ਸਰਕਾਰੀ ਪ੍ਰਾਇਮਰੀ ਸਕੂਲ ਜੀਵਨ ਨਗਰ ਦੇ ਵਿਦਿਆਰਥੀ ਨੇ ਸਕਿੱਟ ਮੁਕਾਬਲੇ 'ਚ ਦੂਜਾ ਸਥਾਨ ਹਾਸਲ ਕੀਤਾ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 04 ਅਗਸਤ 2022: ਆਜ਼ਾਦੀ ਦੀ 75ਵੀਂ ਵਰੇਗੰਢ ਨੂੰ ਸਮਰਪਿਤ ਜ਼ਿਲਾ ਪੱਧਰੀ ਸਕਿੱਟ ਅਤੇ ਗੀਤ ਮੁਕਾਬਲੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਸ਼੍ਰੀ ਸ਼ਿਵਰਾਜ ਕਪੂਰ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ, ਸ਼੍ਰੀ ਪਵਨ ਕੁਮਾਰ ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਦੀ ਯੋਗ ਸਰਪ੍ਰਸਤੀ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫ਼ਰੀਦਕੋਟ-2, ਜਸਕਰਨ ਸਿੰਘ ਰੋਮਾਣਾ ਦੀ ਯੋਗ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਜੀਵਨ ਨਗਰ ਦੇ ਵਿਦਿਆਰਥੀਆਂ ਨੇ ਪ੍ਰਾਇਮਰੀ ਵਰਗ ਦੇ ਸਕਿੱਟ ਮੁਕਾਬਲਿਆਂ ਭਾਗ ਲੈਂਦਿਆਂ ਦੂਜਾ ਸਥਾਨ ਹਾਸਲ ਕੀਤਾ | ਇਸ ਜੇਤੂ ਟੀਮ ਦਾ ਸਕੂਲ ਪਹੰੁਚਣ ਤੇ ਸਕੂਲ ਮੁਖੀ ਨਿਰਮਲਜੀਤ ਕੌਰ ਅਤੇ ਸਮੂਹ ਅਧਿਆਪਕਾਂ ਵੱਲੋਂ ਸ਼ਾਨਦਾਰ ਸੁਆਗਤ ਕੀਤਾ ਗਿਆ | ਸਕੂਲ ਮੁਖੀ ਨਿਰਮਲਜੀਤ ਸਿੰਘ ਨੇ ਦੱਸਿਆ ਸਕੂਲ ਦੇ ਸਾਰੇ ਅਧਿਆਪਕਾਂ ਵੱਲੋਂ ਮਿਲ ਕੇ ਇਸ ਟੀਮ ਦੀ ਤਿਆਰੀ ਕਰਵਾਈ ਗਈ ਸੀ | ਇਸ ਮੌਕੇ ਸਕੂਲ ਅਧਿਆਪਕਾਂ 'ਚੋਂ ਪਿੰਦਰ ਕੌਰ, ਮੋਨਿਕਾ ਮਿੱਤਲ, ਪ੍ਰਭਜੋਤ ਕੌਰ, ਮਨਿੰਦਰ ਸੱਚਦੇਵਾ, ਨਿਰਮਲ ਕੌਰ, ਕਮਲਜੀਤ ਕੌਰ, ਮਨਜੀਤ ਕੌਰ, ਰਮਨਦੀਪ ਕੌਰ, ਵੀਰਪਾਲ ਕੌਰ, ਸੁਖਬੀਰ ਕੌਰ, ਸੁਖਜਿੰਦਰ ਕੌਰ ਅਤੇ ਈ.ਜੀ.ਐਸ.ਵਲੰਟੀਅਰ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ |