← ਪਿਛੇ ਪਰਤੋ
ਭਗਵੰਤ ਮਾਨ ਵਜ਼ਾਰਤ ਵਿਚ ਵਾਧਾ ਭਲਕੇ 4 ਜੁਲਾਈ ਨੂੰ ਚੰਡੀਗੜ੍ਹ, 3 ਜੁਲਾਈ, 2022: ਪੰਜਾਬ ਦੀ ਭਗਵੰਤ ਮਾਨ ਵਜ਼ਾਰਤ ਵਿਚ ਵਾਧਾ ਭਲਕੇ 4 ਜੁਲਾਈ ਨੂੰ ਸ਼ਾਮ 5 ਵਜੇ ਕੀਤਾ ਜਾ ਰਿਹਾ ਹੈ। ਸੰਭਾਵਨਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਵਜ਼ਾਰਤ ਵਿਚ 6 ਮੰਤਰੀ ਹੋਰ ਬਣਾਏ ਜਾ ਰਹੇ ਹਨ। ਇਹਨਾਂ ਵਿਚ ਇਕ ਮਹਿਲਾ ਮੰਤਰੀ ਵੀ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ। ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਜਿਹੜੇ ਸੀਨੀਅਰ ਆਗੂ ਪਹਿਲਾਂ ਮੰਤਰੀ ਬਣਨ ਤੋਂ ਰਹਿ ਗਏ ਹਨ, ਉਹਨਾਂ ਦਾ ਐਤਕੀਂ ਨੰਬਰ ਲੱਗੇਗਾ ਜਾਂ ਨਹੀਂ।
Total Responses : 934