← ਪਿਛੇ ਪਰਤੋ
ਕੁੰਵਰ ਵਿਜੇ ਪ੍ਰਤਾਪ ਨੇ ਵਿਧਾਨ ਸਭਾ ’ਚ ਚੁੱਕਿਆ ਕੋਟਕਪੂਰਾ ਫਾਇਰਿੰਗ ਤੇ ਬੇਅਦਬੀ ਮਸਲਾ, ਕਹੀ ਇਹ ਗੱਲ ਚੰਡੀਗੜ੍ਹ,30 ਜੂਨ, 2022: ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਤੇ ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਨੇ ਅੱਜ ਪੰਜਾਬ ਵਿਧਾਨ ਸਭਾ ਵਿਚ ਕੋਟਕਪੂਰਾ ਫਾਇਰਿੰਗ ਅਤੇ ਬੇਅਦਬੀ ਦਾ ਮਸਲਾ ਚੁੱਕਿਆ ਤੇ ਮੰਗ ਕੀਤੀ ਕਿ ਉਹਨਾਂ ਨੂੰ ਇਸ ਮਾਮਲੇ ’ਤੇ ਆਪਣੀ ਗੱਲ ਰੱਖਣ ਲਈ 10 ਮਿੰਟ ਦਾ ਸਮਾਂ ਦਿੱਤਾ ਜਾਵੇਗਾ ਤੇ ਵਿਧਾਨ ਸਭਾ ਦਾ ਸੈਸ਼ਨ ਇਸ ਮਾਮਲੇ ’ਤੇ ਅੱਧਾ ਘੰਟਾ ਚਰਚਾ ਲਈ ਵਧਾਇਆ ਜਾਵੇ। ਉਹਨਾਂ ਦੀ ਮੰਗ ਦੀ ਹਮਾਇਤ ਕਰਦਿਆਂ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਇਹ ਬਹੁਤ ਸੰਵੇਦਨਸ਼ੀਲ ਮਾਮਲਾ ਹੈ ਜਿਸ ਪ੍ਰਤੀ ਸਾਰੀਆਂ ਪਾਰਟੀਆਂ ਵਚਨਬੱਧ ਹਨ। ਇਸ ਲਈ ਕੁੰਵਰ ਵਿਜੇ ਪ੍ਰਤਾਪ ਨੂੰ 10 ਮਿੰਟ ਬੋਲਣ ਦਾ ਸਮਾਂ ਦਿੱਤਾ ਜਾਵੇ ਤੇ ਸੈਸ਼ਨ ਵਿਚ ਅੱਧਾ ਘੰਟਾ ਇਸ ’ਤੇ ਚਰਚਾ ਕਰਵਾਈ ਜਾਵੇ।
Total Responses : 934