ਰਾਹੁਲ ਗਾਂਧੀ ਦਾ ਵੱਡਾ ਬਿਆਨ: ਦੇਸ਼ ਚੋਂ ਲੋਕਤੰਤਰ ਖਤਮ ਹੋ ਗਿਆ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 05 ਅਗਸਤ 2022- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਵਿਚੋਂ ਲੋਕਤੰਤਰ ਖਤਮ ਹੋ ਗਿਆ ਹੈ।
ਉਨ੍ਹਾਂ ਅੱਜ 5 ਅਗਸਤ ਨੂੰ ਮਹਿੰਗਾਈ ਦੇ ਖਿਲਾਫ ਦਿੱਤੇ ਜਾ ਰਹੇ ਧਰਨੇ ਤੋਂ ਪਹਿਲਾਂ ਕਿਹਾ ਕਿ ਪਿਛਲੇ 8 ਸਾਲ ਤੋਂ ਦੇਸ਼ ਵਿਚ ਲੋਕਤੰਤਰ ਖਤਮ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸੰਸਥਾਵਾਂ ਤੇ ਆਰਐਸਐਸ ਦਾ ਕੰਟ੍ਰੋਲ ਹੋ ਰਿਹਾ ਹੈ।