← ਪਿਛੇ ਪਰਤੋ
ਮੁਹਾਲੀ ਹੋਟਲ ’ਚ ਰੁਕੇ ਨਵੇਂ ਵਿਆਹੇ ਜੋੜੇ ਨੇ ਲਿਆ ਫਾਹਾ, ਪਤੀ ਦੀ ਮੌਤ ਮੁਹਾਲੀ, 4 ਅਗਸਤ, 2022: ਇਥੇ ਸੋਹਾਣਾ ਵਿਖੇ ਇਕ ਹੋਟਲ ਵਿਚ ਕਮਰਾ ਕਿਰਾਏ ’ਤੇ ਲੈ ਕੇ ਠਹਿਰੇ ਨਵੇਂ ਵਿਆਹੇ ਪਤੀ-ਪਤਨੀ ਨੇ ਇਕੱਠਿਆਂ ਫਾਹਾ ਲੈ ਲਿਆ । ਪਤੀ ਦੀ ਮੌਤ ਹੋ ਗਈ ਹੈ ਜਦੋਂ ਕਿ ਪਤਨੀ ਗੰਭੀਰ ਹਾਲਤ ਵਿਚ ਪੀ ਜੀ ਆਈ ਚੰਡੀਗੜ੍ਹ ਦਾਖਲ ਹੈ। ਦੱਸਿਆ ਜਾ ਰਿਹਾ ਹੈ ਕਿ ਮੁੰਡਾ ਕੁੜੀ ਦੋਵੇਂ ਗਾਜ਼ੀਆਬਾਦ ਦੇ ਰਹਿਣ ਵਾਲੇ ਸਨ ਤੇ ਦੋਵਾਂ ਨੇ ਭੱਜ ਕੇ ਵਿਆਹ ਕਰਵਾਇਆ ਸੀ। ਫਿਰ ਇਹ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਨੂੰ ਚਲੇ ਗਏ ਤੇ 1 ਅਗਸਤ ਨੂੰ ਮੁਹਾਲੀ ਆ ਗਏ। ਦੱਸਿਆ ਜਾਰਿਹਾ ਹੈ ਕਿ ਦੋਵਾਂ ਨੁੰ ਡਰ ਸੀ ਕਿ ਲੜਕੀ ਦੇ ਪਰਿਵਾਰ ਵਾਲੇ ਮੁਹਾਲੀ ਪਹੁੰਚ ਜਾਣਗੇ ਜਿਸ ਡਰੋਂ ਦੋਵਾਂ ਨੇ ਇਕੱਠਿਆਂ ਫਾਹਾ ਲੈ ਲਿਆ।
Total Responses : 189