← ਪਿਛੇ ਪਰਤੋ
ਰੋਹਿਤ ਗੁਪਤਾ ਗੁਰਦਾਸਪੁਰ 04 ਅਗਸਤ 2022: ਪੰਜਾਬ ਭਰ ਚ ਪ੍ਰੋਪਰਟੀ ਡੀਲਰ ਅਤੇ ਕਾਲੋਨਾਈਜ਼ਰਾਂ ਵਲੋਂ ਪੰਜਾਬ ਸਰਕਾਰ ਵਲੋਂ ਬੰਦ ਕੀਤੀਆਂ ਗਈਆਂ ਰਜਿਸਟਰੀਆਂ ਅਤੇ ਕਲੋਨੀਆਂ ਵਾਸਤੇ ਐਨ ਓ ਸੀ ਲੈਣ ਦੀਆਂ ਹਦਾਇਤਾਂ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤੇ ਗਏ।ਇਸੇ ਦੇ ਤਹਿਤ ਬਟਾਲਾ ਦੀ ਸੜਕਾਂ ਤੇ ਵੀ ਪ੍ਰਾਪਰਟੀ ਡੀਲਰਾਂ ਅਤੇ ਕਲੋਨਾਈਜ਼ਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਤਹਿਸੀਲਦਾਰ ਬਟਾਲਾ ਨੂੰ ਸਰਕਾਰ ਦੇ ਨਾਂ ਮੰਗ ਪੱਤਰ ਦੇਂਦੇ ਸੋਮਵਾਰ ਤੋਂ ਪੰਜਾਬ ਭਰ ਦੀਆ ਤਹਿਸੀਲਾਂ ਤੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ| ਧਰਨਾ ਦੇ ਰਹੇ ਪ੍ਰੋਪਰਟੀ ਡੀਲਰ ਅਤੇ ਕਲੋਨਾਈਜਰਾ ਦਾ ਕਹਿਣਾ ਸੀ ਕਿ ਅਸੀਂ ਬਦਲਾਅ ਲੈਕੇ ਆਉਣ ਦੀ ਸੋਚ ਨਾਲ ਆਪ ਪਾਰਟੀ ਦੀ ਸਰਕਾਰ ਬਣਾਈ ਪਰ ਇਸ ਸਰਕਾਰ ਨੇ ਸਾਬਿਤ ਕਰ ਦਿੱਤਾ ਕਿ ਇਨ੍ਹਾਂ ਨੂੰ ਕਿਸੇ ਦੀ ਵੀ ਫ਼ਿਕਰ ਨਹੀਂ ਹੈ।ਉਹਨਾ ਦਾ ਕਹਿਣਾ ਹੈ ਕਿ ਸਰਕਾਰ ਨੇ ਰਜਿਸਟਰੀਆਂ ਬੰਦ ਕਰਕੇ ਅਤੇ ਐਨ ਓ ਸੀ ਲੈਣ ਦੀ ਹਦਾਇਤ ਨਾਲ ਸਾਡਾ ਸਾਰਾ ਕਾਰੋਬਾਰ ਠੱਪ ਕਰ ਦਿੱਤਾ ਹੈ। ਸਾਨੂੰ ਲਗਤਾਰ ਨੁਕਸਾਨ ਉਠਉਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਜਦ ਦੀ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਚ ਆਈ ਹੈ ਉਦੋਂ ਤੋਂ ਇਵੇ ਦੇ ਹਾਲਾਤ ਹਨ ਕਿ ਹਰ ਵਰਗ ਦੇ ਲੋਕ,ਕਿਸਾਨ, ਮਜ਼ਦੂਰ ਸਭ ਦੁਖੀ ਹਨ। ਜਿਨ੍ਹਾਂ ਨੇ ਪਲਾਟ ਵੇਚੇ ਅਤੇ ਜਿਹਨਾਂ ਪਲਾਟ ਲਏ ਹਨ ਉਹ ਵੀ ਦੁਖੀ ਹਨ। ਪ੍ਰਾਪਰਟੀ ਦਾ ਕਾਰੋਬਾਰ ਬਿਲਕੁਲ ਠੱਪ ਹੈ ਅਤੇ ਇਸ ਨਾਲ ਉਹ ਇਕੱਲੇ ਨਹੀਂ ਬਲਕਿ ਤਹਿਸੀਲ ਚ ਅਸ਼ਟਾਮ ਫਰੋਸ਼ ਅਤੇ ਵਸੀਕਾ ਨਵੀਸ ਵੀ ਪ੍ਰਭਾਵਿਤ ਹੋਏ ਹਨ ਕਿਉਕਿ ਰਜਿਸਟਰੀਆਂ ਨਹੀਂ ਹੋ ਰਹੀਆਂ ਹਨ | ਉਹਨਾ ਕਿਹਾ ਕਿ ਅਸੀਂ ਅੱਜ ਸਰਕਾਰ ਦੇ ਨਾਮ ਆਪਣਾ ਮੰਗ ਪੱਤਰ ਦਿਤਾ ਹੈ ਤਾਂ ਜੋ ਸਰਕਾਰ ਸਾਡੀਆ ਮੰਗਾਂ ਵਲ ਧਿਆਨ ਦੇਵੇ ਅਤੇ ਇਸ ਦੇ ਨਾਲ ਹੀ ਉਹਨਾਂ ਐਲਾਨ ਕੀਤਾ ਕਿ ਸੋਮਵਾਰ ਤੋਂ ਉਹਨਾਂ ਦੀਆ ਐਸੋਸੀਏਸ਼ਨ ਵਲੋਂ ਪੰਜਾਬ ਭਰ ਦੀਆ ਤਹਿਸੀਲਾਂ ਦੇ ਕੰਮਕਾਜ ਬੰਦ ਕਰਵਾਇਆ ਜਾਵੇਗਾ |
Total Responses : 928