ਅਮਰਨਾਥ ਦੀ ਯਾਤਰਾਂ ਦੇ ਮੱਦੇਨਜ਼ਰ ਐਸ ਪੀ ਹਰਪਾਲ ਸਿੰਘ ਵੱਲੋਂ ਲਿਆ ਗਿਆ ਸੁਰੱਖਿਆ ਦਾ ਜਾਇਜ਼ਾ
ਕੁਲਵੰਤ ਸਿੰਘ ਬੱਬੂ
- ਯਾਤਰਾ ਦੇ ਵਿਚ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਹੋਟਲ ਅਤੇ ਢਾਬਿਆਂ ਦੇ ਮਾਲਕਾਂ ਨੂੰ ਸੀਸੀਟੀਵੀ ਕੈਮਰੇ ਲਗਵਾਉਣ ਦੀਆਂ ਹਦਾਇਤਾਂ - SP ਹਰਪਾਲ ਸਿੰਘ
ਰਾਜਪੁਰਾ 29 ਜੂਨ 2022 - 30 ਜੂਨ ਤੋ ਅਮਰ ਨਾਥ ਦੀ ਯਾਤਰਾ ਨੂੰ ਮੁੱਖ ਰੱਖਦਿਆਂ ਹੋਇਆਂ ਪਟਿਆਲਾ ਪੁਲਿਸ ਪ੍ਰਸ਼ਾਸਨ ਵੱਲੋ ਰਾਜਪੁਰਾ ਅੰਬਾਲਾ ਹਾਈਵੇਜ ਦੇ ਦੋਨਾ ਸਾਈਡਾਂ ਤੋਂ ਆਉਣ ਵਾਲੀਆਂ ਗੱਡੀਆਂ ਅਤੇ ਢਾਬਿਆਂ ਤੇ ਸੁਰੱਖਿਆ ਪ੍ਰਬੰਧਾਂ ਦਾ ਜਾਈਜਾ ਲਿਆ ਗਿਆ ।ਜਿਸ ਵਿੱਚ ਹਰਪਾਲ ਸਿੰਘ ਐਸ ਪੀ ਪਟਿਆਲਾ,ਡੀਐਸਪੀ ਰਾਜਪੁਰਾ ਗੁਰਬੰਸ ਸਿੰਘ ਬੈਸ਼,ਡੀਐਸਪੀ ਅਮਰਜੀਤ ਸਿੰਘ,ਡੀਐਸਪੀ ਘਨੌਰ ਜਸਵਿੰਦਰ ਸਿੰਘ ਸਮੇਤ ਸਮੂਹ ਥਾਣੀਆ ਦੇ ਇੰਚਾਰਜ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਬੱਲ ਨਾਲ ਜੀ ਟੀ ਰੋਡ ਦੋ ਦੋਨਾ ਪਾਸੇ ਤੇ ਸੁਰੱਖਿਆ ਦੇ ਪ੍ਰਬੰਧਾ ਦਾ ਜਾਈਜਾ ਲਈਆ ਗਿਆ ਤਾਂ ਜੋ ਕੋਈ ਸਰਾਰਤੀ ਅੰਸਰ ਸਰਾਰਤ ਨਾ ਕਰ ਸਕਣ।
ਇਸ ਮੋਕੇ ਤੇ ਐਸ ਪੀ ਹਰਪਾਲ ਸਿੰਘ ਨੇ ਪੱਤਰਕਾਰਾ ਨਾਲ ਗੱਲ ਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਹਰਿਆਣਾ ਦੇ ਬਾਡਰ ਤੇ ਸੁਰੱਖਿਆ ਦੇ ਮੱਦੇ ਨਜਰ ਸਾਡੇ ਵੱਲੋ 2 ਹਫਤੇ ਪਹਿਲਾਂ ਤੋ ਸੁਰੱਖਿਆ ਨੂੰ ਲੇਕੇ ਜੀ ਟੀ ਰੋਡ ਅਤੇ ਸ਼ੰਭੂ ਬਾਰਡਰ ਤੇ ਦੋਨਾ ਪਾਸਿਆਂ ਤੋਂ ਅਮਰਨਾਥ ਜਾ ਰਹੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਕੀਤੇ ਗਏ ਇੰਤਜ਼ਾਮਾਂ ਦਾ ਜਾਇਜਾ ਲਿਆ ਗਿਆ ਹੈ। ਅਤੇ ਅੱਜ ਬੰਸਤ ਪੁਰਾ ਤੋ ਲੇਕੇ ਪੰਜਾਬ ਹਰਿਆਣਾ ਦੇ ਟੋਲ ਪਲਾਜਾ ਤੱਕ ਬਣੇ ਢਾਬੇ,ਸਰਾਵਾ,ਰੈਸਟੋਰੈਟ,ਪੈਟੋਰਲ ਪੰਪ ਅਤੇ ਹੋਰ ਰੁਕਣ ਦੀਆਂ ਥਾਵਾਂ ਦਾ ਜਾਈਜਾ ਲਿਆ ਗਿਆ। ਇਸ ਮੋਕੇ ਤੇ ਉਨਾਂ ਦੱਸਿਆ ਕਿ ਰਾਜਪੁਰਾ ਅਤੇ ਘਨੌਰ ਦੇ 30 ਕਿਲੋਮੀਟਰ ਏਰੀਏ ਵਿੱਚ ਹਰ ਢਾਬੇ ਅਤੇ ਹੋਰ ਥਾਵਾ ਤੇ ਕੈਮਰੇ ਲਗਏ ਗਏ ਹਨ ਤਾ ਜੋ ਕੋਈ ਵੀ ਸਰਾਰਤੀ ਅੰਸਰ ਦਿਖੇ ਉਸ ਨੂੰ ਕਾਬੂ ਕੀਤਾ ਜਾ ਸਕੇ।
ਉਨਾਂ ਦੱਸਿਆ ਕਿ ਢਾਬੇ ਜਾ ਹੋੋਰ ਥਾਵਾ ਤੇ ਲੱਗੇ ਕੈਮਰੇ ਹਾਈ ਕਵਾਲਟੀ ਦੇ ਲਗਏ ਗਏ ਹਨ ਤਾ ਜੋ ਰਾਤ ਦੇ ਸਮਾਂ ਵੀ ਗੱਡੀ ਦਾ ਨੰਬਰ ਅਤੇ ਵਿੱਚ ਬੈਠੈ ਲੋਕਾ ਦੀ ਪਛਾਣ ਕੀਤੀ ਜਾ ਸਕੇ ।ਉਨਾਂ ਨੇ ਲੋਕਾ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਲੋਕਾ ਵੱਲੋ ਅਮਰਨਾਥ ਯਤਰੀਆਂ ਲਈ ਜੋ ਲੰਗਰ ਅਤੇ ਰਹਿਣ ਦਾ ਇਤਜਾਮ ਕੀਤਾ ਜਾਦਾ ਹੈ ਉਸ ਵਿੱਚ ਹਰ ਸਮਾਂ ਚੋਕਸੀ ਰੱਖਣ ਤਾਂ ਜੋ ਕੋਈ ਸਰਾਰਤੀ ਤੱਤ ਸਾਡੀ ਧਾਰਮੀ ਅਤੇ ਆਪਸੀ ਭਾਈ ਚਾਰੇ ਨੂੰ ਠੇਸ ਨਾ ਪਹੁੰਚਾ ਸਕੇ ।ਇਸ ਮੋਕੇ ਤੇ ਐਸ ਪੀ ਹਰਪਾਲ ਸਿੰਘ ਵੱਲੋ ਕਈ ਢਾਬੀਆ ਤੇ ਖੁਦ ਚੈਕਿੰਗ ਕੀਤੀ ਗਈ ਅਤੇ ਕੈਮਰੀਆਂ ਦਾ ਵੀ ਜਾਈਜਾ ਲਿਆ ਗਿਆ।ਉਨਾਂ ਨੇ ਅਸਵਾਸਨ ਦਿਵਾਈਆ ਕਿ ਕਿਸੇ ਵੀ ਵਿਅਕਤੀ ਵੱਲੋ ਸਾਡੇ ਧਰਮ ਅਤੇ ਆਪਸੀ ਭਾਈ ਚਾਰੇ ਦੀ ਸਾਝ ਨੂੰ ਖਰਾਬ ਕਰਨ ਦੀ ਕੋਸੀਸ ਕੀਤੀ ਗਈ ਤਾ ਉਸ ਦੇ ਖਿਲਾਫ ਸਖਤ ਤੋ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।