ਕੀ ਕੈਪਟਨ ਅਮਰਿੰਦਰ ਨੂੰ ਮਿਲ ਸਕਦੀ ਐ ਵੱਡੀ ਜ਼ਿੰਮੇਵਾਰੀ ? ਪੜ੍ਹੋ ਖ਼ਾਸ ਖਬਰ
ਚੰਡੀਗੜ੍ਹ,1 ਜੁਲਾਈ, 2022: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ ਨੇ ਯੂ ਕੇ ਤੋਂ ਜੁਲਾਈ ਦੇ ਅੱਧ ਤੱਕ ਵਾਪਸ ਪਰਤਣ ਲਈ ਸੁਨੇਹਾ ਲਾਇਆ ਹੈ। ਭਾਜਪਾ ਵੱਲੋਂ ਚੁੱਕੇ ਇਸ ਕਦਮ ਨਾਲ ਇਹ ਇਸ਼ਾਰਾ ਮਿਲ ਰਿਹਾ ਹੈ ਕਿ ਕੇਂਦਰ ਸਰਕਾਰ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਵੱਡੀ ਜ਼ਿੰਮੇਵਾਰੀ ਦੇਣ ਦੀ ਤਿਆਰੀ ਵਿਚ ਹੈ। ਬਾਬੂਸ਼ਾਹੀ ਦੇ ਸੂਤਰਾਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਜੁਲਾਈ ਦੇ ਅੱਧ ਤੱਕ ਵਾਪਸ ਭਾਰਤ ਪਰਤ ਰਹੇ ਹਨ। ਉਹਨਾਂ ਵੱਲੋਂ ਵਾਪਸੀ ਮਗਰੋਂ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਨਾਲ ਮੁਲਾਕਾਤ ਕੀਤੀ ਜਾਵੇਗੀ। ਅਜਿਹੀਆਂ ਵੀ ਕਨਸੋਹਾਂ ਹਨ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵੱਡੀ ਜ਼ਿੰਮੇਵਾਰੀ ਮਿਲਣ ਨਾਲ ਉਹਨਾਂ ਦੀ ਪਾਰਟੀ ਦਾ ਭਾਜਪਾ ਵਿਚ ਰਲੇਵਾਂ ਸੰਭਵ ਹੈ।
ਕੁਝ ਹਲਕਿਆਂ ਅੰਦਰ ਇਹ ਵੀ ਚਰਚਾ ਸ਼ੁਰੂ ਹੋਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵਾਈਸ Presidnet ਦੇ ਅਹੁਦੇ ਲਈ ਵੀ NDA ਦੇ ਉਮੀਦਵਾਰ ਬਣਾਉਣ ਬਾਰੇ ਵੀ ਵਿਚਾਰ ਹੋ ਸਕਦਾ ਹੈ ਪਰ ਅਜੇ ਤਕ ਇਸ ਬਾਰੇ ਕੋਈ ਪੁਸ਼ਟੀ ਨਹੀਂ ਹੋਈ ।