ਕੈਨੇਡਾ: ਭਵਿੱਖ ਵਿਚ ਜਾਰੀ ਰੱਖਣ ਦੇ ਅਹਿਦ ਨਾਲ ਸਮਾਪਤ ਹੋਈ ਤਿੰਨ ਦਿਨਾਂ ਅੱਠਵੀਂ ਵਰਲਡ ਪੰਜਾਬੀ ਕਾਨਫਰੰਸ
- ਅਜੈਬ ਸਿੰਘ ਚੱਠਾ ਮਹਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ
- ਡਾਕਟਰ ਦਲਜੀਤ ਸਿੰਘ ਭਾਈ ਵੀਰ ਸਿੰਘ ਐਵਾਰਡ ਨਾਲ ਸਨਮਾਨਿਤ
- ਅਰਵਿੰਦਰ ਢਿੱਲੋਂ ਪੰਜਾਬ ਦਾ ਗੌਰਵ ਅਵਾਰਡ ਨਾਲ ਸਨਮਾਨਿਤ
ਹਰਦਮ ਮਾਨ
ਬ੍ਰੈਂਪਟਨ 29 ਜੂਨ 2022-ਬ੍ਰੈਂਪਟਨ ਦੇ ਸੈਂਚੁਰੀ ਗਾਰਡਨ ਰੀਕ੍ਰੇਸ਼ਨ ਸੈਂਟਰ ਵਿੱਚ ਅੱਠਵੀਂ ਵਰਲਡ ਪੰਜਾਬੀ ਕਾਨਫਰੰਸ ਦੀ ਸ਼ੁਰੂਆਤ ਮੁੱਖ ਮਹਿਮਾਨ ਚਰਨਜੀਤ ਸਿੰਘ ਬਾਠ ਵੱਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ। ਸ਼ਮ੍ਹਾਂ ਰੌਸ਼ਨ ਕਰਨ ਸਮੇਂ ਕੁਲਵਿੰਦਰ ਸਿੰਘ ਥਿਆੜਾ ਸਾਬਕਾ ਏ.ਆਈ.ਜੀ, ਪ੍ਰੋ ਦਲਜੀਤ ਸਿੰਘ ਸਾਬਕਾ ਵਾਈਸ ਚਾਂਸਲਰ, ਤਰਲੋਚਨ ਸਿੰਘ ਅਟਵਾਲ ਤੇ ਜੱਸ ਸਿੰਘ ਆਕਾਲ ਸਟੀਲ ਨੇ ਉਨ੍ਹਾਂ ਦਾ ਸਾਥ ਦਿੱਤਾ।
ਵਰਲਡ ਪੰਜਾਬੀ ਕਾਨਫ਼ਰੰਸ ਦੀ ਸਲਾਹਕਾਰ ਰਮਿੰਦਰ ਵਾਲੀਆ ਨੇ ਦੱਸਿਆ ਹੈ ਕਿ ਤਰਲੋਚਨ ਸਿੰਘ ਅਟਵਾਲ ਨੇ ਸਭ ਨੂੰ ਜੀ ਆਇਆਂ ਕਿਹਾ। ਸਰਦੂਲ ਸਿੰਘ ਥਿਆੜਾ ਨੇ ਪਹਿਲਾਂ ਹੋਈਆ ਕਾਨਫਰੰਸਾਂ ਬਾਰੇ ਜਾਣਕਾਰੀ ਦਿੱਤੀ। ਦਲਬੀਰ ਸਿੰਘ ਕਥੂਰੀਆ, ਪ੍ਰਧਾਨ ਜਗਤ ਪੰਜਾਬੀ ਸਭਾ ਨੇ ਕਾਨਫਰੰਸ ਬਾਰੇ ਵਿਚਾਰ ਪੇਸ਼ ਕੀਤੇ। ਸੋਨੀਆ ਸਿੱਧੂ, ਮਨਿੰਦਰ ਸਿੱਧੂ ਐਮ.ਪੀ. ਨੇ ਵੀ ਸੰਬੋਧਨ ਕੀਤਾ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸੰਦੇਸ਼ ਸਾਂਝਾ ਕੀਤਾ। ਕੁਲਵਿੰਦਰ ਸਿੰਘ ਥਿਆੜਾ ਨੇ ਸਮਾਗਮ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਸਰਬਜੀਤ ਸਿੰਘ ਵਿਰਕ, ਗੁਰਸ਼ਰਨ ਕੌਰ ਦਿਓਲ ਨੇ ਵੀ ਵਿਚਾਰ ਸਾਂਝੇ ਕੀਤੇ। ਮੁੱਖ ਮਹਿਮਾਨ ਚਰਨਜੀਤ ਸਿੰਘ ਬਾਠ (ਯੂ ਐਸ ਏ) ਨੇ ਪੰਜਾਬੀ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਹਮੇਸ਼ਾਂ ਵਾਂਗ ਸਹਿਯੋਗ ਦਿੰਦੇ ਰਹਿਣ ਦਾ ਵਾਅਦਾ ਕੀਤਾ ।
ਉਪਰੰਤ ਡਾਕਟਰ ਅਜੈਬ ਸਿੰਘ ਚੱਠਾ (ਚੇਅਰਮੈਨ ਜਗਤ ਪੰਜਾਬੀ ਸਭਾ) ਨੇ ਇਸ ਕਾਨਫਰੰਸ ਲਈ 2009 ਤੋਂ ਸਹਿਯੋਗ ਕਰਨ ਵਾਲੇ ਮੈਬਰਾਂ ਦਾ ਸਨਮਾਨ ਕੀਤਾ। ਪ੍ਰੋ ਦਲਜੀਤ ਸਿੰਘ (ਸਾਬਕਾ ਵਾਈਸ ਚਾਂਸਲਰ) ਦੇ ਜੀਵਨ ‘ਤੇ ਡਾਕੂਮੈਂਟਰੀ ਪੇਸ਼ ਕੀਤੀ ਗਈ ਅਤੇ ਭਾਈ ਵੀਰ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਅਰਵਿੰਦਰ ਢਿੱਲੋਂ ਨੂੰ ‘ਵਿਸ਼ਵ ਪੰਜਾਬੀ ਕਾਨਫਰੰਸਾਂ ਦਾ ਇਤਿਹਾਸ’ ਪੁਸਤਕ ਲਈ ਪੰਜਾਬ ਗੌਰਵ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਅਤੇ ਪੁਸਤਕ ਬਾਰੇ ਡਾਕੂਮੈਂਟਰੀ ਪੇਸ਼ ਕੀਤੀ ਗਈ।
ਅਕਦਮਿਕ ਸੈਸ਼ਨ ਦੀ ਸ਼ਰੂਆਤ ਅਜੈਬ ਸਿੰਘ ਚੱਠਾ ਨੇ ਕੀਤੀ। ਸਿੱਖਿਆ ਦਾ ਉਦੇਸ਼ ਵਿਸ਼ੇ ਤੇ ਵੱਖ ਵੱਖ ਬੁੱਧੀਜੀਵੀਆਂ ਜਗਜੀਤ ਸਿੰਘ ਧੂਰੀ, ਡਾਕਟਰ ਕਮਲਪ੍ਰੀਤ ਕੌਰ ਸੰਧੂ ਪ੍ਰਿੰਸੀਪਲ, ਡਾਕਟਰ ਸੁਖਦੀਪ ਕੌਰ (ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ) ਨੇ ਆਪੋ ਆਪਣੇ ਦ੍ਰਿਸ਼ਟੀਕੋਣਾਂ ਤੋਂ ਆਪਣੇ ਵਿਚਾਰ ਪੇਸ਼ ਕੀਤੇ। ਡਾਕਟਰ ਦਲਜੀਤ ਸਿੰਘ ਨੇ ਆਪਣੀ ਵਿਸ਼ੇਸ਼ ਟਿੱਪਣੀ ਕਰਦੇ ਸਿੱਖਿਆ ਦੇ ਮਹੱਤਵ ਅਤੇ ਕਮੀਆਂ ਦੂਰ ਕਰਨ ਲਈ ਯਤਨ ਕਰਨ ਦੀ ਗੱਲ ਕੀਤੀ ।
ਅਗਲੇ ਸੈਸ਼ਨ ਦਾ ਆਰੰਭ ਅਰਵਿੰਦਰ ਢਿੱਲੋਂ ਨੇ ਕੀਤਾ। ਉਨ੍ਹਾਂ ਭਾਸ਼ਾ ਦੀ ਸਥਿਤੀ ਅਤੀਤ ਦੇ ਹਵਾਲੇ ਨਾਲ ਕੀਤੀ ਅਤੇ ਭਾਸ਼ਾ ਦੀ ਅਮੀਰ ਵਿਰਾਸਤ ਦੀ ਗੱਲ ਕੀਤੀ। ਇਸ ਸੈਸ਼ਨ ਵਿੱਚ ਸ਼ਾਮਲ ਵਿਦਵਾਨਾਂ ਵਿੱਚ ਪ੍ਰੋ ਪਰਵੀਨ ਕੁਮਾਰ (ਪੰਜਾਬ ਯੂਨੀਵਰਸਿਟੀ ਚੰਡੀਗੜ੍ਹ), ਡਾਕਟਰ ਜਸਵਿੰਦਰ ਕੌਰ ਮਾਂਗਟ, ਵਿਵੇਕ ਜੋਤ ਬਰਾੜ, ਪਿਸ਼ੌਰਾ ਸਿੰਘ ਢਿਲੋਂ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਭਾਸ਼ਾ ਬਾਰੇ ਪਰਵੀਨ ਕੁਮਾਰ ਅਤੇ ਪਿਸ਼ੌਰਾ ਸਿੰਘ ਢਿਲੋਂ ਨੇ ਮੁੱਲਵਾਨ ਜਾਣਕਾਰੀ ਸਾਂਝੀ ਕੀਤੀ।
ਦੂਜੇ ਦਿਨ ਦੀ ਸ਼ੁਰੂਆਤ ਸੰਤੋਖ ਸਿੰਘ ਸੰਧੂ ਨੇ ਕੀਤੀ ਅਤੇ ਪਹਿਲੇ ਸੈਸ਼ਨ ਵਿੱਚ ਕੁਲਵਿੰਦਰ ਸਿੰਘ ਥਿਆੜਾ ਏ ਆਈ ਜੀ ਨੇ ਚੇਅਰਪਰਸਨ ਸਨ। ਇਸ ਸੈਸ਼ਨ ਦਾ ਸੰਚਾਲਨ ਡਾਕਟਰ ਸਤਿੰਦਰਜੀਤ ਕੌਰ ਬੁੱਟਰ, ਜਸਵਿੰਦਰ ਕੌਰ ਜੱਸੀ, ਕੁਲਵਿੰਦਰ ਸਿੰਘ ਥਿਆੜਾ, ਯਤਨ ਸਿੰਘ ਚੱਠਾ ਅਤੇ ਕਰਨ ਅਜਾਇਬ ਸਿੰਘ ਸੰਘਾ ਨੇ ਕੀਤਾ। ਇਸ ਮੌਕੇ ਕਾਇਦਾ-ਏ-ਨੂਰ ਤੇ ਡਾਕੂਮੈਂਟਰੀ ਦਿਖਾਈ ਗਈ। ਦੂਜੇ ਸੈਸ਼ਨ ਵਿੱਚ ਡਾਕਟਰ ਪਰਮਿੰਦਰ ਕੌਰ ਪੰਜਾਬੀ ਯੂਨੀਵਰਿਟੀ ਪਟਿਆਲਾ ਚੇਅਰਪਰਸਨ ਸਨ ਅਤੇ ਨਵਨੀਤ ਕੌਰ, ਬਬਨੀਤ ਕੌਰ ਨੇ ਕੈਨੇਡਾ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਅਤੇ ਸੰਭਾਵਨਾਵਾਂ ‘ਤੇ ਗੱਲ ਕੀਤੀ। ਕੁਲਵਿੰਦਰ ਕੌਰ ਕੋਮਲ ਨੇ ਸਾਰਥਕ ਕਦਮ ਚੁੱਕੇ ਜਾਣ ਦੀ ਗੱਲ ਕੀਤੀ। ਡਾਕਟਰ ਸੱਤਪਾਲ ਕੌਰ ਨੇ ਦਿੱਲੀ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ‘ਤੇ ਗੱਲ ਕੀਤੀ। ਆਖਰੀ ਸੈਸ਼ਨ ਵਿੱਚ ਤਾਹਿਰ ਅਸਲਮ ਗੋਰਾਂ ਨੇ ਮੰਚ ਸੰਚਾਲਨ ਕੀਤਾ ਅਤੇ ਅਮਰ ਸਿੰਘ ਭੁੱਲਰ ਨੇ ਚੇਅਰਪਰਸਨ ਦੀ ਜ਼ਿੰਮੇਵਾਰੀ ਨਿਭਾਈ। ਹਲੀਮਾ ਜੀ ਟੈਗ ਟੀ ਵੀ ਨੇ ਔਰਤਾਂ ਦੀ ਗੱਲ ਮੀਡੀਆ ਦੇ ਹਵਾਲੇ ਨਾਲ ਕੀਤੀ।
ਤੀਜੇ ਦਿਨ ਦੀ ਸ਼ੁਰੂਆਤ ਸਮੇਂ ਵਿਸ਼ਵ ਪੰਜਾਬੀ ਕਾਨਫਰੰਸਾਂ ‘ਤੇ ਡਾਕੂਮੈਂਟਰੀ ਦਿਖਾਈ ਗਈ। ‘ਵਿਸ਼ਵ ਪੰਜਾਬੀ ਕਾਨਫ਼ਰੰਸਾਂ ਦਾ ਇਤਿਹਾਸ’ ਪੁਸਤਕ ਬਾਰੇ ਪਿਆਰਾ ਸਿੰਘ ਕੁੱਦੋਵਾਲ ਨੇ ਵਿਸਥਾਰ ਵਿੱਚ ਗੱਲ ਕੀਤੀ ਅਤੇ ਕਿਹਾ ਕਿ ਇਹ ਪੁਸਤਕ ਬਹੁਤ ਅਣਮੋਲ ਹੈ ਅਤੇ ਹਮੇਸ਼ਾਂ ਇਕ ਹਵਾਲਾ ਪੁਸਤਕ ਵੱਜੋਂ ਜਾਣੀ ਜਾਵੇਗੀ। ਇਸ ਸੈਸ਼ਨ ਵਿਚ ਹਕੂਮਤ ਸਿੰਘ ਮੱਲੀ ਬਤੌਰ ਚੇਅਰਪਰਸਨ ਸ਼ਾਮਲ ਹੋਏ। ਪਿਸ਼ੌਰਾ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਪੁਸਤਕ ਨੂੰ ਸੰਪਾਦਨ ਨੂੰ ਇਕ ਇਤਿਹਾਸਿਕ ਕਾਰਜ ਕਿਹਾ। ਡਾਕਟਰ ਦਲਜੀਤ ਸਿੰਘ ਫਾਰਮਰ ਵਾਈਸ ਚਾਂਸਲਰ ਨੇ ਕਿਹਾ ਕਿ ਅਰਵਿੰਦਰ ਢਿੱਲੋਂ ਨੇ ਇਸ ਪੁਸਤਕ ਰਾਹੀਂ ਇਤਿਹਾਸ ਸਿਰਜ ਦਿੱਤਾ ਹੈ। ਇਸ ਮੌਕੇ ‘ਤੇ ਪੁਸਤਕਾਂ ਲੋਕ ਅਰਪਣ ਕਰਨ ਦੀ ਰਸਮ ਤਰਲੋਚਨ ਸਿੰਘ ਅਟਵਾਲ, ਦਲਬੀਰ ਸਿੰਘ ਕਥੂਰੀਆ, ਅਜੈਬ ਸਿੰਘ ਚੱਠਾ, ਡਾਕਟਰ ਦਲਜੀਤ ਸਿੰਘ ਨੇ ਅਦਾ ਕੀਤੀ।
ਸਮਾਪਤੀ ਸਮਾਰੋਹ ਵਿੱਚ ਡਾਕਟਰ ਦਲਜੀਤ ਸਿੰਘ ਸਰਪ੍ਰਸਤ, ਡਾਕਟਰ ਅਜੈਬ ਸਿੰਘ ਚੱਠਾ ਚੇਅਰਮੈਨ, ਚਰਨਜੀਤ ਸਿੰਘ ਬਾਠ, ਤਰਲੋਚਨ ਸਿੰਘ ਅਟਵਾਲ ਪ੍ਰਧਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਸ਼ਾਮਲ ਹੋਏ। ਗੁਰਪ੍ਰੀਤ ਕੌਰ ਨੇ ਕਾਨਫ਼ਰੰਸ ਦੀ ਰਿਪੋਰਟ ਪੇਸ਼ ਕੀਤੀ। ਅਜੈਬ ਸਿੰਘ ਚੱਠਾ ਨੇ ਸਿੱਖਿਆ ਦੀ ਗੁਣਵੱਤਾ ਤੇ ਗੱਲ ਕੀਤੀ ਤੇ ਕਾਇਦਾ-ਏ-ਨੂਰ ਇੱਕੀਵੀਂ ਸਦੀ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਆਉਣ ਵਾਲੇ ਸਮੇਂ ਵਿਚ ਵਿਸ਼ਵ ਪੰਜਾਬੀ ਕਾਨਫਰੰਸ ਜਾਰੀ ਰੱਖਣ ਦਾ ਵਾਦਾ ਕੀਤਾ। ਤਰਲੋਚਨ ਸਿੰਘ ਅਟਵਾਲ ਨੇ ਹਰ ਤਰਾਂ ਦੇ ਸਹਿਯੋਗ ਕਰਨ ਦੀ ਗੱਲ ਦੁਹਰਾਈ। ਇਸ ਮੌਕੇ ਅਜੈਬ ਸਿੰਘ ਚੱਠਾ ਨੂੰ ਮਹਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਡਾਕਟਰ ਦਲਜੀਤ ਸਿੰਘ ਨੂੰ ਭਾਈ ਵੀਰ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਅਰਵਿੰਦਰ ਢਿੱਲੋਂ ਨੂੰ (ਪੰਜਾਬ ਦਾ ਗੌਰਵ) ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਡਾਕਟਰ ਦਲਜੀਤ ਸਿੰਘ ਵੱਲੋ ਸ਼ਾਨਦਾਰ ਸਮਾਗਮ ਲਈ ਮੁਬਾਰਕਬਾਦ ਦਿੱਤੀ ਗਈ ਨਾਲ ਹੀ ਕਿਹਾ ਕਿ ਕਾਨਫਰੰਸ ਦੀ ਸਫਲਤਾ ਲਈ ਸਾਰੀ ਟੀਮ ਦੀ ਹਿੰਮਤ ਹੈ। ਉਹਨਾਂ ਆਪਣੇ ਤਜਰਬੇ ਸਾਂਝੇ ਕੀਤੇ। ਦਲਬੀਰ ਸਿੰਘ ਕਥੂਰੀਆ ਨੇ ਧੰਨਵਾਦੀ ਸ਼ਬਦ ਕਹੇ। ਤੀਜੇ ਦਿਨ ਦੇ ਅੰਤ ਵਿਚ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ ਜਿਸ ਦਾ ਸੰਚਾਲਨ ਹੋਸਟ ਪਿਆਰਾ ਸਿੰਘ ਕੁੱਦੋਵਾਲ ਤੇ ਟੈਗ ਟੀ ਵੀ ਦੀ ਮਾਲਿਕ ਹਲੀਮੀ ਸਾਦੀਆ ਨੇ ਕੀਤਾ। ਇਸ ਕਵੀ ਦਰਬਾਰ ਵਿੱਚ ਭੁਪਿੰਦਰ ਸਿੰਘ ਵਾਲੀਆ, ਪਿਆਰਾ ਸਿੰਘ ਕੁੱਦੋਵਾਲ, ਹਲੀਮਾ ਸਾਦੀਆ, ਤਾਹਿਰ ਅਸਲਮ ਗੋਰਾ, ਡਾ. ਗਿਆਨ ਸਿੰਘ ਘਈ, ਡਾ. ਸਤਿੰਦਰ ਕੌਰ ਬੁੱਟਰ, ਪ੍ਰੋ ਆਸ਼ਿਕ ਰਹੀਲ, ਮਕਸੂਦ ਚੌਧਰੀ, ਬਲਵਿੰਦਰ ਕੌਰ, ਰਣਜੀਤ ਕੌਰ, ਪਿਸ਼ੌਰਾ ਸਿੰਘ, ਮਲਵਿੰਦਰ ਕੌਰ, ਸੋਹਨ ਸਿੰਘ ਹੰਸਪਾਲ, ਦੀਪ ਕੁਲਦੀਪ ਕੌਰ, ਡਾ. ਸੁਖਪਾਲ
ਕੌਰ, ਸੁੰਦਰਪਾਲ ਰਾਜਾਸਾਂਸੀ, ਡਾ. ਕਮਲਪ੍ਰੀਤ ਕੌਰ ਸੰਧੂ, ਉਜ਼ਮਾ ਮਹਿਮੂਦ ਤੇ ਹੋਰ ਬਹੁਤ ਨਾਮਵਰ ਕਵੀਆਂ ਨੇ ਸ਼ਿਰਕਤ ਕੀਤੀ। ਇਸ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾਕਟਰ ਰਮਣੀ ਬੱਤਰਾ, ਬਲਵਿੰਦਰ ਕੌਰ ਚੱਠਾ, ਰਮਿੰਦਰ ਵਾਲੀਆ, ਕੁਲਵਿੰਦਰ ਕੌਰ ਕੋਮਲ ਚੇਅਰਪਰਸਨ ਸਪਰਿੰਗ ਡੇਲ ਪਬਲਿਕ ਸਕੂਲ, ਭੁਪਿੰਦਰ ਸਿੰਘ ਵਾਲੀਆ, ਗੁਰਿੰਦਰ ਵਾਲੀਆ, ਡਾਕਟਰ ਜਸਵਿੰਦਰ ਕੌਰ ਢਿੱਲੋਂ, ਸਰਬਜੀਤ ਕੌਰ ਘੁੰਮਣ, ਜਸਵਿੰਦਰ ਕੌਰ ਜੱਸੀ, ਡਾਕਟਰ ਸੁਖਜੀਤ ਕੌਰ, ਡਾਕਟਰ ਸਤਿੰਦਰ ਕੌਰ ਬੁੱਟਰ, ਗਗਨ ਚੱਠਾ, ਕਰਨ ਅਜਾਇਬ ਸਿੰਘ ਸੰਘਾ, ਕੁਲਦੀਪ ਕੌਰ ਦੀਪ, ਬਲਵਿੰਦਰ ਕੌਰ, ਰੁਪਿੰਦਰ ਕੌਰ ਸੰਧੂ, ਤ੍ਰਿਪਤਾ ਸੋਢੀ, ਮੀਤਾ ਖੰਨਾ, ਪ੍ਰਭਦਿਆਲ ਸਿੰਘ ਖੰਨਾ, ਤੀਰਥ ਸਿੰਘ ਦਿਓਲ, ਰਾਜਿੰਦਰ ਸਿੰਘ ਸੈਣੀ (ਪਰਵਾਸੀ ਮੀਡੀਆ), ਮਨਪ੍ਰੀਤ ਕੌਰ (ਹਮਦਰਦ ਮੀਡੀਆ), ਮਨਜਿੰਦਰ ਪ੍ਰੀਤ (ਜਗਤ ਮੀਡੀਆ) ਹਾਜਰ ਸਨ
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com