← ਪਿਛੇ ਪਰਤੋ
ਕੀ ਪੰਜਾਬ ਨੂੰ ਮਿਲੇਗਾ ਨਵਾਂ ਡੀ ਜੀ ਪੀ ? ਮੂਸੇ ਵਾਲਾ ਤੋਂ ਬਾਅਦ ਸੰਗਰੂਰ ਦੀ ਹਾਰ ਦਾ ਅਸਰ ? ਚੰਡੀਗੜ੍ਹ, 30 ਜੂਨ, 2022: ਕੀ ਪੰਜਾਬ ਨੂੰ ਨਵਾਂ ਡੀ ਜੀ ਪੀ ਮਿਲਣ ਵਾਲਾ ਹੈ ? ਇਹ ਚਰਚਾ ਮੀਡੀਆ ਤੇ ਸਿਆਸੀ ਹਲਕਿਆਂ ਵਿਚ ਚੱਲ ਰਹੀ ਹੈ। ਚਰਚਾ ਇਹ ਹੈ ਕਿ ਮੌਜੂਦਾ ਡੀ ਜੀ ਪੀ ਵੀ ਕੇ ਭਾਵਰਾ ਨੇ ਪੰਜਾਬ ਸਰਕਾਰ ਤੇ ਗ੍ਰਹਿ ਮੰਤਰਾਲੇ ਨੂੰ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਕੇਂਦਰ ਵਿਚ ਡੈਪੂਟੇਸ਼ਨ 'ਤੇ ਭੇਜਿਆ ਜਾਵੇ। ਇਹ ਵੀ ਚਰਚਾ ਹੈ ਕਿ ਵੀ ਕੇ ਭਾਵਰਾ ਕੇਂਦਰੀ ਡੈਪੂਟੇਸ਼ਨ ਮਿਲਣ ਤੱਕ ਛੁੱਟੀ 'ਤੇ ਵੀ ਜਾ ਸਕਦੇ ਹਨ। ਪਰ ਅਜਿਹੀਆਂ ਵੀ ਕਨਸੋਆਂ ਹਨ ਕਿ ਡੀ ਜੀ ਪੀ ਨੇ ਇਹ ਇਹ ਕਦਮ ਆਪਣੇ ਆਪ ਨਹੀਂ ਸਗੋਂ ਭਗਵੰਤ ਸਰਕਾਰ ਵੱਲੋਂ ਉਨ੍ਹਾਂ ਨੂੰ ਅਜਿਹਾ ਕਰਨ ਦੇ ਦਿੱਤੇ ਸੰਕੇਤ ਤੋਂ ਬਾਅਦ ਚੁੱਕਿਆ ਹੈ . ਇਹ ਸੰਕੇਤ ਦਿੱਤੇ ਗਏ ਕਿ ਭਗਵੰਤ ਮਾਨ ਭਾਵਰਾ ਦੇ ਕੰਮ ਤੋਂ ਮੁੱਖ ਮੰਤਰੀ ਭਗਵੰਤ ਮਾਨ ਖ਼ੁਸ਼ ਨਹੀਂ ਹਨ ਜਿਸ ਕਾਰਨ ਉਹਨਾਂ ਨੂੰ ਆਪ ਹੀ ਕੇਂਦਰੀ ਡੈਪੂਟੇਸ਼ਨ ਮੰਗਣ ਦੀ ਰਾਇ ਦਿੱਤੀ ਗਈ। ਨਵੇਂ ਡੀ ਜੀ ਪੀ ਦੀ ਚੋਣ ਦਾ ਸਿਲਸਿਲਾ ਤਾਂ ਲੰਮਾ ਹੈ . ਜੇਕਰ ਭਾਵਰਾ ਛੁੱਟੀ ਤੇ ਚਲੇ ਜਾਂਦੇ ਹਨ ਤਾਂ ਉਨ੍ਹਾਂ ਦੀ ਥਾਂ ਇੱਕ ਵਾਰ ਐਕਟਿੰਗ ਡੀ ਜੀ ਪੀ ਲਾਇਆ ਜਾ ਸਕਦਾ ਹੈ . ਗੌਰਵ ਯਾਦਵ ਵੀ ਹੋ ਸਕਦੇ ਨੇ ਜਾਂ ਫਿਰ ਹਰਪ੍ਰੀਤ ਸਿੱਧੂ ਨੂੰ ਵੀ ਇਹ ਜ਼ਿੰਮੇਵਾਰੀ ਮਿਲ ਸਕਦੀ ਹੈ . ਡੀ ਜੀ ਪੀ ਪਤਨੀ ਅੰਜਲੀ ਭਾਵਰਾ ਪਹਿਲਾਂ ਹੀ ਕੇਂਦਰੀ ਡੈਪੂਟੇਸ਼ਨ 'ਤੇ ਹਨ। ਸਮਝਿਆ ਜਾਂਦਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੇ ਜੋ ਤੱਥ ਸਾਹਮਣੇ ਆ ਰਹੇ ਹਨ ਅਤੇ ਜਿਸ ਹਿਸਾਬ ਨਾਲ ਪੰਜਾਬ ਪੁਲਸ ਦੀ ਭੂਮਿਕਾ ਤੇ ਸਵਾਲ ਚੁੱਕੇ ਜਾ ਰਹੇ ਹਨ ਅਤੇ ਇਸ ਤੋਂ ਬਾਅਦ ਸੰਗਰੂਰ ਵਿਚ ਆਪ ਦੀ ਨਮੋਸ਼ੀ ਭਰੀ ਹਾਰ ਤੋਂ ਬਾਅਦ ਭਗਵੰਤ ਸਰਕਾਰ ਵੱਲੋਂ ਜੋ ਕਦਮ ਚੁੱਕੇ ਜਾਣ ਦੀ ਤਜਵੀਜ਼ ਹੈ ਇਸ ਵਿਚੋਂ ਡੀ ਜੀ ਪੀ ਦੀ ਛੁੱਟੀ ਵੀ ਇੱਕ ਹੋ ਸਕਦਾ ਹੈ .
Total Responses : 188