ਵਲਟੋਹਾ ਵਿੱਚ ਕੁਲਚੇ ਵੇਚਣ ਦਾ ਕੰਮ ਕਰਦੇ ਸਨ ਜਿਨ੍ਹਾਂ ਨੇ ਕੁਲਚੇ ਵੇਚਣ ਵਾਲੀ ਦੁਕਾਨ ਨੂੰ ਸਿਰਫ਼ ਅੱਡਾ ਬਣਾਇਆ ਹੋਇਆ ਸੀ ਅਤੇ ਕਾਫੀ ਲੰਮੇ ਸਮੇਂ ਤੋਂ ਇਹ ਨਸ਼ਾ ਵੇਚਣ ਦਾ ਕੰਮ ਕਰਦੇ ਸਨ ਉਹਨਾਂ ਕਿਹਾ ਜੋ ਪ੍ਰਿਸ ਉਰਫ਼ ਪਿੱਛੀ ਦਾ ਪਿਤਾ ਸਤਨਾਮ ਸਿੰਘ ਸਾਬੀ ਅਤੇ ਉਸਦੇ ਦੋ ਹੋਰ ਭਰਾ ਉਹ ਵੀ ਕਾਫੀ ਸਮੇਂ ਤੋਂ ਹੈਰੋਇਨ ਵਾਰਗੇ ਨਸ਼ੇ ਵੇਚਣ ਦਾ ਕੰਮ ਕਰਦੇ ਸਨ ਅਤੇ ਉਹ ਵੀ ਇਸ ਵਕਤ ਨਸ਼ਿਆਂ ਦੇ ਵਿੱਚ ਜੇਲ ਵਿੱਚ ਹਨ। ਉਹਨਾਂ ਕਿਹਾ ਕਿ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਹੋਰ ਪੁੱਛਗਿੱਛ ਲਈ ਰਿਮਾਂਡ ਤੇ ਲਿਆਂਦਾ ਜਾਵੇਗਾ।