ਸਿਵਲ ਹਸਪਤਾਲ ਵਿੱਚ ਮਰੀਜ਼ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਲਾਏ ਲਾਪਰਵਾਹੀ ਦੇ ਦੋਸ਼
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 04 ਅਗਸਤ 2022
ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਆਏ ਦਿਨ ਕੋਈ ਨਾ ਕੋਈ ਘਟਨਾ ਹੁੰਦੀ ਰਹਿੰਦੀ ਹੈ ਤੇ ਪ੍ਰਸ਼ਾਸਨ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ। ਹੁਣ ਫੇਰ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ। ਇੱਕ ਪਰਿਵਾਰ ਨੇ ਹਸਪਤਾਲ ਸਟਾਫ਼ ਤੇ ਅਣਗਹਿਲੀ ਦੇ ਦੋਸ ਲਗਾਏ ਹਨ।
ਇਕ ਬਜ਼ੁਰਗ ਪ੍ਰੇਮ ਲਾਲ ਸਿਵਲ ਹਸਪਤਾਲ਼ ਵਿੱਚ ਦਾਖਲ ਸਨ ਜਿਹਨਾਂ ਦੇ ਪਰਿਵਾਰਕ ਮੈਬਰਾਂ ਨੇ ਦੋਸ਼ ਲਗਾਏ ਹਨ ਕਿ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਲਾਪਰਵਾਹੀ ਕਰਕੇ ਮਰੀਜ਼ ਦੀ ਮੌਤ ਹੋਈ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਰਿਸ਼ਤੇਦਾਰ ਰਿਸ਼ੂ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਜੀ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਸਨ।ਜਿਥੋਂ ਉਹਨਾਂ ਨੂੰ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ। ਉਹਨਾਂ ਨੂੰ ਸ਼ਾਹ ਲੈਣ ਵਿੱਚ ਦਿੱਕਤ ਹੋ ਰਹੀ ਸੀ ਪਰ ਸਿਵਲ ਹਸਪਤਾਲ ਗੁਰਦਾਸਪੁਰ ਦਾ ਸਟਾਫ਼ ਬਹੁਤ ਜ਼ਿਆਦਾ ਲਾਪਰਵਾਹ ਹੈ। ਉਨ੍ਹਾਂ ਵੱਲੋਂ ਮੇਰੇ ਦਾਦਾ ਜੀ ਨੂੰ ਆਕਸੀਜ਼ਨ ਸਿਲੰਡਰ ਨਹੀਂ ਦਿੱਤਾ ਗਿਆ। ਉਹਨਾਂ ਨੇ ਦੱਸਿਆ ਕਿ ਐਂਬੂਲੈਂਸ ਕਰੀਬ ਡੇਢ ਘੰਟਾ ਖੜੀ ਰਹੀ ਪਰ ਸਿਵਲ ਹਸਪਤਾਲ ਦੇ ਸਟਾਫ਼ ਵੱਲੋਂ ਆਕਸੀਜਨ ਸਿਲੰਡਰ ਨਹੀਂ ਦਿੱਤਾ ਗਿਆ ਅਤੇ ਸਾਨੂੰ ਇਧਰ-ਉਧਰ ਦੌੜਾਦੇ ਰਹੇ ਜਿਸ ਕਰਕੇ ਉਹਨਾਂ ਦੀ ਮੌਤ ਹੋ ਗਈ। ਪਰਿਵਾਰਿਕ ਮੈਬਰ ਨੇ ਡਿਊਟੀ ਤੇ ਤੈਨਾਤ ਡਾਕਟਰਾਂ ਅਤੇ ਸਟਾਫ ਦੇ ਖਿਲਾਫ ਕਾਰਵਾਈ ਮੰਗ ਕਿਤੀ ਹੈ। ਉਥੇ ਹੀ ਇਸ ਸਬੰਧ ਵਿੱਚ ਐਸ ਐਮ ਉ ਸਿਵਲ ਹਸਪਤਾਲ ਨੇ ਕੁਝ ਬੋਲਣ ਤੋ ਇਨਕਾਰ ਕਰ ਦਿੱਤਾ ਤੇ ਸਿਵਲ ਸਰਜਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧ ਵਿੱਚ ਕੁਝ ਨਹੀਂ ਪਤਾ ਦੇਖਿਆ ਜਾਵੇ ਤੇ ਅਧਿਕਾਰੀ ਆਪਣੀ ਜੁੰਮੇਵਾਰੀ ਤੋ ਭੱਜਦੇ ਨਜਰ ਆਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਪ੍ਰੇਮ ਲਾਲ ਦੇ ਪੋਤਰੇ ਰਿਸ਼ੂ ਨੇ ਦੱਸਿਆ ਕਿ ਮੇਰੇ ਦਾਦਾ ਜੀ ਬਿਮਾਰ ਸਨ , ਜਿਸ ਕਰਕੇ ਅਸੀਂ ਉਨ੍ਹਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ ਸੀ । ਰਿਸ਼ੂ ਨੇ ਕਿਹਾ ਕਿ ਉਹਨਾਂ ਨੂੰ ਆਈਸੀਯੂ ਵਿਖੇ ਦਾਖਲ ਕਰਵਾਇਆ ਗਿਆ ਸੀ । ਉਹਨਾਂ ਕਿਹਾ ਕਿ ਆਈਸੀਯੂ ਵਾਰਡ ਦੀ ਹਾਲਤ ਵੀ ਬਹੁਤ ਜਿਆਦਾ ਮਾੜੀ ਸੀ ਜਿੱਥੇ ਏਸੀ ਵੀ ਨਹੀਂ ਕੰਮ ਕਰਦੇ।
ਉਹਨਾਂ ਨੇ ਕਿਹਾ ਕਿ ਸਿਵਲ ਹਸਪਤਾਲ ਗੁਰਦਾਸਪੁਰ ਦੇ ਡਾਕਟਰਾਂ ਵੱਲੋਂ ਉਹਨਾਂ ਨੂੰ ਅੰਮ੍ਰਿਤਸਰ ਵਿਖੇ ਰੈਫਰ ਕੀਤਾ ਗਿਆ ਸੀ ਉਨ੍ਹਾਂ ਨੇ ਕਿਹਾ ਕਿ ਸਿਵਲ ਹਸਪਤਾਲ ਦੇ ਡਾਕਟਰ ਸਟਾਫ਼ ਵੱਲੋਂ ਬਹੁਤ ਜਿਆਦਾ ਸਮਾਂ ਬਰਬਾਦ ਕੀਤਾ ਗਿਆ ਅਤੇ ਸਾਨੂੰ ਇਧਰ-ਉਧਰ ਦੌੜਾਂਦੇ ਰਹੇ । ਜਿਸ ਕਰਕੇ ਕਰੀਬ ਡੇਢ ਘੰਟਾ ਐਂਬੂਲੈਂਸ ਖੜੀ ਰਹੀ ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਗਾਏ ਹਨ ਕਿ ਸਿਵਲ ਹਸਪਤਾਲ ਗੁਰਦਾਸਪੁਰ ਦੇ ਸਟਾਫ਼ ਵੱਲੋਂ ਸਾਨੂੰ ਆਕਸੀਜਨ ਵੀ ਨਹੀਂ ਦਿੱਤੀ ਗਈ।
ਜਿਸ ਕਰਕੇ ਉਨ੍ਹਾਂ ਦੀ ਮੌਤ ਹੋ ਗਈ । ਉਹਨਾਂ ਨੇ ਕਿਹਾ ਕਿ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਮਰੀਜ਼ਾਂ ਦੀ ਸਾਂਭ-ਸੰਭਾਲ ਸਹੀ ਤਰੀਕੇ ਨਾਲ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਲੋਕਾਂ ਦਾ ਇਲਾਜ ਸਹੀ ਤਰੀਕੇ ਨਾਲ ਹੋ ਸਕੇ ।
ਉਨ੍ਹਾਂ ਨੇ ਮੰਗ ਕੀਤੀ ਹੈ ਕਿ ਜਿਨ੍ਹਾਂ ਡਾਕਟਰਾਂ ਦੀ ਲਾਪ੍ਰਵਾਹੀ ਕਰਕੇ ਮੇਰੇ ਦਾਦਾ ਜੀ ਦੀ ਮੌਤ ਹੋਈ ਹੈ ਉਨ੍ਹਾਂ ਉੱਪਰ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਬਾਈਟ - ਰਿਸ਼ੂ (ਮ੍ਰਿਤਕ ਦਾ ਰਿਸ਼ਤੇਦਾਰ)
ਬਾਈਟ - ਕੁਲਦੀਪ ਮਸੀਹ ਗਿੱਲ
ਵਿਓ - ਇਸ ਸੰਬਧੀ ਜਦੋਂ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਸਿੰਘ ਨਾਲ ਗੱਲ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਬਾਰੇ ਹਲ਼ੇ ਕੁਝ ਪਤਾ ਨਹੀਂ ਹੈ ਦੂਜੇ ਪਾਸੇ smo ਸਿਵਲ ਹਸਪਤਾਲ ਪਹਿਲਾ ਹੀ ਕੁਝ ਬੋਲਣ ਤੋ ਸਾਫ਼ ਮਨਾ ਕਰ ਚੁੱਕੇ ਹਨ ਦੇਖਿਆ ਜਾਵੇ ਤੇ ਅਧਿਕਾਰੀ ਆਪਣੀ ਜੁੰਮੇਵਾਰੀ ਤੋ ਭੱਜਦੇ ਹੋਏ ਨਜਰ ਆ ਰਹੇ ਹਨ ।