← ਪਿਛੇ ਪਰਤੋ
ਸਰਕਾਰੀ ਗਾਊਸ਼ਾਲਾ ਗੋਲੇਵਾਲਾ ਦੇ ਮੁਲਾਜ਼ਮਾਂ ਦੀ ਤਨਖਾਹ ਜਾਰੀ ਕਰੇ ਪੰਜਾਬ ਸਰਕਾਰ - ਦੁਰਗੇਸ਼ ਸ਼ਰਮਾ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 04 ਅਗਸਤ 2022: ਫਰੀਦਕੋਟ ਸਰਕਾਰੀ ਗਾਊਸ਼ਾਲਾ ਗੋਲੇਵਾਲਾ ਦੇ ਮੁਲਾਜ਼ਮਾਂ ਦੀ ਤਨਖਾਹਾਂ ਜਲਦ ਜਾਰੀ ਕਰੇ ਪੰਜਾਬ ਸਰਕਾਰ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਾਇਸ ਚੇਅਰਮੈਨ ਦੁਰਗੇਸ਼ ਸ਼ਰਮਾ ਗਊ ਸੇਵਾ ਕਮਿਸ਼ਨ ਨੇ ਕੀਤਾ। ਉਨ੍ਹਾਂ ਨੇ ਕਿਹਾ ਪੰਜਾਬ ਸਰਕਾਰ ਦੀ ਇਹ ਬਹੁਤ ਨਿੰਦਣਯੋਗ ਗੱਲ ਹੈ ਕਿਉਂਕਿ ਜੇਕਰ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਤਨਖਾਹ ਨਹੀ ਦੇਵੇਗੀ ਤਾਂ ਉਹ ਗਾਊਸ਼ਾਲਾ ਵਿਖੇ ਸੇਵਾ ਕਿਵੇਂ ਕਰਨਗੇ। ਉਨ੍ਹਾਂ ਨੇ ਕਿਹਾ ਗਾਊਸ਼ਾਲਾਵਾਂ ਕੋਲ ਗਊ ਸੈਂਸ ਦੇ ਰੂਪ ਵਿੱਚ 350 ਕਰੋੜ ਰੁਪਏ ਇੱਕਠੇ ਹੋਏ ਪਏ ਹਨ ਤੇ ਮੁਲਾਜ਼ਮਾਂ ਨੂੰ ਤਨਖਾਹ ਤਾਂ ਵੀ ਨਹੀ ਮਿਲ ਰਹੀ। ਉਨ੍ਹਾਂ ਨੇ ਕਿਹਾ ਗਾਵਾਂ ਸੜਕਾਂ ਤੇ ਰੋਲਣ ਲਈ ਮਜਬੂਰ ਹੋਈਆਂ ਪਾਈਆਂ ਹਨ ਜਿੱਥੇ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੁੰਦਾ ਹੈ ਤੇ ਉੱਥੇ ਸੜਕ ਹਾਦਸਿਆਂ ਦਾ ਕਾਰਣ ਬਣ ਰਹੇ ਹਨ। ਦੁਰਗੇਸ਼ ਸ਼ਰਮਾ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਜੋ ਲੋਕਾਂ ਦੁਆਰਾ ਗਊ ਸੈਂਸ ਦੇ ਰੂਪ ਵਿੱਚ ਦਿੱਤਾ ਪੈਸਾ ਉਹ ਹੀ ਗਾਊਸ਼ਾਲਾਵਾਂ ਵਿਖੇ ਲਾ ਉਨ੍ਹਾਂ ਦੀ ਦੁਰਦਸ਼ਾ ਤੇ ਮੁਲਾਜਮਾਂ ਦੀ ਤਨਖਾਹ ਜਲਦ ਜਾਰੀ ਕੀਤੀ ਜਾਵੇ।
Total Responses : 109