ਗੁੱਜਰ ਭਾਈਚਾਰੇ ਦੇ ਦੋ ਧਿਰਾਂ ਵਿਚਕਾਰ ਕਬਰਿਸਤਾਨ ਵਿਚ ਲਾਸ਼ ਦਫਨਾਉਣ ਨੂੰ ਲੈ ਕੇ ਹੋਇਆ ਵਿਵਾਦ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 05 ਅਗਸਤ 2022
ਦੀਨਾਨਗਰ ਦੇ ਪਿੰਡ ਪਨਿਆੜ ਵਿਖੇ ਮੁਸਲਿਮ ਭਾਈਚਾਰੇ ਦੇ ਕਬਿਰਸਤਾਨ 'ਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਮੁਸਲਿਮ ਭਾਈਚਾਰੇ ਨਾਲ ਸਬੰਧਤ ਇਕ ਵਿਅਕਤੀ ਦੀ ਮਿ੍ਤਕ ਦੇਹ ਨੂੰ ਦਫ਼ਨਾਉਣ ਲਈ ਪਹੁੰਚੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਮੁਸਲਿਮ ਭਾਈਚਾਰੇ ਦੀ ਹੀ ਇਕ ਔਰਤ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਸ ਨੇ ਇਹ ਕਹਿ ਕੇ ਲਾਸ਼ ਨੂੰ ਦਫ਼ਨਾਉਣ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਉਸ ਦੀ ਆਪਣੇ ਰਹਿਣ ਦਾ ਸਥਾਨ ਹੈ ਤੇ ਲਾਸ਼ ਨਹੀਂ ਦਫ਼ਨਾਉਣ ਦੇਵੇਗੀ।ਹਾਲਾਂਕਿ ਮਾਹੌਲ ਨੂੰ ਤਣਾਅਪੂਰਣ ਹੁੰਦੇ ਵੇਖ ਪੁਲਸ ਪਾਰਟੀ ਮੌਕੇ 'ਤੇ ਪਹੁੰਚੀ ਅਤੇ ਵਿਰੋਧ ਕਰਨ ਵਾਲੀ ਔਰਤ ਨੂੰ ਸਮਝਾਉਣ ਦੀ ਕੋਸ਼ਸ਼ਿ ਕਰਨ ਮਗਰੋਂ ਗੱਲ ਨਾ ਬਣਦੀ ਵੇਖ ਔਰਤ ਨੂੰ ਹਿਰਾਸਤ 'ਚ ਲੈ ਲਿਆ।
ਗੁੱਜਰ ਭਾਈਚਾਰੇ ਦੇ ਪੰਜਾਬ ਪ੍ਰਧਾਨ ਸੁਰਮੂਦੀਨ ਨੇ ਦੱਸਿਆ ਕਿ 1947 ਤੋਂ ਬਾਅਦ ਇਹ 22 ਕਨਾਲ 4 ਮਰਲੇ ਜ਼ਮੀਨ ਜ਼ਲਿ੍ਹਾ ਪ੍ਰਸ਼ਾਸਨ ਅਤੇ ਵਕਫ਼ ਬੋਰਡ ਨੇ ਮੁਸਲਿਮ ਭਾਈਚਾਰੇ ਨੂੰ ਮਿ੍ਤਕਾਂ ਨੂੰ ਦਫਨਾਉਣ ਲਈ ਦਿੱਤੀ ਸੀ ਜਿੱਥੇ ਕੰਕਰੀਟ ਦੀ ਚਾਰਦੀਵਾਰੀ ਵੀ ਕੀਤੀ ਹੋਈ ਹੈ, ਪਰ ਸਾਡੇ ਹੀ ਭਾਈਚਾਰੇ ਦੇ ਕੁਝ ਲੋਕ, ਹਲੀਮਾ ਪਤਨੀ ਜਮਾਲ ਸ਼ਾਹ ਪਨਿਆੜ, ਇੱਥੇ ਧੱਕੇ ਨਾਲ ਰਹਿ ਰਹੇ ਹਨ। ਜਿਹਨਾ ਨੂੰ ਹਟਾਉਣ ਲਈ ਉਹ ਪ੍ਰਸ਼ਾਸ਼ਨ ਨੂੰ ਵਾਰ ਵਾਰ ਬੇਨਤੀ ਵੀ ਕਰ ਚੁੱਕੇ ਹਨ। ਉਨਾਂ੍ਹ ਦੱਸਿਆ ਕਿ ਬੀਤੇ ਦਿਨ ਸਾਡੇ ਗੁੱਜਰ ਭਾਈਚਾਰੇ ਦੇ ਇੱਕ ਵਿਅਕਤੀ ਦੀ ਮੌਤ ਹੋ ਜਾਣ ਮਗਰੋਂ ਜਦੋਂ ਅਸੀਂ ਉਸ ਨੂੰ ਇੱਥੇ ਦਫ਼ਨਾਉਣ ਲਈ ਪੁੱਜੇ ਤਾਂ ਹਲੀਮਾ ਪਤਨੀ ਜਮਾਲ ਸ਼ਾਹ ਨੇ ਇਸਦਾ ਵਿਰੋਧ ਕੀਤਾ ਅਤੇ ਸਾਰੇ ਭਾਈਚਾਰੇ ਦਾ ਨਿਰਾਦਰ ਕੀਤਾ ਹੈ। ਉਹਣਾ ਮੰਗ ਕੀਤੀ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਜੇਕਰ ਕਾਰਵਾਈ ਨਾ ਕੀਤੀ ਗਈ ਤਾਂ ਉਹ ਰੋਡ ਜਾਮ ਕਰਨਗੇ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਦੀਨਾਨਗਰ ਦੇ ਐੱਸ ਐਚ ਓ ਕਪਿਲ ਕੌਸ਼ਲ ਨੇ ਦਸਿਆ ਕਿ ਗੁੱਜਰ ਬਰਾਦਰੀ ਦਿਆ ਦੋ ਧਿਰਾਂ ਦਾ ਕਬਰਿਸਤਾਨ ਨੂੰ ਲੈਕੇ ਵਿਵਾਦ ਹੋਇਆ ਹੈ ਮੋਕ ਤੇ ਪਹੁੰਚ ਕੇ ਦੋਨਾਂ ਧਿਰਾਂ ਤੋ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜੌ ਦੋਸ਼ੀ ਹੋਏਆ ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ ਉਹਨ ਦਸਿਆ ਕਿ ਫਿਲਾਹਲ ਜੌ ਮ੍ਰਿਤਕ ਹੈ ਉਸਦੀ ਲਾਸ਼ ਨੂੰ ਦਫਨਾ ਦਿੱਤਾ ਗਿਆ ਹੈ