ਆਪ ਆਗੂ ਗਗਨਦੀਪ ਚੱਢਾ ਦਾ ਸਰਧਾਂਜਲੀ ਸਮਾਗਮ ਅੱਜ 2 ਜੁਲਾਈ ਨੂੰ
ਜੀ ਐਸ ਪੰਨੂ ,ਬਾਬੂਸ਼ਾਹੀ ਨੈਟਵਰਕ
ਪਟਿਆਲਾ,2 ਜੁਲਾਈ 2022 :
ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਗਗਨਦੀਪ ਸਿੰਘ ਚੱਢਾ ਜਿਨਾਂ ਦੀ ਬੀਤੇ ਦਿਨੀ ਮੌਤ ਹੋ ਗਈ ਸੀ, ਉਨ੍ਹਾਂ ਦਾ ਸਰਧਾਂਜਲੀ ਸਮਾਗਮ ਅੱਜ 2 ਜੁਲਾਈ ਬਾਅਦ ਦੁਪਿਹਰ 1 ਵਜੇ ਤੋਂ 2 ਵਜੇ ਤੱਕ ਗੁਰੁਦਅਰਾ ਸ੍ਰੀ ਸਿੰਘ ਸਭਾ ਮਾਲ ਰੋਡ ਪਟਿਆਲਾ ਹੋਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆ ਗਗਨ ਦੇ ਚਾਚਾ ਗੁਰਪ੍ਰੀਤ ਸਿੰਘ, ਪਤਨੀ ਗੁੰਜਣ ਚੱਢਾ ਅਤੇ ਆਪ ਆਗੂ ਕੁੰਦਨ ਗੋਗੀਆ ਨੇ ਦੱਸਿਆ ਕਿ ਸ਼ਰਧਾਂਜਲੀ ਸਮਾਗਮ ਚ ਆਮ ਆਦਮੀ ਪਾਰਟੀ ਦੀ ਪੰਜਾਬ ਤੇ ਦਿੱਲੀ ਦੀ ਸੀਨੀਅਰ ਲੀਡਰਸਿਪ ਪੁਜਕੇ ਸਰਧਾ ਦੇ ਫੁੱਲ ਭੇਂਟ ਕਰੇਗੀ। ਉਨ੍ਹਾਂ ਦੱਸਿਆ ਕਿ ਕੁਝ ਰਾਜਨੀਤਿਕ ਰੁਝੇਵਿਆਂ ਕਾਰਨ ਵਿਧਾਨ ਸਭਾ ਦੇ ਸਪੀਕਰ, ਕਈ ਕੈਬਨਿਟ ਮੰਤਰੀ, ਵਿਧਾਇਕ,
ਆਗੂ ਅਤੇ ਹੋਰ ਲੀਡਰਸਿਪ ਘਰ ਆ ਕੇ ਵੀ ਦੁੱੱਖ ਸਾਝਾ ਕਰ ਚੁੱਕੇ ਹਨ।