ਰੇਲਵੇ ਫਾਟਕ ਨੇੜੇ ਪੈਸੇਂਜਰ ਰੇਲ ਗੱਡੀ ਅੱਗੇ ਛਾਲ ਮਾਰਕੇ ਵਿਅਕਤੀ ਨੇ ਕੀਤੀ ਆਤਮਹੱਤਿਆ
ਰੋਹਿਤ ਗੁਪਤਾ, ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ, 02 ਜੁਲਾਈ 2022
ਗੁਰਦਾਸਪੁਰ ਦੇ ਕਾਹਨੂੰਵਾਨ ਰੋਡ ਰੇਲਵੇ ਫਾਟਕ ਨੇੜੇ ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਹੀ ਪੈਸੰਜਰ ਰੇਲ ਗੱਡੀ ਅੱਗੇ ਕਿਸੇ ਅਣਪਛਾਤੇ ਵਿਅਕਤੀ ਨੇ ਛਾਲ ਮਾਰਕੇ ਆਤਮਹੱਤਿਆ ਕਰ ਲਈ।
ਗੱਡੀ ਉਸਦੇ ਸਰੀਰ ਦੇ ਉਪਰੋਂ ਲੰਘਣ ਨਾਲ ਉਸਦੇ ਸਰੀਰ ਦੇ ਕਈ ਟੁਕੜੇ ਹੋ ਗਏ।ਮੌਕੇ ਤੇ ਪਹੁੰਚੇ ਜੀਆਰਪੀ ਦੇ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਮਰਨ ਵਾਲ਼ੇ ਵਿਆਕਤੀ ਦੀ ਉਮਰ 60 ਤੋਂ 65 ਸਾਲ ਦੀ ਹੋ ਸਕਦੀ ਹੈ।
ਰੇਲਵੇ ਪੁਲਿਸ ਵੱਲੋਂ 174 ਦੀ ਕਾਰਵਾਈ ਕੀਤੀ ਜਾ ਰਹੀ ਹੈ
ਇਸ ਸਬੰਧੀ ਮੌਕੇ ਪਹੁੰਚੇ ਰੇਲਵੇ ਪੁਲਿਸ ਦੇ ਏਐਸਆਈ ਰਵੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਾਹਨੂੰਵਾਨ ਫਾਟਕ ਤੋਂ ਕੁਝ ਦੂਰੀ ਤੇ ਇੱਕ ਵਿਅਕਤੀ ਨੇ ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਹੀ ਪਸੈਂਜਰ ਰੇਲ ਗੱਡੀ ਅੱਗੇ ਛਲਾਂਗ ਲਗਾ ਕੇ ਆਤਮਹੱਤਿਆ ਕਰ ਲਈ ਹੈ ਉਨ੍ਹਾਂ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਵਿਅਕਤੀ ਟੁਕੜੇ ਹੋ ਚੁੱਕੇ ਸ਼ਨ ਅਤੇ ਪਛਾਣਨਾ ਬਹੁਤ ਮੁਸ਼ਕਿਲ ਹੈ ਉਨ੍ਹਾਂ ਕਿਹਾ ਕਿ ਫਿਲਹਾਲ 174 ਦੀ ਕਾਰਵਾਈ ਅਮਲ ਵਿੱਚ ਲਿਆ ਕੇ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਵਿਅਕਤੀ ਦੇ ਕੱਪੜੇ ਮਿਲੇ ਹਨ ਅਤੇ ਉਸ ਦੀ ਜੇਬ ਵਿਚੋਂ 10-10 ਰੁਪਏ ਦੇ ਨੋਟ ਮਿਲੇ ਹਨ ਉਸ ਤੋਂ ਲੱਗਦਾ ਹੈ ਕਿ ਇਹ ਵਿਅਕਤੀ ਕੋਈ ਮੰਗਣ ਵਾਲਾ ਸੀ ਜਿਸ ਦੀ ਉਮਰ 60 ਤੋਂ 65 ਸਾਲ ਹੈ ।
)