ਪਟਿਆਲਾ: ਬਿਜਲੀ ਬੰਦ ਕਦੋਂ ਤੋਂ ਕਦੋਂ ਤੱਕ ਰਹੇਗੀ ਲਵੋ ਜਾਣਕਾਰੀ
ਜੀ ਐਸ ਪੰਨੂ
ਪਟਿਆਲਾ, 30 ਜੂਨ,2022 - ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਉਪ ਮੰਡਲ ਅਫਸਰ, ਅਰਬਨ ਅਸਟੇਟ, ਪਟਿਆਲਾ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਐਸ ਡੀ ਉ ਪਬਲਿਕ ਹੈਲਥ (SDO, Public Health ) ਬਹਾਦਰਗੜ ਵੱਲੋਂ ਰਿਸ਼ੀ ਕਲੋਨੀ ਵਿਖੇ ਲਗਵਾਏ ਜਾ ਰਹੇ ਸੀਵਰੇਜ ਟ੍ਰੀਟਮੈਂਟ ਪਲਾਂਟ (STP) ਨੂੰ 265 kW/ 294.44 kVA ਦਾ ਲਾਰਜ ਸਪਲਾਈ LS) ਕੂਨੇਕਸ਼ਨ ਦੇਣ ਲਈ A&A No. 4009 ਮਿਤੀ 03.03.2022 ਰਾਹੀਂ ਅਪਲਾਈ ਕੀਤਾ ਸੀ। ਇਸ ਕੰਮ ਨੂੰ ਮੁਕੰਮਲ ਕਰਨ ਲਈ ਅਰਬਨ ਅਸਟੇਟ ਉਪ ਮੰਡਲ ਪਟਿਆਲਾ ਅਧੀਨ ਪੈਂਦੇ ਇਲਾਕਿਆਂ ਅਰਬਨ ਅਸਟੇਟ ਫੇਜ-1 HIG, LIG, 11 acre, 26 acre ਦੀ ਬਿਜਲੀ ਸਪਲਾਈ ਮਿਤੀ 01.07.2022 ਨੂੰ ਸਵੇਰੇ 11:00 ਵਜੇ ਤੋਂ ਲੈ ਕੇ ਸ਼ਾਮ ਦੇ 04:00 ਵਜੇ ਤੱਕ ਬੰਦ ਰਹੇਗੀ ਜਿਸ ਨਾਲ ਲਗਭਗ 12 ਨੰ. ਟਰਾਂਸ ਫਾਰਮਰ ਬੰਦ ਰਹਿਣਗੇ। ਇਥੇ ਦੱਸਿਆ ਜਾਂਦਾ ਹੈ ਕਿ ਪਿੰਡ ਚੋਰਾ , ਹੀਰਾ ਬਾਗ, ਰਿਸ਼ੀ ਕਲੋਨੀ, ਬਲਜੀਤ ਕਲੋਨੀ, ਨਿਲਮਾ ਵਿਹਾਰ ਅਤੇ ਸ਼ਗਨ ਵਿਹਾਰ ਦੀ ਬਿਜਲੀ ਸਪਲਾਈ 11 ਕੇ.ਵੀ. ਫੀਡਰ ਗੋਬਿੰਦ ਬਾਗ ਤੋਂ ਬਿਜਲੀ ਸਪਲਾਈ ਕੀਤੀ ਜਾਵੇਗੀ।