ਬਾਲ ਭਵਨ ਵਿਖੇ ਹੋਇਆ ਮਿਊਜਿਕ ਕਲਾਸ ਦਾ ਆਗਾਜ ,ਆਪ ਆਗੂ ਰਮਨ ਬਹਿਲ ਨੇ ਕੀਤਾ ਸੰਗੀਤ ਕਲਾਸ ਦਾ ਉਦਘਾਟਨ
ਰੋਹਿਤ ਗੁਪਤਾ
ਗੁਰਦਾਸਪੁਰ 04 ਅਗਸਤ 2022: ਜਿਲ੍ਹਾ ਬਾਲ ਭਵਨ ਕੋਂਸਲ ਬਾਲ ਭਵਨ ਗੁਰਦਾਸਪੁਰ ਵਿਖੇ ਸੰਗੀਤ ਕਲਾਸ ਦਾ ਆਗਾਜ਼ ਕੀਤਾ ਗਿਆ ਜਿਸ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਨੇ ਆਪਣੇ ਕਰ-ਕਮਲਾਂ ਨਾਲ ਕੀਤਾ। ਇਸ ਮੌਕੇ ਤੇ ਜਿਲਾ ਬਾਲ ਭਲਾਈ ਕੌਂਸਲ ਦੇ ਅਵੈਤਨਿਕ ਸਕੱਤਰ ਰੋਮੇਸ਼ ਮਹਾਜਨ ਨੇ ਦੱਸਿਆ ਕਿ ਇਥੇ ਪਹਿਲਾ ਤੋਂ ਕਰੈਂਚ ਸੈਂਟਰ, ਕੰਪਿਊਟਰ ਸੈਂਟਰ, ਲਾਇਬ੍ਰੇਰੀ ਅਤੇ ਵਾਈਲਡ ਲਾਈਨ 1098 ਵਰਗੇ ਪ੍ਰੋਜੈਕਟ ਚਲ ਰਹੇ ਹਨ। ਇਸ ਜਿਲ੍ਹੇ ਦੇ ਬੱਚੇ ਇਨ੍ਹਾਂ ਗਤੀਵਿਧੀਆਂ ਦਾ ਭਰਭੂਰ ਫਾਇਦਾ ਲੈ ਰਹੇ ਹਨ। ਇਸ ਮਿਊਜਿਕ ਕਲਾਸ ਦੀ ਫੀਸ ਵੀ ਬਹੁਤ ਘੱਟ ਰੱਖੀ ਗਈ ਹੈ ਅਤੇ ਇਸ ਸੁਨਿਹਰੀ ਮੌਕੇ ਦਾ ਗੁਰਦਾਸਪੁਰ ਦੇ ਬੱਚੇ ਫਾਇਦਾ ਲੈ ਕੇ ਉਜਵੱਲ ਭਵਿੱਖ ਬਣਾ ਸਕਦੇ ਹਨ। ਉਨ੍ਹਾ ਕਿਹਾ ਕਿ ਇਸ ਬਾਲ ਭਲਾਈ ਕੋਂਸਲ ਦੇ ਸਦਕਾ ਇਸ ਜਿਲ੍ਹੇ ਦੇ ਬਹੁਤ ਬੱਚੇ ਪਹਿਲਾਂ ਵੀ ਕਈ ਖੇਤਰਾਂ ਵਿੱਚ ਮੱਲਾਂ ਮਾਰ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਬੱਚੇ ਆਪਣਾ ਵਧੀਆ ਭਵਿੱਖ ਬਣਾਉਣਗੇ। ਇਸ ਕੰਮ ਵਾਸਤੇ ਬਾਲ ਭਲਾਈ ਕੋਂਸਲ ਨੇ ਮਿਸਟਰ ਸੈਮੂਅਲ ਜੋ ਕਿ ਐੱਮ. ਏ (ਮਿਊਜਿਕ) ਹਨ ਨੇ ਬਤੋਰ ਟੀਚਰ ਲਗਾਇਆ ਹੈ। ਇੱਹ ਕਲਾਸ ਇੱਕ ਘੰਟੇ ਦੀ ਹੋਵੇਗੀ।ਇਸ ਮੋਕੇ ਤੇ ਬਖ਼ਸ਼ੀ ਰਾਜ ਪ੍ਰੋਜੈਕਟ ਕੋਆਰਡੀਨੇਟਰ ਚਾਈਲਡ ਲਾਈਨ 1098,ਬਲਜੀਤ ਸਿੰਘ ਇੰਚਾਰਜ ਕੰਪਿਊਟਰ ਸੈਂਟਰ, ਚਾਈਲਡ ਲਾਈਨ ਸਟਾਫ ਮੈਂਬਰ ਨਵਦੀਪ ਕੋਰ, ਭਰਤ ਸ਼ਰਮਾਂ,ਅਨੁਰਾਧਾ,ਹਰਪ੍ਰੀਤ,ਜਗੀਰਸਿੰਘ,ਪੂਰਨਿਮਾ, ਪਰਮਿੰਦਰ ਕੌਰ ਆਦਿ ਹਾਜਰ ਸਨ। ਰਮਨ ਬਹਿਲ ਨੇ ਇਹ ਵਾਅਦਾ ਕੀਤਾ ਕਿ ਇਸ ਬਿਲਡਿੰਗ ਤੇ ਇੱਕ ਹੋਰ ਇਮਾਰਤ ਬਣਵਾਉਣ ਲਈ ਲੋੜੀਂਦੀ ਰਕਮ ਜਿਹੜੀ ਕਿ 5 ਲੱਖ ਬਣਦੀ ਹੈ ਪੰਜਾਬ ਸਰਕਾਰ ਤੋ ਦਿਵਾਉਣ ਦੀ ਕੋਸ਼ਿਸ ਕਰਨਗੇ ਤਾਂ ਜੋ ਇਸ ਬਾਲ ਭਵਨ ਵਿੱਚ ਆਈਲੈਟਸ, ਭੰਗੜਾ, ਸਿਲਾਈ ਸੈਂਟਰ ਵੀ ਸ਼ੁਰੂ ਕੀਤੀ ਜਾ ਸਕੇ।