ਆਰੀਆ ਜਨਰਲ ਹਸਪਤਾਲ ਵਿੱਚ ਅਪੋਲੋ ਡਾਈਗਨੋਸਟਿਕ ਲੈਬ ਦਾ ਡੀ ਐਸ ਪੀ ਨੇ ਕੀਤਾ ਉਦਘਾਟਨ
ਬਲਰਾਜ ਸਿੰਘ ਰਾਜਾ
ਬਿਆਸ 03 ਜੁਲਾਈ 2022 - ਜੀ ਟੀ ਰੋਡ ਬਿਆਸ ਨੇੜੇ ਸਥਿਤ ਆਰੀਆ ਜਨਰਲ ਹਸਪਤਾਲ ਵਿੱਚ ਅਪੋਲੋ ਡਾਇਗਨੌਸਟਿਕ ਲੈਬ ਦੀ ਸ਼ੁਰੂਆਤ ਕੀਤੀ ਗਈ। ਜਾਣਕਾਰੀ ਦਿੰਦਿਆਂ ਆਰੀਆ ਜਨਰਲ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ ਸਰਿਤਾ ਅਰੋੜਾ ਨੇ ਦੱਸਿਆ ਕਿ ਅੱਜ ਸਥਾਨਕ ਹਸਪਤਾਲ ਵਿੱਚ ਅਪੋਲੋ ਡਾਇਗਨੌਸਟਿਕ ਲੈਬ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਡੀ ਐਸ ਪੀ ਬਾਬਾ ਬਕਾਲਾ ਸਾਹਿਬ ਹਰਕ੍ਰਿਸ਼ਨ ਸਿੰਘ ਵਲੋਂ ਰੀਬਨ ਕੱਟ ਕੇ ਕੀਤਾ ਗਿਆ।
ਓਹਨਾ ਕਿਹਾ ਕਿ ਹੁਣ ਇਲਾਕੇ ਦੇ ਲੋਕਾਂ ਨੂੰ ਦੂਰ ਸ਼ਹਿਰ ਜਾਣ ਦੀ ਬਜਾਏ ਹਸਪਤਾਲ ਦੇ ਵਿੱਚ ਹੀ ਅਪੋਲੋ ਡਾਇਗਨੌਸਟਿਕ ਲੈਬ ਵਿਚੋਂ ਕਾਫੀ ਤਰਾਂ ਦੇ ਸਿਹਤ ਸੰਬੰਧੀ ਟੈਸਟ ਕਰਵਾਉਣ ਦੀ ਸੁਵਿਧਾ ਮਿਲ ਸਕੇਗੀ।ਇਸ ਮੌਕੇ ਸਰਪੰਚ ਬਿਆਸ ਸੁਰਿੰਦਰਪਾਲ ਸਿੰਘ, ਬਾਵਾ ਗੁਰਸ਼ਰਨ ਸਿੰਘ, ਡਾ ਤਰੁਣ ਅਰੋੜਾ, ਡਾ ਵਿਨੀਤ ਅਰੋੜਾ, ਡਾ ਬਿਕਰਮਜੀਤ ਸਿੰਘ (ਅੱਖਾਂ ਦੇ ਮਾਹਿਰ), ਡਾ ਸ਼ਰੂਤੀ ਅਰੋੜਾ, ਡਾ ਨਿਹਾਰਿਕਾ ਅਰੋੜਾ, ਡਾ ਦਵਿੰਦਰ ਕੁਮਾਰ ਮੈਡੀਕਲ ਅਫਸਰ, ਏ ਐਸ ਆਈ ਰਫ਼ੀ ਮੁਹੰਮਦ, ਬਲਵਿੰਦਰ ਸਿੰਘ, ਭਾਜਪਾ ਨੇਤਾ ਆਸ਼ੂ ਅੰਬਾ, ਕਬੱਡੀ ਖਿਡਾਰੀ ਅਨੂੰ ਬੁੱਢਾ ਥੇਹ, ਮੈਡਮ ਕਵਿਤਾ, ਐਮ ਐਲ ਟੀ ਸਰਬਜੀਤ ਕੌਰ, ਕੰਪਿਊਟਰ ਆਪਰੇਟਰ ਅਮਨਦੀਪ, ਸਟਾਫ਼ ਨਰਸ ਅਮਨਦੀਪ ਕੌਰ, ਸਟਾਫ਼ ਨਰਸ ਦਵਿੰਦਰ ਕੌਰ, ਸਟਾਫ਼ ਨਰਸ ਸਵਿਤਾ ਭਾਰਦਵਾਜ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਹਾਜਰ ਸਨ।