ਅਮਰੀਕਾ: ਐਰੀਜੋਨਾ ਸਟੇਟ ਦੇ ਸ਼ਹਿਰ ਫੀਨਿਕਸ ਵਿੱਚ ਤੀਆਂ ਦਾ ਮੇਲਾ 2022 ਕਰਵਾਇਆ
ਬਾਬੂਸ਼ਾਹੀ ਨੈਟਵਰਕ
ਗੁਰਿੰਦਰਜੀਤ ਨੀਟਾ ਮਾਛੀਕੇ, 05 ਅਗਸਤ 2022
ਫੀਨਿਕਸ, ਐਰੀਜੋਨਾ : ਐਰੀਜੋਨਾ ਸਟੇਟ ਦੇ ਸ਼ਹਿਰ ਫੀਨਿਕਸ ਵਿੱਚ ਪਿਛਲੇ ਕੁਝ ਸਮੇਂ ਤੋਂ ਪੰਜਾਬੀ ਭਾਈਚਾਰੇ ਦੇ ਬਹੁਤ ਸਾਰੇ ਪਰਿਵਾਰਾ ਨੇ ਕੈਲੀਫੋਰਨੀਆਂ ਜਾਂ ਹੋਰ ਸਟੇਟ ਤੋਂ ਉੱਥੇ ਜਾ ਕੇ ਚੰਗੇ ਕਾਰੋਬਾਰ ਸਥਾਪਿਤ ਕੀਤੇ ਅਤੇ ਉੱਥੋਂ ਦੀ ਵੱਸੋਂ ਦਾ ਹਿੱਸਾ ਬਣ ਗਏ। ਜਿਸ ਦੇ ਨਾਲ-ਨਾਲ ਉਹ ਆਪਣਾ ਪੰਜਾਬੀ ਸੱਭਿਆਚਾਰਕ ਵਿਰਸਾ ਵੀ ਲੈ ਗਏ। ਹੁਣ ਉੱਥੇ ਹਰ ਤਰਾਂ ਦੇ ਸੱਭਿਆਚਾਰਕ ਦਿਨ ਤਿਉਹਾਰ ਸਭ ਰਲ-ਮਿਲ ਮਨਾਉਂਦੇ ਹਨ। ਇਸੇ ਲੜੀ ਤਹਿਤ ਕੋਵਿੰਡ-19 ਦੀ ਮਹਾਂਮਾਰੀ ਤੋਂ ਬਾਅਦ ਇੱਥੋਂ ਦੇ ਭਾਈਚਾਰੇ ਨੇ ਰਲ “ਤੀਆਂ ਦਾ ਮੇਲਾ 2022” ਮਨਾਇਆ। ਜਿਸ ਵਿੱਚ ਪੰਜਾਬੀ ਸੱਭਿਆਚਾਰ ਨੂੰ ਸਿਜਦਾ ਕਰਦੇ ਹੋਏ ਵੱਖ-ਵੱਖ ਡਾਂਸ, ਸਕਿੱਟਾਂ ਅਤੇ ਗਿੱਧੇ ਦੀ ਪੇਸ਼ਕਾਰੀ ਰਾਹੀ ਮਹੌਲ ਨੂੰ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ ਗਿਆ। ਇਸ ਸਮੇਂ ਪੰਜਾਬੀਅਤ ਦਾ ਮਾਣ ਧੀਆਂ, ਭੈਣਾਂ ਅਤੇ ਮਾਂਵਾਂ ਰੰਗ ਬਰੰਗੇ ਪੰਜਾਬੀ ਪਹਿਰਾਵੇ ਵਿੱਚ ਪਾਈਆਂ ਪੁਸ਼ਾਕਾਂ, ਅਮਰੀਕਾ ਵਸੇ ਇਸ ਦੇ ਸ਼ਹਿਰ ਨੂੰ ਪੰਜਾਬ ਦਾ ਹਿੱਸਾ ਹੋਣ ਦਾ ਭੁਲੇਖਾ ਪਾ ਰਹੀਆਂ ਸਨ। ਇਸ ਸਮੁੱਚੇ ਮੇਲੇ ਦਾ ਪ੍ਰਬੰਧ ਕਰਨ ਲਈ ਪ੍ਰੋਫੈਸਰ ਮੀਨਾ ਸ਼ਰਮਾ, ਗੁਰਸ਼ਰਨ ਗਿੱਲ ਅਤੇ ਜਸਮੀਤ ਕਲੇਰ ਨੇ ਵਡਮੁੱਲਾ ਯੋਗਦਾਨ ਪਾਇਆ। ਜਦ ਕਿ ਸਟੇਜ਼ ਸੰਚਾਲਨ ਦੀ ਸੇਵਾ ਪ੍ਰੋਫੈਸਰ ਮੀਨਾ ਸ਼ਰਮਾ ਨੇ ਬਾਖੂਬੀ ਨਿਭਾਈ।

ਇਸ ਪ੍ਰੋਗਰਾਮ ਦੀ 3 ਸਾਲਾਂ ਦੇ ਬਾਅਦ ਕੋਵਿੰਡ-19 ਦੀ ਮਹਾਂਮਾਰੀ ਤੋਂ ਬਾਹਰ ਆਉਣ ਵੇਲੇ ਇਹ ਇੱਕ ਵੱਡੀ ਸਫਲਤਾ ਸੀ। ਸਮੁੱਚੇ ਪ੍ਰਬੰਧਾ ਲਈ “ਫੀਨਿਕਸ ਦੇਸੀ ਸਪੋਰਟਸ ਅਤੇ ਕਲਚਰਲ ਕਲੱਬ” ਦਾ ਵੱਡਾ ਸਹਿਯੋਗ ਅਤੇ ਸਾਰੇ ਪ੍ਰਬੰਧਕ ਵਧਾਈ ਦੇ ਪਾਤਰ ਹਨ। ਇਸ ਪ੍ਰੋਗਰਾਮ ਵੱਖ-ਵੱਖ ਸਟਾਲਾਂ ਤੋਂ ਇਲਾਵਾ ਸੁਆਦਿਸ਼ਟ ਖਾਣਿਆ ਦਾ ਵੀ ਸਭ ਨੇ ਰਲ ਕੇ ਅਨੰਦ ਮਾਣਿਆ। ਅੰਤ ਆਪਣੀਆਂ ਅਮਿੱਟ ਪੈੜਾ ਛੱਡਦਾ ਇਹ ਮੇਲਾ ਯਾਦਗਾਰੀ ਹੋ ਨਿਬੜਿਆਂ।