ਜੇਕਰ ਆਉਣ ਵਾਲੀ ਪੀੜ੍ਹੀ ਨੂੰ ਸ਼ੁੱਧ ਵਾਤਾਵਰਨ ਪ੍ਰਦਾਨ ਕਰਨਾ ਹੈ ਤਾਂ ਵੱਧ ਤੋ ਵੱਧ ਰੁੱਖ ਲਗਾਉਣਾ ਜਰੂਰੀ : ਰਵਿੰਦਰ ਸਿੰਘ ਸਿੱਧੂ
ਵਾਤਾਵਰਨ ਦੀ ਸ਼ੁੱਧਤਾ ਲਈ ਹਰ ਇਕ ਨੇ ਲਗਾਏ ਪੰਜ ਪੰਜ ਬੂਟੇ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 04 ਅਗਸਤ 2022 : ਇੱਥੋ ਨੇੜਲੇ ਪਿੰਡ ਸੇਹ-ਕੇ ਵਿਖੇ ਮੋਜੂਦ ਇਲਾਕੇ ਦੀ ਨਾਮਵਰ ਸੰਸਥਾ ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਆਫ ਐਜੂਕੇਸ਼ਨ ਵਿਖੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਆਪਣਾ ਯੋਗਦਾਨ ਪਾਉਂਦਿਆਂ ਬੂਟੇ ਲਗਾਏ ਗਏ।ਇਸ ਮੌਕੇ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਸ. ਰਵਿੰਦਰ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਮੋਜੂਦ ਰਹੇ।ਇਸ ਮੌਕੇ ਉਹਨਾਂ ਆਪਣੇ ਹੱਥਾਂ ਨਾਲ ਲਗਪਗ 5 ਬੂਟੇ ਲਗਾਏ ਅਤੇ ਇਸ ਮੁਹਿੰਮ ਤਹਿਤ ਵੱਖ-ਵੱਖ ਕਿਸਮ ਦੇ ਲਗਪਗ 25 ਬੂਟੇ ਲਗਾਏ ਗਏ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸ. ਰਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਅਜੋਕਾ ਸਮਾਂ ਗਲੋਬਲ ਵਾਰਮਿੰਗ ਦਾ ਸਮਾਂ ਚੱਲ ਰਿਹਾ ਹੈ ਗ੍ਰੀਨ ਹਾਊਸ ਗੈਸਾਂ ਦਾ ਵੱਧਣਾ ੳਜੋਨ ਪਰਤ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾ ਰਿਹਾ ਹੈ ਜਿਸ ਨਾਲ ਧਰਤੀ ਦਾ ਤਾਪਮਾਨ ਅਤਿਅੰਤ ਚਿੰਤਾਜਨਕ ਪੱਧਰ ਤੇ ਪਹੁੰਚ ਗਿਆ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਆਏ ਹੜ੍ਹਾਂ ਦਾ ਵੀ ਜਿਕਰ ਕੀਤਾ ਅਤੇ ਦੱਸਿਆ ਕਿ ਗਰਮੀ ਦੇ ਵੱਧਣ ਨਾਲ ਗਲੇਸ਼ੀਅਰ ਤੇਜੀ ਨਾਲ ਪਿਘਲ ਰਹੇ ਹਨ ਜਿਸ ਕਾਰਨ ਹੇਠਲੇ ਇਲਾਕੇ ਪਾਣੀ ਵਿੱਚ ਡੁੱਬਦੇ ਜਾ ਰਹੇ ਹਨ।ਇਸ ਸਬੰਧੀ ਉਨ੍ਹਾਂ ਦੱਸਿਆ ਕਿ ਜੇਕਰ ਆਉਣ ਵਾਲੀ ਪੀੜ੍ਹੀ ਨੂੰ ਸ਼ੁੱਧ ਵਾਤਾਵਰਨ ਪ੍ਰਦਾਨ ਕਰਨਾ ਹੈ ਤਾਂ ਇਸਦਾ ਇੱਕੋ-ਇੱਕ ਹੱਲ ਵੱਧ ਤੋ ਵੱਧ ਰੁੱਖ ਲਗਾਉਣਾ ਹੈ ਕਿਉਕਿ ਵੱਧ ਰਹੀ ਗਰਮੀ ਤੋ ਕੇਵਲ ਦਰੱਖਤ ਹੀ ਬਚਾਅ ਕਰ ਸਕਦੇ ਹਨ।ਇਸ ਮੌਕੇ ਕਾਲਜ ਸਟਾਫ ਦੇ ਹੋਰ ਮੈਬਰ ਸਹਿਬਾਨ ਸਹਿ. ਪ੍ਰੋ. ਤੌਸੀਫ ਅਹਿਮਦ,ਸੁਖਪਾਲ ਸਿੰਘ ਨਹਿਲ ,ਜਸਪਿੰਦਰਜੀਤ ਸਿੰਘ ਅਤੇ ਦਿਲਪ੍ਰੀਤ ਰੇਹਾਨ ਮੋਜੂਦ ਰਹੇ ਅਤੇ ਸਭ ਨੇ 5-5 ਬੂਟੇ ਲਗਾਏ।