"ਰੁੱਖ ਲਗਾਓ, ਧਰਤੀ ਬਚਾਓ" ਭਾਸ਼ਣ ਪ੍ਰਤੀਯੋਗਤਾ ਦਾ ਪੋਸਟਰ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕੀਤਾ ਰਿਲੀਜ਼
ਆਈਲੈਟਸ ਅਤੇ ਇੰਮੀਗ੍ਰੇਸ਼ਨ ਦੇ ਖੇਤਰ ਵਿੱਚ ਕੰਮ ਕਰ ਰਹੀ ਕਨਵਰਸਾ ਇੰਗਲਿਸ਼ ਅਕੈਡਮੀ ਵੱਲੋਂ ਉਪਰੋਕਤ ਵਿਸ਼ੇ ਨੂੰ ਲੈ ਕੇ ਕਰਵਾਈ ਜਾਣੀ ਹੈ ਭਾਸ਼ਣ ਪ੍ਰਤੀਯੋਗਤਾ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 04 ਅਗਸਤ 2022 (ਇਸਮਾਈਲ ਏਸ਼ੀਆ): ਪਿਛਲੇ 20 ਸਾਲ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਕੰਮ ਕਰ ਰਹੀ ਆਜ਼ਾਦ ਫਾਊਡੇਸ਼ਨ ਟਰੱਸਟ ਵੱਲੋ ਸ਼ਹਿਰ ਦੇ ਆਈਲੈਟਸ ਅਤੇ ਇੰਮੀਗ੍ਰੇਸ਼ਨ ਦੇ ਖੇਤਰ ਵਿੱਚ ਕੰਮ ਕਰ ਰਹੀ ਕਨਵਰਸਾ ਇੰਗਲਿਸ਼ ਅਕੈਡਮੀ ਦੇ ਸਹਿਯੋਗ ਨਾਲ ਜਿਲ੍ਹਾ ਮਾਲੇਰਕੋਟਲਾ ਦੇ ਸਕੂਲਾਂ ਵਿੱਚ ਇੱਕ ਭਾਸ਼ਣ ਪ੍ਰਤੀਯੋਗਤਾ "ਰੁੱਖ ਲਗਾਓ, ਧਰਤੀ ਬਚਾਓ" ਕਰਵਾਈ ਜਾਣੀ ਹੈ ਜਿਸ ਦਾ ਅੱਜ ਪੋਸਟਰ ਜਿਲ੍ਹਾ ਮਾਲੇਰਕੋਟਲਾ ਦੇ ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸ਼ੰਜੀਵ ਸ਼ਰਮਾ ਵੱਲੋ ਰਿਲੀਜ਼ ਕੀਤਾ ਗਿਆ ਇਸ ਮੌਕੇ ਬੋਲਦਿਆਂ ਉਹਨਾਂ ਇਸ ਪ੍ਰਤੀਯੋਗਤਾ ਨੂੰ ਵਿਦਿਆਰਥੀਆਂ ਬਾਰੇ ਲਾਹੇਵੰਦ ਦੱਸਿਆ ਆਜ਼ਾਦ ਫਾਊਡੇਸ਼ਨ ਦੇ ਚੇਅਰਮੈਨ ਅਸਲਮ ਨਾਜ਼ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਪ੍ਰਤੀਯੋਗਤਾ ਜਿਲ੍ਹਾ ਮਾਲੇਰਕੋਟਲਾ ਦੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕਰਵਾਈ ਜਾਵੇਗੀ ਇਸ ਦਾ ਮਕਸਦ ਵਿਦਿਆਰਥੀਆਂ ਨੂੰ ਸਟੇਜ ਤੇ ਲੈ ਕੇ ਆਉਣ ਦੇ ਨਾਲ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨਾ ਹੈ ਇਸ ਮੌਕੇ ਕਨਵਰਸਾ ਇੰਸਟੀਟਿਊਟ ਦੇ ਐਮ.ਡੀ ਅਬਦੁਲ ਜੱਬਾਰ ਤੋਂ ਇਲਾਵਾ ਸੰਦੀਪ ਮਟਕਨ, (ਜਿਲ੍ਹਾ ਮੀਡੀਆ ਇੰਚਾਰਜ), ਮਾਸਟਰ ਹਰਪ੍ਰੀਤ ਸਿੰਘ ਭੰਗੂ , ਸ਼ੇਖਰ ਨਾਇਰ, ਨਰਿੰਦਰਪਾਲ ਸਿੰਘ ਤਾਂਗੜੀ ਹਾਜ਼ਿਰ ਸਨ।