ਕੈਨੇਡਾ ਦੇ ਸਿੱਖ ਬਿਕਰਮ ਸਿੰਘ ਢਿੱਲੋਂ ਦੇ ਪਰਿਵਾਰ ਵੱਲੋਂ ਹਸਪਤਾਲਾਂ ਨੂੰ ਦਸ ਮਿਲੀਅਨ ਡਾਲਰ ਦਾ ਦਾਨ
ਬਲਜਿੰਦਰ ਸੇਖਾ
ਟੋਰਾਂਟੋ, 30 ਜੂਨ 2022 - ਕੈਨੇਡਾ ਦੇ ਸੂਬੇ ਓਨਟਾਰੀਓ ਦੇ ਦਾਨੀ ਸਰਦਾਰ ਬਿਕਰਮ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਉਂਟਾਰੀਓ ਮੁੱਖ ਮੰਤਰੀ ਡੱਗ ਫੋਰਡ ਤੇ ਹੋਰਨਾਂ ਮੰਤਰੀਆਂ ਦੀ ਹਾਜ਼ਰੀ `ਚ ਬਰੈਂਪਟਨ ਅਤੇ ਈਟੋਬੀਕੋ `ਚ ਹਸਪਤਾਲ ਚਲਾ ਰਹੀ ਸੰਸਥਾ ਵਿਲੀਅਮ ਓਸਲਰ ਹੈਲਥ ਸਿਸਟਮਜ਼, ਤੇ ਫਾਊਂਡੇਸ਼ਨ ਨੂੰ 10 ਮਿਲੀਅਨ ਡਾਲਰ (ਇੱਕ ਕਰੋੜ ਡਾਲਰ ) ਦਾਨ ਕੀਤੇ ਹਨ। ਢਿੱਲੋ ਪਰੀਵਾਰ ਦੇ ਇਸ ਕਦਮ ਦੀ ਸਮੂਹ ਕਨੇਡੀਅਨ ਵੱਲੋਂ ਪ੍ਰਸੰਸਾ ਕੀਤੀ ਜਾ ਰਹੀ ਹੈ ।