ਸਿਟੀ ਯੂਨੀਵਰਸਿਟੀ ਵੱਲੋਂ ਇਲਾਕੇ ਲਈ ਚੰਗੇ ਕੰਮ ਕਰਨ ਵਾਲਿਆਂ ਸ਼ਖ਼ਸੀਅਤਾਂ ਨੂੰ ਕੀਤਾ ਜਾਵੇਗਾ ਸਨਮਾਨਿਤ
- ਚੰਗੀ ਕਾਰਗੁਜ਼ਾਰੀ ਵਿਖਾਉਣ ਵਾਲੇ ਪ੍ਰਿੰਸੀਪਲ , ਟੀਚਰਾਂ ਅਤੇ ਇਲਾਕੇ ਦਾ ਨਾਮ ਰੋਸ਼ਨ ਕਰਨ ਵਾਲੇ 150 ਬੱਚਿਆਂ ਨੂੰ ਵੀ ਕੀਤਾ ਜਾਵੇਗਾ ਸਨਮਾਨਿਤ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 29 ਜੂਨ 2021 - ਸਮੇਂ ਸਮੇਂ ਸਿਰ ਸੰਸਥਾਵਾਂ ਵੱਲੋਂ ਵਿੱਲਖਣ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਤੇ ਉਹਨਾਂ ਦੀ ਕਦਰਾਂ ਕੀਮਤਾਂ ਦੀ ਲੋਕਾਂ ਵਿੱਚ ਪਹਿਚਾਨ ਕਰਵਾਈ ਜਾਂਦੀ ਹੈ ਇਸ ਉਪਰਾਲੇ ਤਹਿਤ ਮਲੇਰਕੋਟਲਾ ਦੇ ਲਗਭਗ ਸੌ ਲੋਕਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਹੈ ਇਸ ਦੀ ਜਾਣਕਾਰੀ ਹੁਸੈਨ ਸ਼ੇਖ ਅਡਵਾਈਜ਼ਰ ਵਾਈਸ- ਚਾਂਸਲਰ ਸਿਟੀ ਯੂਨੀਵਰਸਿਟੀ ਨੇ ਪੱਤਰਕਾਰਾਂ ਨੂੰ ਦਿੱਤੀ ਉਹਨਾਂ ਨੇ ਅੱਗੇ ਦੱਸਿਆ ਕਿ ਸ਼ਹਿਰ ਦੀ ਉਨ੍ਹਾਂ ਖਾਸ ਲੋਕਾਂ ਨੂੰ 3 ਜੁਲਾਈ ਨੂੰ ਹੋਟਲ ਅੰਪਾਇਰ ਵਿੱਚ ਸਨਮਾਨਿਤ ਕੀਤਾ ਜਾਵੇਗਾ ਜਿਨ੍ਹਾਂ ਨੇ ਸ਼ਹਿਰ ਲਈ ਕੁਝ ਚੰਗਾ ਕੀਤਾ ਹੈ।
ਹੁਸੈਨ ਸ਼ੇਖ ਨੇ ਅੱਗੇ ਜਾਣਕਾਰੀ ਦਿੱਤੀ ਕੀ ਇਸ ਤੋ ਇਲਾਵਾ ਇਸ ਇਲਾਕੇ ਦੇ ਚੰਗੀ ਕਾਰਗੁਜ਼ਾਰੀ ਵਿਖਾਉਣ ਵਾਲੇ ਪ੍ਰਿੰਸੀਪਲ ਅਤੇ ਟੀਚਰਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ਇਸ ਵਿੱਚ ਲੱਗਭੱਗ ਸ਼ਹਿਰ ਦੀ 150 ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ਜਿਨ੍ਹਾਂ ਨੇ ਪੜ੍ਹਾਈ ਵਿੱਚ ਮੱਲਾਂ ਮਾਰੀਆਂ ਹਨ।
ਇਹ ਸਾਰਾ ਪ੍ਰੋਗਰਾਮ ਸਿਟੀ ਯੂਨੀਵਰਸਿਟੀ ਅਤੇ ਓਮੇਗਾ ਜੋ ਟਿਓਟੋਰੀਅਲ ਵੱਲੋਂ ਕੀਤਾ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਇਸ ਮੌਕੇ ਤੇ ਜਿਥੇ ਮਲੇਰਕੋਟਲਾ ਦੇ ਵਿਧਾਇਕ ਡਾ.ਜਮੀਲ ਉਰ ਰਹਿਮਾਨ ਮੁੱਖ ਮਹਿਮਾਨ ਹੋਣਗੇ ਉੱਥੇ ਹੀ ਯੂਨੀਵਰਸਿਟੀ ਦੇ ਚਾਂਸਲਰ ਸ.ਚਰਨਜੀਤ ਸਿੰਘ ਚੰਨੀ ਪ੍ਰੋ. ਵਾਈਸ-ਚਾਂਸਲਰ ਡਾਕਟਰ ਮਨਬੀਰ ਸਿੰਘ ਅਤੇ ਚਾਂਸਲਰ ਹਰਸ਼ ਸਦਾਵਰਤੀ ਵੀ ਖਾਸ ਤੌਰ ਤੇ ਮੌਜੂਦ ਰਹਿਣਗੇ ।