ਇੰਦਰਪੁਰੀ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਜਿਲ੍ਹਾ ਪੱਧਰ ਮਾਰੀਆਂ ਮੱਲਾਂ
ਨਵਾਂਸ਼ਹਿਰ, 04 ਅਗਸਤ, 2022 (ਪ੍ਰਮੋਦ ਭਾਰਤੀ): 75 ਸਾਲਾ ਆਜ਼ਾਦੀ ਦਿਵਸ ਨੂੰ ਸਮਰਪਿਤ ਵੱਖ ਵੱਖ ਵਿੱਦਿਅਕ ਮੁਕਾਬਲੇ ਉਪ- ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੇਸ਼ ਕੁਮਾਰ ਅਤੇ ਜ਼ਿਲ੍ਹਾ ਨੋਡਲ ਇੰਚਾਰਜ ਹਿਤੇਸ਼ ਸਹਿਗਲ ਦੀ ਅਗਵਾਈ ਵਿੱਚ ਕਰਵਾਏ ਗਏ ਜਿਨਾ ਵਿੱਚ ਇੰਦਰਪੁਰੀ ਸੀਨੀਅਰ ਸੈਕੰਡਰੀ ਸਕੂਲ ਹੇੜੀਆਂ ਦੀਆਂ ਵਿਦਿਆਰਥਣਾਂ ਨੇ ਕਾਫੀ ਮੱਲਾਂ ਮਾਰੀਆਂ ਜਿਸ ਤਰ੍ਹਾਂ ਜ਼ਿਲ੍ਹਾ ਪੱਧਰ ਤੇ ਹੋਏ ਛੇਵੀਂ ਤੋਂ ਅੱਠਵੀਂ ਤੱਕ ਦੇ ਸਲੋਗਨ ਮੁਕਾਬਲਿਆਂ ਵਿਚ ਇਸ ਸਕੂਲ ਦੀ ਵਿਦਿਆਰਥਣ ਦੀਕਸ਼ਾ ਪੁੱਤਰੀ ਬਲਕਾਰ ਰਾਮ ਜਮਾਤ ਅੱਠਵੀਂ ਦੀ ਨੇ ਪਹਿਲਾ ਸਥਾਨ ਜ਼ਿਲ੍ਹੇ ਵਿਚੋਂ
ਹਾਸਲ ਕੀਤਾ ,ਤਾਨੀਆ ਪੁੱਤਰੀ ਮੰਗਲ ਸਿੰਘ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਨੇ ਨੌਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਕਰਵਾਏ ਸਲੋਗਨ ਮੁਕਾਬਲਿਆਂ ਵਿਚ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਅਤੇ ਅਲੀਸ਼ਾ ਪੁੱਤਰੀ ਪਰਮਜੀਤ ਨੇ ਜਿਲ੍ਹਾ ਪੱਧਰੀ ਕਵਿਤਾ ਮੁਕਾਬਲਿਆ ਵਿੱਚੋਂ ਤੀਜਾ ਸਥਾਨ ਹਨ ।ਸਕੂਲ ਮੁਖੀ ਸੰਜੀਵ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਇਸ ਸਕੂਲ ਦੀਆਂ ਵਿਦਿਆਰਥਣਾਂ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਬਲਾਕ ਮੁਕੰਦਪੁਰ ਦੀ ਪ੍ਰਤੀਨਿਧਤਾ ਕੀਤੀ ਅਤੇ ਸਫਲ ਹੋਈਆਂ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਗਾਇਡਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ।ਇਸ ਮੌਕੇ ਇਨ੍ਹਾਂ ਵਿਦਿਆਰਥਣਾਂ ਦਾ ਸਕੂਲ ਮੁੱਖੀ ਅਤੇ ਸਮੂਹ ਸਟਾਫ ਵੱਲੋਂ ਸਨਮਾਨ ਕੀਤਾ ਗਿਆ ।ਇਸ ਮੌਕੇ ਲੈਕਚਰਾਰ ਜਸਵਿੰਦਰ ਕੌਰ ,ਚੈਂਚਲ ਸਿੰਘ ,ਜਤਿੰਦਰ ਕੁਮਾਰ ,ਨਰਿੰਦਰ ਸਿੰਘ ,ਮਨਦੀਪ ਕੌਰ ,ਸੀਮਾ ਕਲਸੀ, ਸੀਮਾ ਰਾਣੀ ,ਅਨੀਤਾ ਰਾਣੀ ,ਨੀਲਮ, ਸੰਦੀਪ ਗਰਗ ਅਤੇ ਮੱਖਣ ਬਖਲੌਰ ਆਦਿ ਹਾਜ਼ਰ ਸਨ ।