ਆਸਟ੍ਰੇਲੀਆ ਵਿਚ ਤੇਜ਼ੀ ਨਾਲ ਵਧੇ ਪੰਜਾਬੀ, ਹੁਣ ਪੰਜਾਬੀ ਭਾਸ਼ਾ ਪੰਜਵੇਂ ਨੰਬਰ ’ਤੇ
ਸਿਡਨੀ, 3 ਜੁਲਾਈ, 2022: ਆਸਟ੍ਰੇਲੀਆ ਵਿਚ ਪਿਛਲੇ ਪੰਜ ਸਾਲਾਂ ਵਿਚ ਪੰਜਾਬੀਆਂ ਦੀ ਗਿਣਤੀ ਚੋਖੀ ਵੱਧ ਗਈ ਹੈ ਤੇ ਪੰਜਾਬੀ ਭਾਸ਼ਾ ਹੁਣ ਪੰਜਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਬਣ ਗਈ ਹੈ। ਇਸ ਸਮੇਂ ਦੌਰਾਨ ਸਿੱਖਾਂ ਦੀ ਗਿਣਤੀ ਵਿਚ ਵੀ ਤੇਜ਼ੀ ਨਾਲ ਵਾਧਾ ਹੋਇਆ ਹੈ।
ਆਸਟ੍ਰੇਲੀਆ ਦੀ ਆਬਾਦੀ ਦੇ ਤਾਜ਼ਾ ਅੰਕੜਿਆਂ ਮੁਤਾਬਕ 239033 ਲੋਕ ਪੰਜਾਬੀ ਬੋਲਣ ਵਾਲੇ ਹਨ। ਇਹਨਾਂ ਵਿਚ 209000 ਸਿੱਖ ਹਨ। ਇਹਨਾਂ ਵਿਚ 1,12000 ਪੁਰਸ਼ ਹਨ ਜਦੋਂ ਕਿ 97000 ਮਹਿਲਾਵਾਂ ਹਨ। ਸਭ ਤੋਂ ਵੱਧ 104949 ਪੰਜਾਬੀ ਵਿਕਟੋਰੀਆ ਵਿਚ ਰਹਿੰਦੇ ਹਨ। 53460 ਨਿਊ ਸਾਊਥ ਵੇਲਜ਼ ਵਿਚ, 30873 ਕੁਈਨਲੈਂਡ ਵਿਚ 20613 ਵੈਸਟਰਨ ਆਸਟ੍ਰੇਲੀਆ ਵਿਚ, 20004 ਸਾਊਥ ਆਸਟ੍ਰੇਲੀਆ ਵਿਚ, 20004 ਕੈਨਬਰਾ ਵਿਚ, 5019 ਤਸਮਾਨਿਆਂ ਵਿਚ, 2556 ਨਾਰਦਨ ਟੈਰੀਟਰੀ ਵਿਚ ਅਤੇ 1536 ਵੈਸਟਰਨ ਟੈਰੀਟਰੀ ਵਿਚ ਰਹਿੰਦੇ ਹਨ।
ਆਸਟ੍ਰੇਲੀਆ ਵਿਚ 150 ਸਾਲਾਂ ਤੋਂ ਬੋਲੀ ਜਾ ਰਹੀ ਹੈ ਤੇ ਪੰਜਾਬੀ ਦਸਤਾਵੇਜ਼ 1800 ਈਸਵੀ ਤੋਂ ਉਪਲਬਧ ਹਨ।