ਕੱਚੇ / ਠੇਕੇ ਵਾਲੇ ਕਰਮਚਾਰੀਆਂ ਨੂੰ ਪੱਕੇ ਕਰਨ ਲਈ ਇੱਕ ਮਹੀਨੇ 'ਚ ਰਿਪੋਰਟ ਦੇਵੇਗੀ ਕੈਬਨਿਟ-ਸਬ-ਕਮੇਟੀ - ਨੋਟੀਫੀਕੇਸ਼ਨ ਜਾਰੀ
ਚੰਡੀਗੜ੍ਹ ,01 ਜੁਲਾਈ , 2022: ਭਗਵੰਤ ਮਾਨ ਸਰਕਾਰ ਵੱਲੋਂ ਕੱਚੇ / ਠੇਕੇ ਵਾਲੇ ਕਰਮਚਾਰੀਆਂ ਨੂੰ ਪੱਕੇ ਕਰਨ ਲਈ ਕੈਬਨਿਟ ਕਮੇਟੀ ਬਣਾਉਣ ਦੇ ਮੁੱਖ ਮੰਤਰੀ ਦੇ ਐਲਾਨ ਬਾਰੇ ਰਸਮੀ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ . ਹਾਲਾਂਕਿ ਕੱਲ੍ਹ ਸਰਕਾਰੀ ਬਿਆਨ ਵਿਚ "ਕੈਬਨਿਟ ਕਮੇਟੀ " ਸ਼ਬਦ ਵਰਤਿਆ ਗਿਆ ਸੀ ਪਰ ਅੱਜ ਜਾਰੀ ਵਿਚ ਨੋਟੀਫ਼ਿਕੇਸ਼ਨ ਵਿਚ ਕੈਬਨਿਟ ਸਬ-ਕਮੇਟੀ " ਸ਼ਬਦ ਵਰਤਿਆ ਗਿਆ ਹੈ .
ਇਸ ਮੁਤਾਬਿਕ ਪੱਕੇ ਕਰਮਚਾਰੀਆਂ ਵਿਚ ਹਰ ਸ਼੍ਰੇਣੀ ਦੇ ਕੱਚੇ ਕਰਮਚਾਰੀ ਵਿਚਾਰੇ ਜਾਣਗੇ ਇਨ੍ਹਾਂ ਵਿਚ ਐਡਹਾਕ , ਠੇਕੇ ਵਾਲੇ , ਵਰਕਚਾਰਜ ਅਤੇ ਡੇਲੀ ਵੇਜ ਵਾਲੇ ਵੀ ਸ਼ਾਮਲ ਹਨ .
ਇਸ ਕਮੇਟੀ ਨੂੰ ਇਕ ਮਹੀਨੇ ਵਿਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ .
ਹੁਕਮਾਂ ਦੀ ਕਾਪੀ ਲੈ ਹੇਠਲੇ ਡਰਾਈਵ ਲਿੰਕ ਤੇ ਕਲਿੱਕ ਕਰੋ :
https://drive.google.com/file/d/1pkSCIpJpUyShszk25xC2mJLDIs7vgQjU/view?usp=sharing
