ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ , ਪਰਿਵਾਰ ਦੇ ਚਾਰ ਜੀਅ ਨੂੰ ਕੀਤਾ ਜ਼ਖ਼ਮੀ
ਪੁਲਿਸ ਨੇ ਨਹੀਂ ਕੀਤੀ ਕੋਈ ਕਾਰਵਾਈ
ਹਰਜਿੰਦਰ ਸਿੰਘ ਗੋਲ੍ਹਣ,ਬਾਬੂਸ਼ਾਹੀ ਨੈਟਵਰਕ
ਭਿੱਖੀਵਿੰਡ 30 ਜੂਨ 2022
ਪਿੰਡ ਕਾਲੇ ਨੇੜੇ ਬੀਤੇ ਦਿਨੀ ਨੇੜੇ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਮੋਟਰਸਾਇਕਿਲ ਚਾਲਕ ਸਮੇਤ ਪਰਿਵਾਰ ਦੇ ਚਾਰ ਜੀਅ ਜ਼ਖਮੀ ਭਿੱਖੀਵਿੰਡ ਦੇ ਪ੍ਰਾਈਵੇਟ ਹਸਪਤਾਲ ਵਿੱਚ ਜ਼ੇਰੇ ਇਲਾਜ ਦਾਖਲ | ਪੁਲਿਸ ਨੂੰ ਸੂਚਨਾ ਦੇਣ ਦੇ ਬਾਵਜੂਦ ਨਹੀਂ ਹੋਈ ਕੋਈ ਕਾਰਵਾਈ | ਘਟਨਾ ਦੌਰਾਨ ਜ਼ਖਮੀ ਹੋਏ ਮੋਟਰ ਸਾਈਕਲ ਚਾਲਕ ਜਗਰੂਪ ਸਿੰਘ ਪੁੱਤਰ ਬੀਰਾ ਸਿੰਘ ਵਾਸੀ ਭਿਖੀਵਿੰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਬੀਤੀ ਸੋਮਵਾਰ ਰਾਤ 8 ਵਜੇ ਦੇ ਕਰੀਬ ਨਿਜੀ ਰਿਸ਼ਤੇਦਾਰ ਦੇ ਪਿੰਡ ਘੁਰਕਵਿੰਡ ਵਿਖੇ ਆਪਣੇ ਪਲਟੀਨਾ ਮੋਟਰਸਾਈਕਲ ਨੰਬਰ PB - 38-D- 0422 ਤੇ ਸਵਾਰ ਹੋ ਕੇ ਜਰੂਰੀ ਕੰਮ ਗਿਆ, ਜਦੋਂ ਵਾਪਸ ਆਪਣੇ ਘਰ ਭਿੱਖੀਵਿੰਡ ਜਾ ਰਹੇ ਸੀ, ਪਿੰਡ ਕਾਲੇ ਨੇੜੇ ਪਹੁੰਚੇ ਤਾਂ ਅੱਗਿਓਂ ਚਿੱਟੇ ਰੰਗ ਦੀ ਕਾਰ ਨੰਬਰ PB- 38 0239 ਤੇਜ਼ ਰਫ਼ਤਾਰ ਕਾਰ ਨੇ ਗਲਤ ਦੂਸਰੇ ਪਾਸੇ ਟੱਕਰ ਮਾਰ ਦਿੱਤੀ।
ਜਿਸ ਨਾਲ ਮੇਰੀ ਪਤਨੀ ਰਣਜੀਤ ਕੌਰ, ਮਾਸੂਮ ਲੜਕਾ ਜਸ਼ਨਦੀਪ ਸਿੰਘ, ਲੜਕੀ ਸੁਖਦੀਪ ਕੌਰ ਸਮੇਤ ਪਰਿਵਾਰ ਦੇ ਚਾਰ ਜੀਅ ਜ਼ਖਮੀ ਹੋ ਗਏ, ਜਦੋਂ ਕੇ ਕਾਰ ਚਾਲਕ ਸਾਡੀ ਸਹਾਇਤਾ ਕਰਨ ਦੀ ਬਜਾਏ ਮੌਕੇ ਦਾ ਫਾਇਦਾ ਉਠਾ ਕੇ ਪੱਟੀ ਰੋਡ ਨੂੰ ਫਰਾਰ ਹੋ ਗਿਆ। ਜਗਰੂਪ ਸਿੰਘ ਨੇ ਦੱਸਿਆ ਕਿ ਪੁਲਿਸ ਥਾਣਾ ਭਿੱਖੀਵਿੰਡ ਵਿਖੇ ਲਿਖਤੀ ਰਿਪੋਰਟ ਦੇਣ ਦੇ ਬਾਵਜੂਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ | ਉਨ੍ਹਾਂ ਨੇ ਪੁਲਿਸ ਜ਼ਿਲ੍ਹਾ ਤਰਨ ਤਾਰਨ ਦੇ ਮੁਖੀ ਰਣਜੀਤ ਸਿੰਘ ਢਿੱਲੋਂ ਪਾਸੋਂ ਜ਼ੋਰਦਾਰ ਮੰਗ ਕੀਤੀ ਕਾਰ ਚਾਲਕ ਖਿਲਾਫ਼ ਬਣਦੀ ਕਾਰਵਾਈ ਕਰਕੇ ਸਾਡੇ ਨਾਲ ਇਨਸਾਫ ਕੀਤਾ ਜਾਵੇ | ਇਸ ਘਟਨਾ ਸਬੰਧੀ ਜਦੋਂ ਪੁਲਿਸ ਥਾਣਾ ਭਿੱਖੀਵਿੰਡ ਦੇ ਮੁੱਖੀ ਜਸਵੰਤ ਸਿੰਘ ਭੱਟੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਅਗਿਆਨਤਾ ਪ੍ਰਗਟ ਕਰਦਿਆਂ ਕਿਹਾ ਪਤਾ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ ।