ਵਿਦਿਆ ਦੇਵੀ ਸਿੰਗਲਾ ਨਮਿੱਤ ਗਰੁੜ ਪੁਰਾਣ ਦੇ ਪਾਠ ਅਤੇ ਅੰਤਿਮ ਅਰਦਾਸ 4 ਜੁਲਾਈ ਨੂੰ ਹੋਵੇਗੀ
- ਵਿਦਿਆ ਦੇਵੀ ਸਿੰਗਲਾ ਨਮਿੱਤ ਗਰੁੜ ਪੁਰਾਣ ਦੇ ਪਾਠ ਅਤੇ ਅੰਤਿਮ ਅਰਦਾਸ 4 ਜੁਲਾਈ ਦਿਨ ਸੋਮਵਾਰ ਨੂੰ ਡੇਰਾ ਬਾਬਾ ਦਰਿਆਗਿਰੀ ਨਜ਼ਦੀਕ ਬਸ ਸਟੈਂਡ ਕੋਟਕਪੂਰਾ ਵਿਖੇ ਹੋਵੇਗੀ
ਦੀਪਕ ਗਰਗ
ਕੋਟਕਪੂਰਾ 3 ਜੁਲਾਈ 2022 - ਕੋਟਕਪੂਰਾ ਦੀ ਪ੍ਰਸਿੱਧ ਔਰਤਾਂ ਦੇ ਰੋਗਾਂ ਦੀ ਮਾਹਿਰ ਡਾਕਟਰ ਕਮਲੇਸ਼ ਗਰਗ ਅਤੇ ਫਾਰਮਾਸਿਸਟ ਲੇਖ ਰਾਜ ਸਿੰਗਲਾ ਦੀ ਮਾਤਾ ਸ੍ਰੀਮਤੀ ਵਿਦਿਆ ਦੇਵੀ ਸੁਪਤਨੀ ਸਵ. ਫੂਲ ਚੰਦ ਸਿੰਗਲਾ ਜਿਨ੍ਹਾਂ ਦਾ 23 ਜੂਨ 2022 ਨੂੰ ਦੇਹਾਂਤ ਹੋ ਗਿਆ ਸੀ ਦੀ ਆਤਮਿਕ ਸ਼ਾਤੀ ਲਈ ਰੱਖੇ ਗਏ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ 4 ਜੁਲਾਈ ਦਿਨ ਸੋਮਵਾਰ ਨੂੰ ਦੁਪਹਿਰ 1 ਤੋਂ 2 ਵਜੇ ਤੱਕ ਡੇਰਾ ਬਾਬਾ ਦਰਿਆਗਿਰੀ ਨਜ਼ਦੀਕ ਬਸ ਸਟੈਂਡ ਕੋਟਕਪੂਰਾ ਵਿਖੇ ਪਵੇਗਾ।
ਜਿਥੇ ਧਾਰਮਿਕ, ਰਾਜਸੀ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ ਸ੍ਰੀਮਤੀ ਵਿਦਿਆ ਦੇਵੀ ਸਿੰਗਲਾ ਨੂੰ ਸਰਧਾਂਜਲੀਆਂ ਭੇਂਟ ਕਰਨਗੇ। ਮਾਤਾ ਵਿਦਿਆ ਦੇਵੀ ਸਿੰਗਲਾ ਦੇ ਦਾਮਾਦ ਅਤੇ ਕੁਮਾਰ ਹਸਪਤਾਲ ਫੌਜੀ ਰੋਡ ਕੋਟਕਪੂਰਾ ਦੇ ਸੰਚਾਲਕ ਡਾਕਟਰ ਰਾਜਕੁਮਾਰ ਗਰਗ ਅਤੇ ਦੋਹਤਾ ਲਾਇਨ ਮਿਕੀ ਗੋਇਲ ਬਰਗਾੜੀ ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਹਨ। ਇਨ੍ਹਾਂ ਦਾ ਇਕ ਹੋਰ ਬੇਟਾ ਭਾਰਤ ਭੂਸ਼ਨ ਸਿੰਗਲਾ ਵੀ ਹੈ।
ਵਿਦਿਆ ਦੇਵੀ ਸਿੰਗਲਾ ਦੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਚਲੇ ਜਾਣ ਨਾਲ ਇਨ੍ਹਾਂ ਦੇ ਪਰਿਵਾਰ ਨੂੰ ਜੋ ਘਾਟਾ ਪਿਆ ਹੈ ਉਹ ਕਦੇ ਪੂਰਾ ਨਹੀਂ ਹੋ ਸਕਦਾ। ਇਨ੍ਹਾਂ ਦੀ ਬੇਟੀ ਕਮਲੇਸ਼ ਗਰਗ ਦੇ ਮੈਡੀਕਲ ਦੀ ਪੜ੍ਹਾਈ ਕਰਕੇ ਡਾਕਟਰ ਬਣਨ ਦੇ ਪਿਛੇ ਸ੍ਰੀਮਤੀ ਵਿਦਿਆ ਦੇਵੀ ਸਿੰਗਲਾ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ।