ਕੈਬਨਿਟ ਵਾਧਾ : ਪੰਜ ਸੰਭਾਵੀ ਚੇਹਰਿਆਂ ਦੇ ਨਾਂ ਆਏ ਸਾਹਮਣੇ
ਚੰਡੀਗੜ੍ਹ, 3 ਜੁਲਾਈ, 2022: ਪੰਜਾਬ ਦੀ ਭਗਵੰਤ ਮਾਨ ਵਜ਼ਾਰਤ ਵਿਚ ਹੋਣ ਜਾ ਰਹੇ ਵਾਧੇ ਨੂੰ ਲੈ ਕੇ ਪੰਜ ਸੰਭਾਵੀ ਚੇਹਰਿਆਂ ਦੇ ਨਾਂ ਸਾਹਮਣੇ ਆਏ ਹਨ ਜਿਹਨਾਂ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ।
ਇਹਨਾਂ ਵਿਚ ਅਮਨ ਅਰੋੜਾ, ਚੇਤਨ ਸਿੰਘ ਜੋੜੇ ਮਾਜਰਾ, ਫ਼ੌਜਾ ਸਿੰਘ ਸਰਾਰੀ, ਡਾ. ਇੰਦਰਬੀਰ ਸਿੰਘ ਨਿੱਝਰ ਤੇ ਅਨਮੋਲ ਗਗਨ ਮਾਨ ਦੇ ਨਾਂ ਸ਼ਾਮਲ ਹਨ।