ਰੋਹਿਤ ਗੁਪਤਾ
ਗੁਰਦਾਸਪੁਰ 04 ਅਗਸਤ 2022: ਗੁਰਦਾਸਪੁਰ ਪੁਲਿਸ ਦੇ ਅਧੀਨ ਪੈਂਦੇ ਥਾਣਾ ਕਾਹਨੂੰਵਾਨ ਦੇ ਪਿੰਡ ਭੂਸ਼ਾ ਵਿੱਚ ਇਕ ਸਨਸਨੀ ਖੇਜ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਵਿੱਚ ਕੁਝ ਨੌਜਵਾਨ ਬਲੈਰੋ ਗੱਡੀ ਤੇ ਸਵਾਰ ਹੋਕੇ ਆਉਂਦੇ ਹਨ ਅਤੇ ਗਲੀ ਵਿਚੋਂ ਇਕ ਘਰ ਸਾਹਮਣੇ ਖੜੇ ਕੁਝ ਨੌਜਵਾਨਾਂ ਵਿਚੋਂ ਇਕ ਨੌਜਵਾਨ ਨੂੰ ਲੱਤਾਂ ਤੋਂ ਫੜ ਕੇ ਘੜੀਸ ਕੇ ਚੱਲਦੀ ਗੱਡੀ ਵਿੱਚ ਬਿਠਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਕੋਸ਼ਿਸ਼ ਵਿੱਚ ਸੜਕ ਦੀਆਂ ਰਗੜਾਂ ਲਗਣ ਨਾਲ ਨੌਜਵਾਨ ਜ਼ਖਮੀ ਹੋ ਗਿਆ ਪਰ ਬਲੈਰੋ ਸਵਾਰ ਨੌਜਵਾਨਾਂ ਦੀ ਪਕੜ ਵਿਚੋਂ ਆਪਣੇ ਆਪ ਨੂੰ ਛੱਡਾਉਣ ਵਿੱਚ ਵੀ ਕਾਮਯਾਬ ਹੋ ਗਿਆ।ਓੱਥੇ ਹੀ ਇਹ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਹੈ ,ਜ਼ਖਮੀ ਨੌਵਜਾਨ ਅਤੇ ਉਸਦੇ ਪਿਤਾ ਦੇ ਬਿਆਨਾਂ ਦੇ ਅਧਾਰ ਤੇ ਪੁਲਿਸ ਵਲੋਂ ਤਫਤੀਸ਼ ਦੇ ਨਾਲ ਨਾਲ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।
ਵੀ ਓ.... ਇਸ ਘਟਨਾ ਨੂੰ ਲੈਕੇ ਜ਼ਖਮੀ ਨੌਜਵਾਨ ਰੋਬਿਨ ਨੇ ਦੱਸਿਆ ਕਿ ਉਹ ਕੋਈ ਸਮਾਨ ਲੈਣ ਲਈ ਘਰ ਤੋਂ ਬਾਹਰ ਆਇਆ ਤਾਂ ਕੁਝ ਦੇਰ ਬਾਅਦ ਇਕ ਬਲੈਰੋ ਗੱਡੀ ਆਕੇ ਉਸਦੇ ਕੋਲ ਖੜ ਗਈ ਅਤੇ ਉਸ ਵਿਚ ਬੈਠੇ ਚਾਰ ਤੋਂ ਪੰਜ ਨੌਜਵਾਨਾਂ ਨੇ ਉਸਨੂੰ ਗੱਡੀ ਵਿੱਚ ਬੈਠਣ ਲਈ ਕਿਹਾ ਪਰ ਓਹ ਨੌਜਵਾਨਾਂ ਨੂੰ ਨਹੀਂ ਪਹਿਚਾਣਦਾ ਸੀ ਇਸ ਲਈ ਉਸਨੇ ਗੱਡੀ ਵਿੱਚ ਬੈਠਣ ਤੋਂ ਇਨਕਾਰ ਕਰ ਦਿੱਤਾ।ਜਿਸ ਤੋਂ ਬਾਅਦ ਉਹਨਾਂ ਨੌਜਵਾਨਾਂ ਨੇ ਉਸ ਦੀਆਂ ਲੱਤਾਂ ਫੜ ਕੇ ਉਸਨੂੰ ਜਬਰਦਸਤੀ ਚੱਲਦੀ ਗੱਡੀ ਵਿੱਚ ਬਿਠਾਉਣ ਲਗ ਪਏ।ਉਹ ਅੱਧਾ ਗੱਡੀ ਤੋਂ ਬਾਹਰ ਲਟਕਦਾ ਰਿਹਾ ਜਦ ਕਿ ਉਨ੍ਹਾਂ ਨੇ ਬਲੈਰੋ ਇੱਦਾ ਹੀ ਭਜਾ ਲਈ। ਜਿਸ ਕਾਰਨ ਉਸਦਾ ਸਰੀਰ ਸੜਕ ਨਾਲ ਰਗੜਾਂ ਖਾਂਦਾ ਹੋਇਆ ਜ਼ਖਮੀ ਹੋ ਗਿਆ ਪਰ ਉਸਨੇ ਮੁਕਾਬਲਾ ਕਰਕੇ ਆਪਣੇ ਆਪ ਨੂੰ ਗੱਡੀ ਸਵਾਰ ਨੌਜਵਾਨਾਂ ਕੋਲੋ ਛੁਡਵਾ ਲਿਆ।ਜਿਸ ਕਾਰਨ ਉਸਦੀ ਜਾਨ ਬੱਚ ਗਈ ਉਸਨੇ ਕਿਹਾ ਕਿ ਪੁਲਿਸ ਨੂੰ ਇਸ ਘਟਨਾ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਗੱਡੀ ਦਾ ਨੰਬਰ ਵੀ ਦਿੱਤਾ ਹੈ ਪਰ ਪੁਲਿਸ ਨੇ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ।
ਬਾਈਟ....ਰੋਬਿਨ ਮਸੀਹ ( ਜ਼ਖਮੀ ਪੀੜਤ ਨੌਜਵਾਨਾਂ)
ਵੀ ਓ....ਉੱਥੇ ਹੀ ਜਦੋ ਇਸ ਸੰਬੰਧੀ ਥਾਣਾ ਕਾਹਨੂੰਵਾਨ ਦੇ ਇੰਚਾਰਜ ਸੁਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਕਤ ਜ਼ਖਮੀ ਨੌਜਵਾਨ ਦੇ ਸੰਬੰਧ ਸ਼ਰੀਕੇ ਵਿਚੋਂ ਭਾਬੀ ਲਗਦੀ ਮਹਿਲਾ ਨਾਲ ਸੀ।ਜਿਸਦੀਆਂ ਕੁਝ ਤਸਵੀਰਾਂ ਉਕਤ ਜ਼ਖਮੀ ਨੌਜਵਾਨ ਕੋਲ ਸ਼ਨ।ਜਿਸਨੂੰ ਲੈਕੇ ਮਹਿਲਾ ਦਾ ਭਰਾ ਉਕਤ ਨੌਜਵਾਨ ਕੋਲੋ ਉਹ ਤਸਵੀਰਾਂ ਡਿਲੀਟ ਕਰਵਾਉਣਾ ਚਹੁੰਦਾ ਸੀ।ਜਿਸਨੂੰ ਲੈਕੇ ਇਹ ਸਾਰੀ ਘਟਨਾ ਵਾਪਰੀ। ਉਹਨਾ ਨੌਜਵਾਨਾਂ ਦਾ ਇਹ ਤਰੀਕਾ ਗਲਤ ਸੀ।ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਲੈਣਾ ਚਾਹੀਦਾ ਸੀ।ਉਹਨਾ ਕਿਹਾ ਕਿ ਜ਼ਖਮੀ ਨੌਜਵਾਨ ਅਤੇ ਉਸਦੇ ਪਿਤਾ ਦੇ ਬਿਆਨਾਂ ਦੇ ਅਧਾਰ ਤੇ ਅਗਲੀ ਤਫਤੀਸ਼ ਸ਼ੁਰੂ ਕਰ ਦਿਤੀ ਗਈ ਹੈ। ਤਫਤੀਸ਼ ਮੁਤਾਬਿਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਬਾਈਟ...ਸੁਖਵਿੰਦਰ ਸਿੰਘ ( ਥਾਣਾ ਇੰਚਾਰਜ)