ਨਸ਼ਾ ਤਸਕਰਾਂ ਨੂੰ ਪਿੰਡ ਚੋਂ ਖਤਮ ਕਰਨ ਲਈ ਸੰਘਰਸ਼ ਕਰਨ ਵਾਲੀ ਮਾਲੇਰਕੋਟਲਾ ਪਿਛੋਕੜ ਵਾਲੀ ਸਰਪੰਚ ਦਾ ਸਨਮਾਨ
ਆਪਣੇ ਮਾਪਿਆਂ ਦੇ ਨਗਰ ਮਾਣਕੀ ਅਤੇ ਸੋਹਰੇ ਪਰਿਵਾਰ ਦੇ ਪਿੰਡ ਮਡਿਆਣੀ ਦਾ ਨਾਮ ਰੌਸ਼ਨ ਕੀਤਾ ਹੈ ਦੁਨੀਆਂ ਵਿੱਚ ਸਰਪੰਚ ਗੁਰਪ੍ਰੀਤ ਨੇ
ਆਓ ਅਸੀਂ ਸਾਰੇ ਰਲ ਕੇ ਪਿੰਡਾਂ ਸ਼ਹਿਰਾਂ ਚੋਂ ਨਸੇ ਨੂੰ ਖ਼ਤਮ ਕਰਕੇ ਨਸਾ ਮੁਕਤ ਪੰਜਾਬ ਬਣਾਈਏ -ਪ੍ਰਧਾਨ ਸੰਤੋਖ ਸਿੰਘ ਦਸੌਂਧਾ ਸਿੰਘ ਵਾਲਾ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 04 ਅਗਸਤ 2022: ਇੱਥੋਂ ਨਜ਼ਦੀਕੀ ਪਿੰਡ ਮਾਣਕੀ ਜ਼ਿਲ੍ਹਾ ਮਲੇਰਕੋਟਲਾ 'ਚ ਜੰਮੀ ਗੁਰਪ੍ਰੀਤ ਕੌਰ ਨੇ ਵਿਦਿਆ ਵਿੱਚ ਖੇਡਾਂ ਵਿੱਚ ਮਾਪਿਆਂ ਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਅਤੇ ਪਿੰਡ ਮੰਡਿਆਣੀ ਨੇੜੇ ਮੁਲਾਂਪੁਰ ਵਿਆਹੀ ਉਥੇ ਜਾਕੇ ਪਿੰਡ ਦੀ ਸਰਪੰਚ ਬਣੀ ਕਰੋਨਾ ਦੀ ਮਾਰ ਚ ਬੇਸ਼ਕ ਜੀਵਨ ਸਾਥੀ ਨਾਲੋ ਵਿਛੋੜਾ ਪੈ ਗਿਆ , ਫਿਰ ਵੀ ਪੂਰਾ ਸੰਘਰਸ਼ ਕਰਦਿਆਂ ਪਿੰਡ ਵਿੱਚੋਂ ਨਸ਼ੇ ਦੇ ਵਗਦੇ ਦਰਿਆ ਨੂੰ ਰੋਕਣ ਲਈ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ,ਪੰਜਾਬ ਦੀ ਸ਼ੇਰਨੀ ਨੇ ਆਪਣੇ ਪਿੰਡ ਵਿਚੋਂ ਨਾਮਵਾਰ ਨਸ਼ਾ ਵੇਚਣ ਵਾਲਿਆਂ ਨੂੰ ਸਬੂਤ ਹਾਸਿਲ ਕਰਕੇ ਪਿੰਡ ਵਿਚੋਂ ਬਾਹਰ ਕੱਢਣ ਦਾ ਮਤਾ ਪੁਰੇ ਪਿੰਡ ਦੀ ਸਹਿਮਤੀ ਨਾਲ ਪਾਇਆ ਜੋ ਪੂਰੀ ਦੁਨੀਆਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਜਿਸ ਦੀ ਸ਼ਲਾਘਾ ਕਰਦਿਆਂ ਟਰੱਕ ਯੂਨੀਅਨ ਸੰਦੌੜ ਦੇ ਪ੍ਰਧਾਨ ਸੰਤੋਖ ਸਿੰਘ ਦਸੌਂਧਾ ਸਿੰਘ ਵਾਲਾ ਵੱਲੋਂ ਆਪਣੀ ਪੂਰੀ ਟੀਮ ਦੇ ਨਾਲ ਪਿੰਡ ਮਾਣਕੀ ਪਹੁੰਚ ਕੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਤਸਵੀਰ ਅਤੇ ਸਿਰਪਾਓ ਦੇ ਕੇ ਵਿਸ਼ੇਸ਼ ਸਨਮਾਨ ਕੀਤਾ । ਇਸ ਮੌਕੇ ਪ੍ਰਧਾਨ ਸੰਤੋਖ ਸਿੰਘ ਦਸੌਂਧਾ ਸਿੰਘ ਵਾਲਾ ਨੇ ਕਿਹਾ ਕਿ ਆਓ ਅਸੀਂ ਸਾਰੇ ਰਲ ਕੇ ਪਿੰਡਾਂ ਸ਼ਹਿਰਾਂ ਚੋਂ ਨਸੇ ਨੂੰ ਖ਼ਤਮ ਕਰਕੇ ਨਸਾ ਮੁਕਤ ਪੰਜਾਬ ਬਣਾਈਏ ਉਨ੍ਹਾਂ ਕਿਹਾ ਕਿ ਸਰਪੰਚ ਮੈਡਮ ਗੁਰਪ੍ਰੀਤ ਕੌਰ ਤੋਂ ਸੇਧ ਲੈ ਕੇ ਆਪਣੀਆਂ ਧੀਆਂ ਨੂੰ ਵੀ ਸਮਾਜ ਵਿੱਚ ਉੱਚਾ ਉੱਠਣ ਲਈ ਪ੍ਰੇਰਤ ਕਰੀਏ ਅਤੇ ਜੋ ਧੀਆ ਨੂੰ ਕੁੱਖ ਵਿਚ ਕਤਲ ਕਰਦੇ ਹਨ ਉਹਨਾਂ ਮਾਪਿਆਂ ਨੂੰ ਬੇਨਤੀ ਐਂ ਦੇਖੋਂ ਇਹ ਵੀ ਕਿਸੇ ਦੀ ਧੀ ਐ ਜਿਸ ਨੇ ਸਾਰੀ ਦੁਨੀਆਂ ਵਿੱਚ ਆਪਣੇ ਮਾਪਿਆਂ ਨਗਰ, ਸੋਹਰੇ ਪਰਿਵਾਰ ਤੇ ਮਡਿਆਣੀ ਦਾ ਨਾਮ ਰੌਸ਼ਨ ਕੀਤਾ । ਪਿੰਡ ਮਾਣਕੀ ਦੀ ਜੰਮਪਲ ਸਰਪੰਚ ਗੁਰਪ੍ਰੀਤ ਕੌਰ ਨੇ ਆਪਣੇ ਸਹੁਰਾ ਪਿੰਡ ਮਡਿਆਣੀ ਦੇ ਨਾਲ ਨਾਲ ਆਪਣੇ ਪੇਕੇ ਪਿੰਡ ਮਾਣਕੀ ਤੇ ਜਿਲਾ ਮਲੇਰਕੋਟਲਾ ਦਾ ਨਾਮ ਰੌਸ਼ਨ ਕੀਤਾ ।