ਪੜ੍ਹੋ ਬਟਾਲਾ ਦੇ ਇਕ ਨਾਮੀ ਪ੍ਰਾਈਵੇਟ ਹਸਪਤਾਲ 'ਤੇ ਪਈ ਐਨ ਆਈ ਏ ਦੀ ਰੇਡ ਬਾਰੇ ਮਾਲਕ ਨੇ ਕੀ ਕਿਹਾ ?
ਬਟਾਲਾ 3 ਜੁਲਾਈ 2022 - ਅੱਜ ਸਵੇਰੇ ਤੋਂ ਹੀ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਖ਼ਬਰ ਸਾਹਮਣੇ ਆ ਰਹੀ ਹੈ ਕੇ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਸ਼ਹਿਰ ਬਟਾਲਾ 'ਚ 2 ਜੁਲਾਈ ਦੀ ਦੇਰ ਰਾਤ ਐਨਆਈਏ ਨੂੰ ਸ਼ਹਿਰ ਦੇ ਇੱਕ ਨਾਮੀ ਹਸਪਤਾਲ 'ਚ ਛਾਪੇਮਾਰੀ ਕੀਤੀ ਗਈ।
ਇਸ ਬਾਰੇ ਬਾਬੂਸ਼ਾਹੀ ਨੂੰ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਮਾਲਕ ਸੁਖਦੇਵ ਸਿੰਘ ਜੌਹਲ ਨੇ ਦੱਸਿਆ ਕਿ ਉਸ ਦੇ ਹਸਪਤਾਲ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰੇਡ ਨਹੀਂ ਹੋਈ ਹੈ। ਵੱਖ-ਵੱਖ ਚੈਨਲਾਂ ਜਾਂ ਵੈੱਬਸਾਈਟਾਂ 'ਤੇ ਜੋ ਰੇਡ ਦੀਆਂ ਖਬਰਾਂ ਚੱਲ ਰਹੀਆਂ ਹਨ ਉਹ ਬਿਲਕੁਲ ਗਲਤ ਹਨ।
ਤੁਹਾਨੂੰ ਦੱਸ ਦਈਏ ਕਿ ਅੱਜ ਸਵੇਰ ਤੋਂ ਹੀ ਵੱਖ-ਵੱਖ ਚੈਨਲਾਂ ਜਾਂ ਵੈੱਬਸਾਈਟਾਂ 'ਤੇ ਖ਼ਬਰ ਚੱਲ ਰਹੀ ਹੈ ਕੇ ਬਟਾਲਾ 'ਚ 2 ਜੁਲਾਈ ਦੀ ਦੇਰ ਰਾਤ ਐਨਆਈਏ ਨੂੰ ਸ਼ਹਿਰ ਦੇ ਇੱਕ ਨਾਮੀ ਹਸਪਤਾਲ 'ਚ ਛਾਪੇਮਾਰੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਟੀਮ ਇੱਕ ਘੰਟੇ ਤੱਕ ਹਸਪਤਾਲ ਵਿੱਚ ਰਹੀ ਅਤੇ ਰਾਣਾ ਕੰਦੋਵਾਲੀਆ ਕਤਲ ਕੇਸ ਤੋਂ ਇਸ ਹਸਪਤਾਲ ਦੀਆਂ ਤਾਰਾਂ ਜੁੜੀਆਂ ਹੋਈਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਇਸ ਹਸਪਤਾਲ 'ਚ ਰਾਣਾ ਦੇ ਕਾਤਲਾਂ ਦਾ ਇਲਾਜ ਹੋਇਆ ਸੀ। ਹਸਪਤਾਲ ਨੇ ਨਾ ਸਿਰਫ ਉਕਤ ਦੋਸ਼ੀਆਂ ਦਾ ਇਲਾਜ ਕੀਤਾ, ਸਗੋਂ ਕਾਨੂੰਨ ਦੇ ਖਿਲਾਫ ਜਾ ਕੇ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਸੁਰੱਖਿਆ ਅੱਗੇ ਪਨਾਹ ਦਿੱਤੀ ਗਈ। ਕਾਨੂੰਨ ਮੁਤਾਬਕ ਹਸਪਤਾਲ ਨੇ ਦੋਸ਼ੀ ਬਾਰੇ ਪੁਲਸ ਪ੍ਰਸ਼ਾਸਨ ਨੂੰ ਸੂਚਿਤ ਕਰਨਾ ਹੁੰਦਾ ਹੈ ਪਰ ਹਸਪਤਾਲ ਪ੍ਰਸ਼ਾਸਨ ਨੇ ਬਿਲਕੁਲ ਵੀ ਅਜਿਹਾ ਨਹੀਂ ਕੀਤਾ। ਜਿਸ ਕਾਰਨ ਐਨ ਆਈ ਏ ਵੱਲੋਂ ਇਹ ਰੇਡ ਕੀਤੀ ਗਈ ਹੈ।