'ਆਪ' ਸਰਕਾਰ ਦਾ ਮੂੰਗੀ 'ਤੇ ਐਮ ਐਸ ਪੀ ਦਾ ਵਾਅਦਾ ਵੀ ਜੁਮਲਾ ਨਿਕਲਿਆ - ਪ੍ਰਗਟ ਸਿੰਘ
ਚੰਡੀਗੜ੍ਹ, 30 ਜੂਨ 2022 - ਭਗਵੰਤ ਮਾਨ ਸਰਕਾਰ ਦਾ ਮੂੰਗੀ ਦੀ ਫਸਲ 'ਤੇ ਐਮ ਐਸ ਪੀ ਦਾ ਵਾਅਦਾ ਵੀ ਜੁਮਲਾ ਹੀ ਸਾਬਤ ਹੋਇਆ ਹੈ। ਇਸ ਸਬੰਧੀ ਕਾਂਗਰਸ ਐਮ ਐਲ ਏ ਪਰਗਟ ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਆਪ ਸਰਕਾਰ ਨੇ ਮੂੰਗੀ ਦੀ ਫਸਲ ਐਮ ਐਸ ਪੀ ਦੀ ਫਸਲ ਐਮ ਐਸ ਪੀ 'ਤੇ ਖਰੀਦਣ ਦੀ ਗੱਲ ਕਹੀ ਸੀ ਜਦੋਂ ਕਿ ਸੱਚਾਈ ਕੁੱਝ ਹੋਰ ਹੀ ਹੈ।
ਪੰਜਾਬ ਦੀਆਂ ਮੰਡੀਆਂ ਵਿੱਚ ਆਉਣ ਵਾਲੀ 83% ਮੂੰਗੀ ਦੀ ਖਰੀਦ ਨਿੱਜੀ ਕੰਪਨੀਆਂ ਨੇ ਘੱਟੋ-ਘੱਟ ਸਮਰਥਨ ਮੁੱਲ ਤੋਂ ਹੇਠਾਂ ਹੀ ਕੀਤੀ ਹੈ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਪੂਰਾ ਮੁੱਲ ਨਹੀਂ ਮਿਲਿਆ।