ਮਿਸ ਯੂਨੀਵਰਸ ਹਰਨਾਜ਼ ਸੰਧੂ ਦੀਆਂ ਵਧੀਆਂ ਮੁਸ਼ਕਲਾਂ, ਉਪਾਸਨਾ ਸਿੰਘ ਨੇ ਕੀਤਾ ਕੇਸ ਦਰਜ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 04 ਅਗਸਤ 2022- ਮਿਸ ਯੂਨੀਵਰਸ 2021 ਹਰਨਾਜ਼ ਸੰਧੂ ਕਥਿਤ ਤੌਰ 'ਤੇ ਹਸਤਾਖਰਤ ਸਮਝੌਤੇ ਅਨੁਸਾਰ ਆਉਣ ਵਾਲੀ ਪੰਜਾਬ ਕਾਮੇਡੀ ਫਿਲਮ "ਬਾਈ ਜੀ ਕੁੱਟਣਗੇ" ਦੇ ਪ੍ਰਮੋਸ਼ਨ ਲਈ ਨਾ ਆਉਣ ਕਾਰਨ ਕਾਨੂੰਨੀ ਮੁਸੀਬਤ ਵਿੱਚ ਹੈ। ਦੱਸਣਯੋਗ ਹੈ ਕਿ "ਬਾਈ ਜੀ ਕੁੱਟਣਗੇ" ਹਰਨਾਜ਼ ਸੰਧੂ ਦੀ ਪਹਿਲੀ ਪੰਜਾਬੀ ਫਿਲਮ ਹੈ। ਉੱਘੀ ਪੰਜਾਬੀ ਅਭਿਨੇਤਰੀ ਅਤੇ ਕਾਮੇਡੀਅਨ ਉਪਾਸਨਾ ਸਿੰਘ ਜੋ ਇਸ ਫਿਲਮ ਦੀ ਨਿਰਮਾਤਾ ਹੈ, ਨੇ ਹਰਨਾਜ਼ ਸੰਧੂ ਖਿਲਾਫ ਅਦਾਲਤ ਦਾ ਰੁਖ ਕੀਤਾ ਹੈ।
ਇਸ ਲਿੰਕ 'ਤੇ ਕਲਿੱਕ ਕਰਕੇ ਦੇਖੋ ਵੀਡੀਓ
ਉਪਾਸਨਾ ਸਿੰਘ ਨੇ ਕਿਹਾ, ''ਮੇਰੇ 30 ਸਾਲਾਂ ਦੇ ਕਰੀਅਰ 'ਚ ਇਹ ਪਹਿਲੀ ਵਾਰ ਹੈ, ਜਦੋਂ ਮੈਨੂੰ ਕਿਸੇ ਮਾਮਲੇ ਨੂੰ ਲੈ ਕੇ ਅਦਾਲਤ ਦਾ ਰੁਖ ਕਰਨਾ ਪਿਆ ਹੈ। "ਮੈਂ ਹਰਨਾਜ਼ ਸੰਧੂ ਨੂੰ ਮਿਸ ਯੂਨੀਵਰਸ ਬਣਨ ਤੋਂ ਪਹਿਲਾਂ ਹੀ ਆਪਣੀ ਫਿਲਮ 'ਚ ਡੈਬਿਊ ਕਰਨ ਦਾ ਮੌਕਾ ਦਿੱਤਾ ਸੀ। ਉਪਾਸਨਾ ਸਿੰਘ ਨੇ ਕਿਹਾ, ਇਕਰਾਰਨਾਮੇ ਮੁਤਾਬਕ ਹਰਨਾਜ਼ ਸੰਧੂ ਨਾ ਤਾਂ ਉਹਦਾ ਫੋਨ ਚੁੱਕ ਰਹੀ ਹੈ ਅਤੇ ਨਾ ਹੀ ਮੈਜਿਸ ਦਾ ਜਵਾਬ ਦੇ ਰਹੀ ਹੈ, ਅਤੇ ਨਾ ਹੀ ਮੇਰੀ ਟੀਮ ਦੁਆਰਾ ਭੇਜੀ ਗਈ ਕਿਸੇ ਈਮੇਲ ਦਾ ਜਵਾਬ ਦੇ ਰਹੀ ਹੈ।
ਇਸ ਲਿੰਕ 'ਤੇ ਕਲਿੱਕ ਕਰਕੇ ਦੇਖੋ ਵੀਡੀਓ
ਉਪਾਸਨਾ ਸਿੰਘ ਨੇ ਪੱਤਰਕਾਰਾਂ ਦੇ ਸਾਹਮਣੇ ਭਾਵੁਕ ਹੁੰਦਿਆਂ ਕਿਹਾ ਕਿ, ਉਹ ਹਰਨਾਜ਼ ਸੰਧੂ ਨੂੰ ਆਪਣੀ ਧੀ ਵਾਂਗ ਸਮਝਦੀ ਸੀ ਅਤੇ ਉਸ ਨੂੰ ਅਦਾਕਾਰੀ ਦੀ ਸਿਖਲਾਈ ਵੀ ਦਿੱਤੀ ਸੀ। ਇਹ ਫਿਲਮ 19 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮੀ ਅਦਾਕਾਰਾ ਉਪਾਸਨਾ ਸਿੰਘ ਨੇ ਮਿਸ ਯੂਨੀਵਰਸ ਹਰਨਾਜ਼ ਸੰਧੂ ਤੇ ਜ਼ਿਲ੍ਹਾ ਅਦਾਲਤ ਚੰਡੀਗੜ੍ਹ ਵਿਚ ਕੇਸ ਦਰਜ ਕਰਵਾਇਆ ਹੈ। ਉਪਾਸਨਾ ਸਿੰਘ ਨੇ ਦੋਸ਼ ਲਗਾਇਆ ਹੈ ਕਿ ਮਿਸ ਯੂਨੀਵਰਸ ਹਰਨਾਜ਼ ਸੰਧੂ ਉਸਦੇ ਪਹਿਲਾਂ ਬੁੱਕ ਕੀਤੇ ਪ੍ਰੋਗਰਾਮ 'ਤੇ ਨਹੀਂ ਪਹੁੰਚ ਰਹੀ ਹੈ। ਇਸ ਲਿੰਕ 'ਤੇ ਕਲਿੱਕ ਕਰਕੇ ਦੇਖੋ ਵੀਡੀਓ