ਨਵੀਂ ਦਿੱਲੀ: ਪ੍ਰਿਯੰਕਾ ਗਾਂਧੀ ਸੜਕ ਤੇ ਧਰਨੇ ਤੇ ਬੈਠੀ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 05 ਅਗਸਤ 2022- ਕਾਂਗਰਸ ਪਾਰਟੀ ਵਲੋਂ ਮਹਿੰਗਾਈ ਦੇ ਖਿਲਾਫ ਕੀਤੇ ਰੋਸ ਮਾਰਚ ਦੌਰਨ ਕਾਂਗਰਸ ਨੇਤਾ ਪ੍ਰਿਯਂਕਾ ਗਾਂਧੀ ਸਡ਼ਕ ਤੇ ਧਰਨੇ ਤੇ ਬੈਠ ਗਈ।
ਇਸ ਦੌਰਾਨ ਦਿੱਲੀ ਪੁਲਿਸ ਵਲੋਂ ਪ੍ਰਿਯੰਕਾ ਗਾਂਧੀ ਨਾਲ ਗੱਲਬਾਤ ਕੀਤੀ ਜਾ ਰਹੀ ਹੈ।
ਕਾਂਗਰਸ ਪਾਰਟੀ ਵਲੋਂ ਪਾਰਲੀਮੈਂਟ ਤੋਂ ਲੈ ਕੇ ਰਾਸ਼ਟਰਪਤੀ ਭਵਨ ਤੱਕ ਰੋਸ ਮਾਰਚ ਕੀਤਾ ਜਾ ਰਿਹਾ ਸੀ। ਜਿਸ ਨੂੰ ਪੁਲਿਸ ਨੇ ਰੋਕ ਲਿਆ ਹੈ।