ਮਾਉੰਟ ਲਿਟਰਾ ਜ਼ੀ ਸਕੂਲ ਵਲੋਂ ਵਿਦਿਆਰਥੀਆਂ ਦੇ ਸਿਹਤ ਨਰੀਖਣ ਲਈ ਲਗਵਾਇਆ ਮੈਡੀਕਲ ਕੈਂਪ
ਦੀਪਕ ਗਰਗ
ਕੋਟਕਪੂਰਾ / ਫਰੀਦਕੋਟ 04 ਅਗਸਤ 2022: ਫ਼ਰੀਦਕੋਟ ਦੇ ਨਾਮਵਰ ਸਕੂਲ ਮਾਉੰਟ ਲਿਟਰਾ ਜ਼ੀ ਸਕੂਲ ਵਿੱਚ ਵਿਦਿਆਰਥੀਆਂ ਦੇ ਸਿਹਤ ਜਾਂਚ ਲਈ ਮੈਡੀਕਲ ਕੈੰਪ ਦਾ ਆਯੋਜਨ ਕੀਤਾ ਗਿਆ I ਇਸ ਬਾਰੇ ਜਾਣਕਰੀ ਦਿੰਦਿਆਂ ਸਕੂਲ ਦੇ ਚੇਅਰਮੈਨ ਇੰਜੀ. ਸ਼੍ਰੀ ਚਮਨ ਲਾਲ ਗੁਲਾਟੀ ਜੀ ਅਤੇ ਪ੍ਰਿੰਸੀਪਲ ਸ਼੍ਰੀ ਰਾਜੇਸ਼ ਕੁਮਾਰ ਜੀ ਨੇ ਕਿਹਾ ਕਿ ਇਸ ਮੈਡੀਕਲ ਕੈੰਪ ਦਾ ਮੁਖ ਉਦੇਸ਼ ਵਿਦਿਆਰਥੀਆਂ ਦੀ ਸਿਹਤ ਦਾ ਚੰਗੀ ਤਰਾਂ ਨਰੀਖਣ ਕਰਨਾ ਸੀ ਤਾਂ ਜੋ ਵਿਦਿਆਰਥੀਆਂ ਵਿੱਚ ਤੰਦਰੁਸਤੀ ਨੂੰ ਯਕੀਨੀ ਬਣਾਉਣਾ ਸੀ I ਇਸ ਮੈਡੀਕਲ ਕੈੰਪ ਦਾ ਉਦਘਾਟਨ ਜ਼ੀ ਲਰਨ ਲਿਮਿਟਡ ਮੁੰਬਈ ਦੇ ਰਿਜਨਲ ਸਕੂਲ ਡਰੈਕਟਰ ਸ਼੍ਰੀਮਤੀ ਜਸਵਿੰਦਰ ਸੇਠੀ ਜੀ ਨੇ ਕੀਤਾ I ਇਸ ਕੈੰਪ ਦੀ ਅਗਵਾਈ ਡਾ. ਰਸਨਪ੍ਰੀਤ ਕੌਰ ਜੀ (MBBS) ਨੇ ਕੀਤੀ , ਇਸ ਦੁਰਾਨ ਵਿਦਿਆਰਥੀਆਂ ਦੀਆਂ ਅੱਖਾਂ , ਨੱਕ, ਕੰਨ ਅਤੇ ਦੰਦਾਂ ਦੀ ਜਾਂਚ ਕੀਤੀ ਗਈ ਨਾਲ ਹੀ ਓਹਨਾਂ ਦਾ ਭਾਰ ਅਤੇ ਕੱਦ ਵੀ ਮਾਪਿਆ ਗਿਆ ਅਤੇ ਵਿਦਿਆਰਥੀਆਂ ਨੂੰ ਸਿਹਤ ਸੰਭਾਲ ਬਾਰੇ ਵਿਸਥਾਰਪੂਰਵਕ ਹਦਾਇਤਾ ਦਿਤੀਆਂ ਗਈਆਂ I ਡਾ. ਰਸਨਪ੍ਰੀਤ ਕੌਰ ਜੀ ਨੇ ਦਸਿਆ ਕਿ ਵਿਦਿਆਰਥੀਆਂ ਨੂੰ ਤੰਦਰੁਸਤੀ ਭਰਪੂਰ ਜੀਵਨ ਬਤੀਤ ਕਰਨ ਲਈ ਰੋਜ਼ਾਨਾ ਦੁੱਧ ਤਾਜ਼ੇ ਫ਼ਲ ਅਤੇ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਫਾਸਟਫੂਡ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ , ਓਹਨਾਂ ਕਿਹਾ ਕਿ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਬੱਚਿਆਂ ਨੂੰ ਮੋਬਾਇਲ ਫ਼ੋਨ ਦੀ ਵਰਤੋਂ ਤੋਂ ਵਰਜਣਾ ਚਾਹੀਦਾ ਹੈ ਤਾਂ ਜੋ ਅੱਖਾਂ ਦੀ ਰੋਸ਼ਨੀ ਸਹੀ ਰਹੇ I ਇਸ ਮੋਕੇ ਸ਼੍ਰੀਮਤੀ ਜਸਵਿੰਦਰ ਸੇਠੀ ਜ਼ੀ ਨੇ ਕਿਹਾ ਕਿ ਚੰਗੀ ਸਿਹਤ ਸਭ ਤੋਂ ਵੱਡਾ ਖਜ਼ਾਨਾ ਹੈ ਜਿਸਦੀ ਹਮੇਸ਼ਾ ਸੰਭਾਲ ਕਰਨਾ ਚਾਹੀਦੀ ਹੈ ਅਤੇ ਸਮੇਂ- ਸਮੇਂ ਸਿਰ ਸਿਹਤ ਨਰੀਖਣ ਕਰਵਾਉਣਾ ਚਾਹੀਦਾ ਹੈ I ਅੰਤ ਵਿੱਚ ਸ਼੍ਰੀ ਚਮਨ ਲਾਲ ਗੁਲਾਟੀ ਜੀ, ਰਾਜੇਸ਼ ਕੁਮਾਰ ਜੀ ਅਤੇ ਸ਼੍ਰੀਮਤੀ ਜਸਵਿੰਦਰ ਸੇਠੀ ਜ਼ੀ ਨੇ ਡਾ. ਰਸਨਪ੍ਰੀਤ ਕੌਰ ਜ਼ੀ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਆਪਣਾ ਕੀਮਤੀ ਵਕਤ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ I